ਤੁਹਾਡੀ ਜਾਸੂਸੀ ਕਰਦੈ ਤੁਹਾਡਾ ਫ਼ੋਨ, ਪਾਸਵਰਡ ਵੀ ਨਹੀਂ ਸੁਰੱਖਿਅਤ
ਨੋਟ: ਇਹ ਖੋਜ ਦੇ ਦਾਅਵੇ ਹਨ। ਏਬੀਪੀ ਸਾਂਝਾ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ।
'ਹੇਡੇਕ: ਜਨਰਲ ਆਫ਼ ਹੈਡ ਐਂਡ ਫੇਸ ਪੇਨ' ਵਿੱਚ ਪ੍ਰਕਾਸ਼ਿਤ ਇੱਕ ਦੂਜੀ ਖੋਜ ਤੋਂ ਇਹ ਪਤਾ ਲੱਗਾ ਹੈ ਕਿ ਮਾਈਗ੍ਰੇਨ ਦਾ ਪਤਾ ਲਾਉਣ ਲਈ ਵਿਕਸਤ ਐਪ ਵੀ ਤੀਜੀ ਧਿਰ ਨੂੰ ਸੂਚਨਾਵਾਂ ਭੇਜਦਾ ਹੈ। ਇਹ ਵੀ ਨਿੱਜਤਾ ਖੋਹੇ ਜਾਣ ਦਾ ਜ਼ਰੀਆ ਹੈ।
ਖੋਜਕਾਰਾਂ ਨੇ ਕਿਹਾ ਹੈ ਕਿ ਹਾਲਾਂਕਿ ਇਸ ਖੋਜ ਤੋਂ ਬਾਅਦ ਇਹ ਨਹੀਂ ਕਿਹਾ ਜਾ ਸਕਦਾ ਕਿ ਗ਼ੈਰ ਐਂਡ੍ਰੌਇਡ ਆਪ੍ਰੇਟਿੰਗ ਸਿਸਟਮ ਵਾਲੇ ਫ਼ੋਨ ਘੱਟ ਖ਼ਤਰਨਾਕ ਹੋਣਗੇ।
ਵਿਲਸਨ ਨੇ ਕਿਹਾ ਕਿ ਇਸ ਦੀ ਵਰਤੋਂ ਯਕੀਨੀ ਤੌਰ 'ਤੇ ਕਿਸੇ ਖ਼ਤਰਨਾਕ ਮਕਸਦ ਦੀ ਪੂਰਤੀ ਲਈ ਕੀਤਾ ਜਾਂਦਾ ਹੋਵੇਗਾ। ਇੰਸਟਾਲ ਹੋਣਾ ਤੇ ਜਾਣਕਾਰੀ ਇਕੱਠੀ ਕਰਨਾ ਕਾਫੀ ਸੌਖਾ ਹੈ। ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਲਈ ਕੋਈ ਨੋਟੀਫ਼ਿਕੇਸ਼ਨ ਤਕ ਨਹੀਂ ਭੇਜਿਆ ਜਾਂਦਾ ਤੇ ਨਾਲ ਹੀ ਯੂਜ਼ਰ ਤੋਂ ਕੋਈ ਇਜਾਜ਼ਤ ਲਈ ਜਾਂਦੀ ਹੈ।
ਯੂਨੀਵਰਸਿਟੀ ਦੇ ਪ੍ਰੋਫੈਸਰ ਕ੍ਰਿਸਟੋ ਵਿਲਸਨ ਨੇ ਕਿਹਾ ਕਿ ਖੋਜ ਵਿੱਚ ਕਿਸੇ ਵੀ ਤਰ੍ਹਾਂ ਦੇ ਆਡੀਓ ਲੀਕ ਦਾ ਪਤਾ ਨਹੀਂ ਚੱਲਿਆ। ਇੱਕ ਵੀ ਐਪ ਨੇ ਮਾਈਕ੍ਰੋਫ਼ੋਨ ਨੂੰ ਚਾਲੂ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕੁਝ ਅਜਿਹੀਆਂ ਚੀਜ਼ਾਂ ਦੇਖੀਆਂ ਹਨ, ਜਿਸ ਦੀ ਆਸ ਨਹੀਂ ਸੀ। ਐਪਸ ਆਪ ਮੁਹਾਰੇ ਹੀ ਸਕ੍ਰੀਨ ਸ਼ੌਟਸ ਲੈ ਰਹੇ ਸਨ ਤੇ ਤੀਜੀ ਪਾਰਟੀ ਨੂੰ ਭੇਜ ਰਹੇ ਸਨ।
