ਇਹ ਮਾਈਕ੍ਰੋਸਕੋਪਿਕ ਲੈਵਲ 'ਤੇ ਵਾਟਰ ਅਤੇ ਡਸਟ ਰੈਸਿਸਟੈਂਟ ਹੋਵੇਗਾ। ਪਰਲਸੈਂਟ ਇਫੈੱਕਟ ਦੇ ਨਾਲ ਸਿਲਵਰ ਅਤੇ ਸਪੇਸ ਗ੍ਰੇਅ ਕੱਲਰ 'ਚ ਲਾਂਚ ਕੀਤਾ ਗਿਆ ਹੈ। ਇਸ ਵਿਚ ਵੱਖ-ਵੱਖ ਪ੍ਰਫਾਰਮੈਂਸ ਲਈ ਡੈਡੀਕੇਟਿਡ ਕੋਰ ਦਿੱਤਾ ਗਿਆ ਹੈ ਜਿਸ ਨਾਲ ਇਸ ਦੀ ਸਪੀਡ 'ਚ ਅਸਰ ਨਾ ਪਵੇ।
ਸੈਲਫੀ ਲਈ ਫ਼ੋਨ 'ਚ 7 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਆਈ ਫ਼ੋਨ ਐਕਸ ਨਾਲ ਬਿਹਤਰ ਫ਼ੋਟੋਗਰਾਫੀ ਅਤੇ 4ਕੇ ਵੀਡੀਓਗ੍ਰਾਫੀ ਕੀਤੀ ਜਾ ਸਕਦੀ ਹੈ। ਬੈਟਰੀ ਦੀ ਗੱਲ ਕਰੀਏ ਤਾਂ ਆਈ ਫ਼ੋਨ 7 ਦੇ ਮੁਕਾਬਲੇ ਇਹ 2 ਘੰਟੇ ਜ਼ਿਆਦਾ ਬੈਟਰੀ ਬੈਕ-ਅਪ ਦੇਵੇਗਾ। ਆਈ ਫ਼ੋਨ ਐਕਸ ਵਾਇਰਲੈੱਸ ਚਾਰਜਿੰਗ ਸਪੋਰਟ ਨਾਲ ਲੈਸ ਹੈ।
ਐਪਲ ਨੇ ਆਪਣੀ 10ਵੀਂ ਵਰ੍ਹੇਗੰਢ ਦੇ ਮੌਕੇ 'ਤੇ ਆਈ ਫ਼ੋਨ ਦਾ ਇੱਕ ਸਪੈਸ਼ਲ ਐਡੀਸ਼ਨ ਐਨੀਵਰਸਰੀ ਐਡੀਸ਼ਨ ਆਈ ਫ਼ੋਨ ਐਕਸ ਲਾਂਚ ਕੀਤਾ ਹੈ। ਕੈਲੀਫੋਰੀਆ ਦੇ ਕੂਪਰਟੀਨੋ 'ਚ ਦੁਨੀਆ ਦੀ ਸਭ ਤੋਂ ਵੱਡੀ ਟੈਕਨਾਲੋਜੀ ਕੰਪਨੀ ਐਪਲ ਦਾ ਮੁੱਖ ਦਫ਼ਤਰ ਹੈ।
ਕੰਪਨੀ ਨੇ ਈਵੈਂਟ ਦੌਰਾਨ ਕਿਹਾ ਕਿ ਆਈ ਫ਼ੋਨ ਐਕਸ ਲਈ ਪ੍ਰੀ-ਆਰਡਰ ਦੀ ਪ੍ਰਕਿਰਿਆ 27 ਅਕਤੂਬਰ ਤੋਂ ਸ਼ੁਰੂ ਹੋਵੇਗੀ, ਜਦ ਕਿ 3 ਨਵੰਬਰ ਨੂੰ ਇਹ ਵਿੱਕਰੀ ਲਈ ਉਪਲਬਧ ਹੋਵੇਗਾ।
ਕੰਪਨੀ ਨੇ ਇਸ ਵਾਰ ਮਲਟੀ ਟਾਸਕਿੰਗ 'ਤੇ ਜ਼ਿਆਦਾ ਧਿਆਨ ਦਿੱਤਾ ਹੈ। ਇਸ ਤੋਂ ਇਲਾਵਾ ਕੰਪਨੀ ਨੇ ਆਈ ਫ਼ੋਨ ਐਕਸ ਨੂੰ ਬਿਨਾਂ ਹੋਮ ਸਕਰੀਨ ਅਤੇ ਐੱਜ-ਟੂ-ਐੱਜ ਡਿਸਪਲੇ ਦੇ ਨਾਲ ਲਾਂਚ ਕੀਤਾ ਹੈ।
