ਅਫਵਾਹਾਂ ਰੋਕਣ ਲਈ ਵ੍ਹੱਟਸਐਪ ਨੇ ਲਿਆ ਵੱਡਾ ਫੈਸਲਾ
ਦੇਸ਼ 'ਚ ਵ੍ਹੱਟਸਐਪ 'ਤੇ ਬੱਚਾ ਚੋਰੀ ਦੀਆਂ ਅਫਵਾਹਾਂ ਨੇ ਕਈ ਜਾਨਾਂ ਲੈ ਲਈਆਂ ਹਨ। ਜਿਸ ਪਿੱਛੇ ਵ੍ਹੱਟਸਐਪ 'ਤੇ ਵਾਇਰਲ ਹੋ ਰਹੇ ਮੈਸੇਜ ਜ਼ਿੰਮੇਵਾਰ ਹਨ।
Download ABP Live App and Watch All Latest Videos
View In Appਇਸ ਤੋਂ ਪਹਿਲਾਂ ਵ੍ਹੱਟਸਐਪ ਨੇ ਐਪ ਰਾਹੀਂ ਫੈਲ ਰਹੀਆਂ ਅਫਵਾਹਾਂ ਨੂੰ ਰੋਕਣ ਲਈ ਫਾਰਵਰਡ ਲੇਬਲ ਫੀਚਰ ਲਿਆਂਦਾ ਸੀ। ਕਿਸੇ ਵੀ ਮੈਸੇਜ ਨੂੰ ਫਾਰਵਰਡ ਕਰਨ ਲਈ ਉਸ 'ਤੇ ਫਾਰਵਰਡਡ ਦਾ ਲੇਬਲ ਨਜ਼ਰ ਆਉਂਦਾ ਹੈ।
ਹਾਲ ਹੀ 'ਚ ਭਾਰਤ ਸਰਕਾਰ ਨੇ ਵ੍ਹੱਟਸਐਪ ਨੂੰ ਦੂਜਾ ਨੋਟਿਸ ਜਾਰੀ ਕੀਤਾ ਸੀ। ਇਸ ਨੋਟਿਸ 'ਚ ਫੇਕ ਮੈਸੇਜ ਵਾਇਰਲ ਹੋਣ ਤੋਂ ਬਚਾਉਣ ਲਈ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ ਗਿਆ ਸੀ।
ਇਸ ਫੀਚਰ ਨੂੰ ਪਹਿਲਾਂ ਐਂਡਰਾਇਡ ਦੇ ਬੀਟਾ ਟੈਸਟਿੰਗ ਲਈ ਲਿਆਂਦਾ ਜਾਵੇਗਾ ਤੇ ਬਾਅਦ 'ਚ ਸਾਰੇ ਯੂਜ਼ਰਸ ਲਈ ਲਾਗੂ ਕੀਤਾ ਜਾਵੇਗਾ।
ਐਪ ਆਪਣੇ ਗਲੋਬਲ ਯੂਜ਼ਰਸ ਨੂੰ ਇੱਕ ਮੈਸੇਜ 20 ਗਰੁੱਪਾਂ 'ਚ ਫਾਰਵਰਡ ਕਰਨ ਦੀ ਸੁਵਿਧਾ ਦੇਵੇਗੀ।
ਭਾਰਤ 'ਚ ਯੂਜ਼ਰ ਇੱਕ ਵ੍ਹੱਟਸਐਪ ਮੈਸੇਜ ਨੂੰ ਪੰਜ ਵਾਰ ਹੀ ਫਾਰਵਰਡ ਕਰ ਸਕੇਗਾ। ਇਹ ਨੇਮ ਸਿਰਫ ਭਾਰਤੀਆਂ 'ਤੇ ਲਾਗੂ ਹੋਵੇਗਾ।
ਮੈਸੇਜ ਫਾਰਵਰਡ ਕੰਟਰੋਲ ਕਰਨ ਲਈ ਵ੍ਹੱਟਸਐਪ 'ਤੇ ਕੁਇੱਕ ਫਾਰਵਰਡ ਦਾ ਵਿਕਲਪ ਹਟਾ ਦਿੱਤਾ ਜਾਵੇਗਾ ਤਾਂ ਜੋ ਮੈਸੇਜ ਛੇਤੀ ਫਾਰਵਰਡ ਨਾ ਹੋ ਸਕੇ।
ਵ੍ਹੱਟਸਐਪ ਨੇ ਭਾਰਤ 'ਚ ਆਪਣੇ 200 ਮਿਲੀਅਨ ਯੂਜ਼ਰਸ ਲਈ ਵੱਡਾ ਬਦਲਾਅ ਕੀਤਾ ਹੈ। ਵਟਸਐਪ 'ਤੇ ਫੈਲ ਰਹੀਆਂ ਅਫਵਾਹਾਂ ਕਾਰਨ ਦੇਸ਼ 'ਚ ਵਧਦੀ ਮੌਬ ਲਿੰਚਿੰਗ ਨੂੰ ਰੋਕਣ ਲਈ ਵ੍ਹੱਟਸਐਪ ਨੇ ਵੱਡਾ ਕਦਮ ਉਠਾਇਆ ਹੈ। ਹੁਣ ਵ੍ਹੱਟਸਐਪ 'ਤੇ ਕੋਈ ਵੀ ਮੈਸੇਜ ਪੰਜ ਵਾਰ ਤੋਂ ਜ਼ਿਆਦਾ ਵਾਰ ਫਾਰਵਰਡ ਨਹੀਂ ਕੀਤਾ ਜਾ ਸਕਦਾ।
- - - - - - - - - Advertisement - - - - - - - - -