ਇਨ੍ਹਾਂ 17,000 ਐਪਸ ਵਿੱਚੋਂ 9,000 ਕੋਲ ਤਾਂ ਸਕ੍ਰੀਨ ਸ਼ੌਟ ਲੈਣ ਤਕ ਦੀ ਸਮਰੱਥਾ ਵੀ ਹੈ।
ਖੋਜ ਮੁਤਾਬਕ, ਐਂਡ੍ਰੌਇਡ ਆਪ੍ਰੇਟਿੰਗ ਸਿਸਟਮ ਦੇ ਵਿਦਿਆਰਥੀਆਂ ਵੱਲੋਂ ਲਿਖਤ ਇੱਕ ਸਵੈਚਾਲੀ ਪ੍ਰੀਖਣ ਪ੍ਰੋਗਰਾਮ ਦੀ ਵਰਤੋਂ ਕਰਕੇ 17,000 ਤੋਂ ਜ਼ਿਆਦਾ ਮਹੱਤਵਪੂਰਨ ਐਪਸ 'ਤੇ ਇਹ ਖੋਜ ਕੀਤੀ ਗਈ ਹੈ।
ਬੋਸਟਨ ਦੀ ਨੌਰਥਈਸਟਰਨ ਯੂਨੀਵਰਸਿਟੀ ਦੇ ਪ੍ਰੋਫੈਸਰ ਡੇਵਿਡ ਚੋਫਨਸ ਨੇ ਕਿਹਾ ਕਿ ਅਸੀਂ ਪਾਇਆ ਕਿ ਸਾਰੇ ਐਪਸ ਕੋਲ ਤੁਹਾਡੀ ਸਕ੍ਰੀਨ ਨੂੰ ਜਾਂ ਜੋ ਕੁਝ ਵੀ ਤੁਸੀਂ ਟਾਈਪ ਕਰਦੇ ਹੋ, ਉਨ੍ਹਾਂ ਨੂੰ ਰਿਕਾਰਡ ਕਰਨ ਦੀ ਸਮਰੱਥਾ ਹੈ।
ਕੀ ਤੁਹਾਨੂੰ ਪਤਾ ਹੈ ਕਿ ਤੁਹਾਡੇ ਐਂਡ੍ਰੌਇਡ ਫ਼ੋਨ ਵਿੱਚ ਮੌਜੂਦ ਕੁਝ ਐਪਸ ਤੁਹਾਡੀ ਜਾਸੂਸੀ ਵੀ ਕਰਦੇ ਹਨ? ਜੀ ਹਾਂ, ਇਹ ਐਪ ਤੁਹਾਡੀਆਂ ਗੱਲਾਂ ਤਕ ਸੁਣ ਸਕਦੇ ਹਨ ਤੇ ਤੁਹਾਡੇ ਵਿਹਾਰ 'ਤੇ ਨਜ਼ਰ ਰੱਖਦੇ ਹਨ। ਇੱਥੋਂ ਤਕ ਤੁਹਾਡੀ ਗਤੀਵਿਧੀ ਦੇ ਸਕ੍ਰੀਨਸ਼ੌਟਸ ਵੀ ਲੈਂਦੇ ਹਨ ਤੇ ਕਿਸੇ ਤੀਜੇ ਬੰਦੇ/ਕੰਪਨੀ ਨੂੰ ਭੇਜ ਵੀ ਸਕਦੇ ਹਨ। ਇਹ ਜਾਣਕਾਰੀ ਇੱਕ ਨਹੀਂ ਖੋਜ ਵਿੱਚ ਸਾਹਮਣੇ ਆਈ ਹੈ। ਖੋਜਕਾਰਾਂ ਨੇ ਕਿਹਾ ਹੈ ਕਿ ਇਨ੍ਹਾਂ ਸਕ੍ਰੀਨਸ਼ੌਟਸ ਤੇ ਵੀਡੀਓ ਵਿੱਚ ਤੁਹਾਡੇ ਜ਼ਰੂਰੀ ਯੂਜ਼ਰਨੇਮ, ਪਾਸਵਰਡ, ਕ੍ਰੈਡਿਟ ਕਾਰਡ ਨੰਬਰ ਤੇ ਹੋਰ ਮਹੱਤਵਪੂਰਨ ਜਾਣਕਾਰੀਆਂ ਸ਼ਾਮਲ ਹਨ।