ਸ਼ਿਓਮੀ ਦਾ ਇਲੈਕਟ੍ਰਿਕ ਟੁੱਥ ਬਰੱਸ਼, 10 ਹੋਰ ਧਮਾਕੇਦਾਰ ਉਤਪਾਦ
ਸ਼ਿਓਮੀ ਮੀਜ਼ੀਆ ਇਲੈਕਟ੍ਰਿਕ ਸਕੂਟਰ ਇੱਕ ਫੋਲਡੇਬਲ ਡਿਜ਼ਾਈਨ ਨਾਲ ਆਉਂਦਾ ਹੈ ਜੋ 30 ਕਿੱਲੋਮੀਟਰ ਤਕ ਚੱਲ ਸਕਦਾ ਹੈ। ਸਕੂਟਰ ਦੀ ਕੀਮਤ 24 ਹਜ਼ਾਰ ਰੁਪਏ ਹੈ। ਇਹ ਸਮਾਰਟਫੋਨ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ।
Download ABP Live App and Watch All Latest Videos
View In Appਸ਼ਿਓਮੀ ਮੀ 4K ਡਰੋਨ ਨੂੰ 3293 ਰੁਪਏ ’ਚ ਖਰੀਦਿਆ ਜਾ ਸਕਦਾ ਹੈ। ਡਰੋਨ ਇੱਕ ਵਾਰ ’ਚ 27 ਮਿੰਟਾਂ ਤਕ ਉੱਡ ਸਕਦਾ ਹੈ। ਇਸ ਵਿੱਚ PTZ ਕੈਮਰਾ ਲੱਗਾ ਹੈ ਜੋ 4K ਵੀਡੀਓ ਸ਼ੂਟ ਕਰ ਸਕਦਾ ਹੈ।
ਸ਼ਿਓਮੀ ਅਲਾਰਮ ਕਲਾਕ ਨੂੰ 2600 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ ਬਲੂਟੁੱਥ ਵੀ ਹਾ। ਇਸ ਘੜੀ ਵਿੱਚ 2600mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਦੀ ਰੇਂਜ 2400MHz-2800MHz ਹੈ।
2 ਹਜ਼ਾਰ ਰੁਪਏ ਦੀ ਕੀਮਤ ਵਾਲੇ ਸ਼ਿਓਮੀ ਔਕਲਿਨ ਇਲੈਕਟ੍ਰਿਕ ਟੁੱਥਬਰੱਸ਼ ਦੇ 4 ਹਿੱਸੇ (ਸੈਂਸਟਿਵ, ਸਾਫਟ, ਨਾਰਮਲ ਤੇ ਇੰਟੈਂਸ) ਹਨ। ਇਸ ਨੂੰ ਇੱਕ ਵਾਰ ਚਾਰਜ ਕੀਤਿਆਂ 60 ਦਿਨਾਂ ਤਕ ਵਰਤਿਆ ਜਾ ਸਕਦਾ ਹੈ। ਇਹ ਬੁਰਸ਼ ਇੱਕ ਮਿੰਟ ਵਿੱਚ 42 ਹਜ਼ਾਰ ਬਰੱਸ਼ ਸਟਰੋਕ ਦਿੰਦਾ ਹੈ।
ਸ਼ਿਓਮੀ ਰਾਈਸ ਕੁੱਕਰ ਵਿੱਚ ਇਲੈਕਟ੍ਰੋਮੈਗਨੈਟਿਕ ਹੀਟਿੰਗ ਟੈਕਨਾਲੋਜੀ ਵਰਤੀ ਗਈ ਹੈ। ਇਸ ਦੀ ਸਮਰੱਥਾ 3 ਲੀਟਰ ਹੈ। ਇਹ ਇੱਕ ਨਾਨਸਟਿਕ ਕੁੱਕਰ ਹੈ ਜਿਸ ਨੂੰ ਮੋਬਾਈਲ ਐਪ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ 5,900 ਰੁਪਏ ਹੈ।
ਡਾਰਕ ਗ੍ਰੇਅ ਤੇ ਲਾਈਟ ਗ੍ਰੇਅ ਰੰਗਾਂ ਵਿੱਚ ਉਪਲੱਭਧ ਮੀ ਸਿਟੀ ਬੈਕਪੈਕ ਵਿੱਚ 14 ਇੰਚ ਦਾ ਲੈਪਟਾਪ ਰੱਖਿਆ ਜਾ ਸਕਦਾ ਹੈ। ਇਹ ਵਾਟਰਪਰੂਫ ਬੈਗ ਹੈ। ਇਸ ਦੀ ਕੀਮਤ 1,599 ਰੁਪਏ ਹੈ।
ਮੀ ਰੋਲਰ ਬਾਲ ਪੈੱਨ ਦੀ ਕੀਮਤ 179 ਰੁਪਏ ਹੈ। ਇਹ ਕਾਲ਼ੇ ਤੇ ਚਿੱਟੇ ਰੰਗਾਂ ਵਿੱਚ ਮਿਲਦਾ ਹੈ। ਪੈੱਨ ਦਾ ਸਿੱਕਾ ਵੱਖਰਾ ਲੈਣਾ ਪੈਂਦਾ ਹੈ।
599 ਰੁਪਏ ਕੀਮਤ ਵਾਲੀ ਸ਼ਿਓਮੀ ਦੀ ਮੀ ਟੀ ਸ਼ਰਟ ਫਿਲਹਾਲ 399 ਰੁਪਏ ਵਿੱਚ ਮਿਲ ਰਹੀ ਹੈ। ਇਹ ਕਾਲੇ. ਸਫੈਦ ਤੇ ਗਰੇ ਰੰਗਾਂ ਵਿੱਚ ਉਪਲੱਭਧ ਹੈ।
ਚੀਨੀ ਬਰਾਂਡ ਨੇ ਹਾਲ ਹੀ ਵਿੱਕ ਇੱਕ ਯੂ ਸ਼ੇਪ ਦਾ ਸਿਰ੍ਹਾਣਾ ਲਾਂਚ ਕੀਤਾ ਹੈ ਜੋ ਤੁਹਾਡੇ ਸਿਰ ਦੇ ਹਿਸਾਬ ਨਾਲ ਢਲ਼ ਸਕਦਾ ਹੈ।
ਸਮਾਰਟਫੋਨ ਕੰਪਨੀ ਸ਼ਿਓਮੀ ਨੇ ਹਾਲ ਹੀ ਵਿੱਚ ਕੁਝ ਅਜਿਹੀਆਂ ਚੀਜ਼ਾਂ ਲਾਂਚ ਕੀਤੀਆਂ ਹਨ ਜਿਨ੍ਹਾਂ ਬਾਰੇ ਆਮ ਯੂਜ਼ਰ ਅੰਦਾਜ਼ਾ ਵੀ ਨਹੀਂ ਲਾ ਸਕਦਾ।
- - - - - - - - - Advertisement - - - - - - - - -