ਫਿਰ ਮਿਲ ਰਹੀ iPhones 'ਤੇ ਛੋਟ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਅਮੇਜ਼ਨ 'ਤੇ ਆਪਣੇ ਪੁਰਾਣੇ ਆਈਫ਼ੋਨ ਵਟਾਉਣ ਭਾਵ ਐਕਸਚੇਂਜ ਕਰਨ 'ਤੇ ਤੁਹਾਨੂੰ 9500 ਰੁਪਏ ਤਕ ਦੀ ਛੋਟ ਵੀ ਮਿਲ ਸਕਦੀ ਹੈ।
ਸੇਲ ਵਿੱਚ ਆਈਫ਼ੋਨ X ਵੀ ਰੱਖਿਆ ਜਾਵੇਗਾ। ਹਾਲਾਂਕਿ, ਇਸ 'ਤੇ ਕੋਈ ਛੋਟ ਨਹੀਂ ਮਿਲੇਗੀ ਪਰ ਈ.ਐਮ.ਆਈ. ਵਿਕਲਪ ਚੁਣਨ 'ਤੇ 2000 ਰੁਪਏ ਦਾ ਕੈਸ਼ਬੈਕ ਮਿਲੇਗਾ।
ਇਸ ਸੇਲ ਵਿੱਚ ਆਈਫ਼ੋਨ 8 ਤੇ 8 ਪਲੱਸ ਦੀ ਕੀਮਤ ਵੀ ਘਟੀ ਹੈ। ਆਈਫ਼ੋਨ 8 ਦੀ ਕੀਮਤ 61,790 ਰੁਪਏ ਤੇ 8 ਪਲੱਸ 69,389 ਤੋਂ ਸ਼ੁਰੂ ਹੋ ਰਹੀ ਹੈ। ਇਸ ਦੇ ਨਾਲ-ਨਾਲ ਫ਼ੋਨ ਨੂੰ ਕਿਸ਼ਤਾਂ 'ਤੇ ਅਦਾਇਗੀ ਕਰਨ ਦਾ ਮੌਕਾ ਵੀ ਮਿਲੇਗਾ।
ਹੁਣ 4 ਇੰਚ ਵਾਲੇ ਆਈਫ਼ੋਨ SE ਦੀ ਗੱਲ ਕਰੀਏ ਤਾਂ ਆਈਫ਼ੋਨ ਫੈਸਟ ਵਿੱਚ ਇਸ ਦਾ 32 ਜੀ.ਬੀ. ਮਾਡਲ 19,999 ਰੁਪਏ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ HDFC ਕਾਰਡ ਤੋਂ ਅਦਾਇਗੀ ਕਰਦੇ ਹੋ ਤਾਂ 2000 ਰੁਪਏ ਦੀ ਵੱਖਰੀ ਛੋਟ ਕੈਸ਼ਬੈਕ ਵਜੋਂ ਮਿਲਦੀ ਹੈ।
ਆਈਫ਼ੋਨ ਫੈਸਟ ਆਈਫ਼ੋਨ 7 ਦਾ 32 ਜੀ.ਬੀ. ਮਾਡਲ 41,999 ਰੁਪਏ ਵਿੱਚ ਉਪਲਬਧ ਹੈ, ਜਿਸ ਦੀ ਬਾਜ਼ਾਰ ਵਿੱਚ ਕੀਮਤ ਤਕਰੀਬਨ 49,000 ਰੁਪਏ ਹੈ। ਇਸੇ ਤਰ੍ਹਾਂ ਆਈਫ਼ੋਨ 7 ਦੇ 128 ਜੀ.ਬੀ. ਤੇ 256 ਜੀ.ਬੀ. ਮਾਡਲ ਦੀ ਕੀਮਤ ਕ੍ਰਮਵਾਰ 51,999 ਤੇ 53,999 ਰੁਪਏ ਹੋ ਗਈ ਹੈ।
ਅਮੇਜ਼ਨ ਇੰਡੀਆ ਨੇ ਪ੍ਰੀ-ਕ੍ਰਿਸਮਸ ਸੇਲ ਮੌਕੇ ਆਈਫ਼ੋਨ ਫੈਸਟ ਲਾ ਦਿੱਤਾ ਹੈ। ਇਸ ਸੇਲ ਵਿੱਚ ਆਈਫ਼ੋਨ 'ਤੇ ਕਾਫੀ ਵੱਡੀ ਛੋਟ ਦਿੱਤੀ ਜਾ ਰਹੀ ਹੈ। ਇਹ ਸੇਲ 9 ਦਸੰਬਰ ਤਕ ਚੱਲੇਗੀ। ਇਸ ਤੋਂ ਇਲਾਵਾ ਅਮੇਜ਼ਨ ਥੋੜ੍ਹੇ ਸਮੇਂ ਲਈ ਆਈਫ਼ੋਨ X ਦੇ ਲਿਮਟਿਡ ਮੌਡਲ ਦੀ ਵਿਕਰੀ ਵੀ ਕਰੇਗੀ।