ਸਿਰਫ਼ ਪਾਸਵਰਡ ਨਾਲ ਨਹੀਂ ਰਹਿ ਸਕਦਾ ਤੁਹਾਡਾ ਫ਼ੋਨ ਸੁਰੱਖਿਅਤ
ਏਬੀਪੀ ਸਾਂਝਾ | 07 Jul 2018 12:24 PM (IST)
1
ਅਧਿਕਾਰੀ ਨੇ ਕਿਹਾ ਕਿ ਅਪਰਾਧੀ ਜ਼ਿਆਦਾਤਰ ਕੀਮਤੀ ਵਸਤੂ 'ਤੇ ਹੀ ਆਪਣਾ ਹੱਥ ਸਾਫ ਕਰਦੇ ਹਨ। ਇਹ ਕੰਮ ਉਸ ਵੇਲੇ ਹੋਰ ਵੀ ਆਸਾਨ ਹੋ ਜਾਂਦਾ ਹੈ ਜਦੋਂ ਉਸਨੂੰ ਪਤਾ ਹੁੰਦਾ ਹੈ ਕਿ ਚੋਰੀ ਕੀਤਾ ਗਿਆ ਹਰ ਦੂਜਾ ਫੋਨ ਪਾਸਵਰਡ ਨਾਲ ਸੁਰੱਖਿਅਤ ਨਹੀਂ ਹੈ।
2
ਕਾਸਪਰਸ ਲੈਬ ਅਧਿਕਾਰੀ ਦਮਿੱਤਰੀ ਅਲੇਸ਼ਿਨ ਨੇ ਕਿਹਾ ਕ ਅਸੀਂ ਸਾਰੇ ਆਪਣੇ ਮੋਬਾਇਲ ਨੂੰ ਪਸੰਦ ਕਰਦੇ ਹਾਂ ਕਿਉਂਕਿ ਉਸ 'ਚ ਸਾਨੂੰ ਕਦੇ ਵੀ ਕਿਤੇ ਵੀ ਜ਼ਰੂਰੀ ਸੂਚਨਾ ਮਿਲਦੀ ਰਹਿੰਦੀ ਹੈ।
3
ਰੂਸ ਦੀ ਸਾਈਬਰ ਸਿਕਿਓਰਟੀ ਕੰਪਨੀ ਕਾਸਪਰਸਕੀ ਲੈਬ ਦੇ ਸਰਵੇਖਣ 'ਚ ਦੱਸਿਆ ਗਿਆ ਹੈ ਕਿ 48 ਫ਼ੀਸਦੀ ਤੋਂ ਘੱਟ ਲੋਕ ਆਪਣੇ ਮੋਬਾਇਲ ਡਿਵਾਈਸ ਨੂੰ ਪਾਸਵਰਡ ਨਾਲ ਸੁਰੱਖਿਅਤ ਰੱਖਦੇ ਹਨ।
4
ਇਕ ਰਿਪੋਰਟ ਮੁਤਾਬਕ ਅਜਿਹੇ ਲੋਕਾਂ ਦੀ ਸੰਖਿਆ 50 ਫ਼ੀਸਦੀ ਤੋਂ ਵੱਧ ਹੈ ਜਿਨ੍ਹਾਂ ਦੇ ਸਮਾਰਟਫੋਨ ਪਾਸਵਰਡ ਨਾਲ ਸੁਰੱਖਿਅਤ ਨਹੀਂ ਹਨ।
5
ਆਮ ਤੌਰ 'ਤੇ ਲੋਕ ਆਪਣੇ ਸਮਾਰਟਫ਼ੋਨ ਦੀ ਸੁਰੱਖਿਆ ਲਈ ਪਾਸਵਰਡ ਜਾਂ ਫਿਰ ਕਿਸੇ ਹੋਰ ਤਰੀਕੇ ਲੌਕ ਲਾ ਕੇ ਰੱਖਦੇ ਹਨ।