✕
  • ਹੋਮ

ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਵਰਤੇ ਗਏ ਇਹ ਇਮੋਜੀ, ਤੁਸੀਂ ਕਿਹੜਾ ਵਰਤਿਆ?

ਏਬੀਪੀ ਸਾਂਝਾ   |  17 Jul 2018 04:34 PM (IST)
1

ਫੇਸਬੁੱਕ ਦੀ ਵਾਲ ਪੋਸਟ ’ਤੇ ਵੀ 700 ਮਿਲੀਅਨ ਇਮੋਜੀ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਭ ਤੋਂ ਮਸ਼ਹੂਰ ਇਮੋਜੀ ਦਾ ਇਸਤੇਮਾਲ ਨਵੇਂ ਸਾਲ ਦੀ ਮੌਕੇ ’ਤੇ ਕੀਤਾ ਜਾਂਦਾ ਹੈ। (ਤਸਵੀਰਾਂ- ਗੂਗਲ)

2

ਫੇਸਬੁੱਕ ਮੈਸੇਂਜਰ ਐਪ ਪਲੇਟਫਾਰਮ ਵੀ ਇਮੋਜੀ ਲਵਰਸ ਲਈ ਜੰਨਤ ਮੰਨਿਆ ਜਾਂਦਾ ਹੈ ਜਿੱਥੇ ਬਿਨ੍ਹਾਂ ਸ਼ਬਦਾਂ ਦੇ 900 ਮਿਲੀਅਨ ਇਮੋਜੀ ਇਸਤੇਮਾਲ ਕੀਤੇ ਜਾ ਸਕਦੇ ਹਨ।

3

ਸੋਸ਼ਲ ਮੀਡੀਆ ’ਤੇ ਕੁੱਲ 2800 ਇਮੋਜੀ ਮੌਜੂਦ ਹਨ ਤੇ ਇਨ੍ਹਾਂ ਵਿੱਚੋਂ 2300 ਇਮੋਜੀ ਦਾ ਇਸਤੇਮਾਲ ਰੋਜ਼ਾਨਾ ਕੀਤਾ ਜਾਂਦਾ ਹੈ।

4

IC ਦੇ ਇੱਕ ਨਵੇਂ ਡੇਟਾ ਮੁਤਾਬਕ ਸੋਸ਼ਲ ਮੀਡੀਆ ’ਤੇ ਇਮੋਜੀ ਸਭ ਤੋਂ ਵੱਧ ਮਕਬੂਲ ਹਨ। ਪਿਛਲੇ ਸਾਲ ਦੀ ਤੁਲਨਾ ਵਿੱਚ ਇਸ ਸਾਲ ਲੋਕਾਂ ਨੇ ਸਭ ਤੋਂ ਜ਼ਿਆਦਾ ਦਿਲ ਵਾਲੇ ਇਮੋਜੀ ਦਾ ਇਸਤੇਮਾਲ ਕੀਤਾ।

5

ਇਮੋਜੀ ਨੂੰ Emojipedia ਦੇ ਰੂਪ ਵਿੱਚ ਬਣਾਇਆ ਗਿਆ ਸੀ। ਇਸ ਨੂੰ ਜੇਰੇਮੀ ਬਰਜ ਨੇ ਬਣਾਇਆ ਸੀ।

6

ਅੱਜ ਵਰਲਡ ਇਮੋਜੀ ਡੇਅ ਮਨਾਇਆ ਜਾ ਰਿਹਾ ਹੈ। ਅੱਜਕੱਲ੍ਹ ਹਰ ਕੋਈ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦਾ ਹੈ। ਸਿਆਸਤਦਾਨਾਂ ਤੇ ਅਦਾਕਾਰਾਂ ਤੋਂ ਲੈ ਕੇ ਕਈ ਮਸ਼ਹੂਰ ਹਸਤੀਆਂ ਸੋਸ਼ਲ ਮੀਡੀਆ ਦੇ ਅਨੇਕਾਂ ਪਲੇਟਫੈਰਮ ਇਸਤੇਮਾਲ ਕਰਦੀਆਂ ਹਨ।

7

ਅੱਜ ਦੀ ਸੋਸ਼ਲ ਦੁਨੀਆ ਵਿੱਚ ਲੋਕ ਆਪਣੀਆਂ ਭਾਵਨਾਵਾਂ ਦੱਸਣ ਲਈ ਸ਼ਬਦਾਂ ਤੋਂ ਜ਼ਿਆਦਾ ਇਮੋਜੀ ਦਾ ਇਸਤੇਮਾਲ ਕਰਦੇ ਹਨ।

8

ਇਸ ਦੇ ਪਿੱਛੇ ਦਾ ਕਾਰਨ ਗੱਲਬਾਤ ਦੌਰਾਨ ਵਿਅਕਤੀ ਦੇ ਲਹਿਜ਼ੇ ਦਾ ਅੰਦਾਜ਼ਾ ਲਾਉਣਾ ਤੇ ਸਾਹਮਣੇ ਵਾਲੇ ਦੇ ਮੂਡ ਨੂੰ ਪਰਖਣਾ ਸੀ। ਇਸ ਮਸਕਦ ਵਿੱਚ ਇਮੋਜੀ ਕਾਫੀ ਕਾਮਯਾਬ ਰਿਹਾ।

9

ਸੋਸ਼ਲ ਮੀਡੀਆ ਦੀ ਸਭ ਤੋਂ ਵੱਧ ਇਸਤੇਮਾਲ ਨੌਜਵਾਨ ਕਰਦੇ ਹਨ। ਨੌਜਵਾਨਾਂ ਦੀ ਵਧਦੀ ਦਿਲਚਸਪੀ ਵੇਖਦਿਆਂ ਇਮੋਜੀ ਵਰਗੀਆਂ ਚੀਜ਼ਾਂ ਵੀ ਇਸ ਵਿੱਚ ਜੋੜ ਦਿੱਤੀਆਂ ਗਈਆਂ ਸੀ।

  • ਹੋਮ
  • Gadget
  • ਸੋਸ਼ਲ ਮੀਡੀਆ ’ਤੇ ਸਭ ਤੋਂ ਵੱਧ ਵਰਤੇ ਗਏ ਇਹ ਇਮੋਜੀ, ਤੁਸੀਂ ਕਿਹੜਾ ਵਰਤਿਆ?
About us | Advertisement| Privacy policy
© Copyright@2026.ABP Network Private Limited. All rights reserved.