ਆਈ ਫ਼ੋਨ ਐਕਸ ਦੇ ਫ਼ੀਚਰ-ਆਈ ਫ਼ੋਨ ਐਕਸ 'ਚ ਹੋਮ ਬਟਨ ਨਹੀਂ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਆਈ ਫ਼ੋਨ ਐਕਸ 'ਚ 5.8-ਇੰਚ ਦੀ ਓ.ਐੱਲ.ਈ.ਡੀ. ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਸ ਵਿਚ 458 ppi ਹੈ। ਆਈ ਫ਼ੋਨ ਐਕਸ 'ਚ ਯੂਜ਼ਰ ਨੂੰ ਇਸ ਵਾਰ ਫੇਸ਼ੀਅਲ ਰਿਕੋਗਨਾਈਜੇਸ਼ਨ ਫ਼ੀਚਰ ਦਿੱਤਾ ਗਿਆ ਹੈ ਜਿਸ ਨੂੰ ਫੇਸ ਆਈ.ਡੀ. ਕਿਹਾ ਗਿਆ ਹੈ। ਆਈ ਫ਼ੋਨ ਐਕਸ 'ਚ 64ਜੀ.ਬੀ. ਅਤੇ 256ਜੀ.ਬੀ. ਸਟੋਰੇਜ ਦਿੱਤੀ ਗਈ ਹੈ।
ਫ਼ੋਟੋਗਰਾਫੀ ਲਈ ਆਈ ਫ਼ੋਨ ਐਕਸ 'ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਦਿੱਤਾ ਗਿਆ ਹੈ। ਇੱਕ ਸੈਂਸਰ ਟੈਲੀਫੋਟੋ ਕੈਮਰਾ ਹੈ, ਜਦ ਕਿ ਦੂਜਾ ਵਾਈਡ ਐਂਗਲ ਲੈਂਜ਼ ਹੈ। ਇਸ ਦੇ ਨਾਲ ਇਸ ਵਿਚ ਪੋਟਰੇਟ 'ਚ ਕਈ ਬਦਲਾਅ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਵਿਚ ਆਗਮੈਂਟਿਡ ਰਿਐਲਿਟੀ ਫ਼ੀਚਰ ਦਿੱਤੇ ਗਏ ਹਨ ਜਿਸ ਨਾਲ ਰੀਅਲ ਟਾਈਮ ਆਬਜੈਕਟ ਟਰੈਕਿੰਗ ਕੀਤੀ ਜਾ ਸਕੇਗੀ।
ਫੇਸ ਆਈ.ਡੀ. ਰਿਕੋਗਨੀਸ਼ਨ-ਫੇਸ ਆਈ.ਡੀ. ਰਿਕੋਗਨੀਸ਼ਨ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਜੇਕਰ ਯੂਜ਼ਰ ਆਪਣੇ ਹੇਅਰ ਸਟਾਈਮ ਨੂੰ ਵੀ ਬਦਲ ਲੈਣ ਤਾਂ ਵੀ ਇਹ ਉਸ ਨੂੰ ਪਛਾਣ ਲਵੇਗੀ। ਕੰਪਨੀ ਦਾ ਕਹਿਣਾ ਹੈ ਕਿ ਫੇਸ਼ੀਅਲ ਰਿਕੋਗਨੀਸ਼ਨ ਨੂੰ ਕਾਫ਼ੀ ਸਕਿਓਰ ਬਣਾਇਆ ਗਿਆ ਹੈ ਤਾਂ ਜੋ ਇਸ ਨੂੰ ਕੋਈ ਦੂਜਾ ਨਾ ਖੋਲ੍ਹ ਸਕੇ। ਐਪਲ ਪੇਅ ਦੇ ਨਾਲ ਵੀ ਫੇਸ ਆਈ.ਡੀ. ਕੰਮ ਕਰੇਗਾ।
ਕੰਪਨੀ ਨੇ ਦੱਸਿਆ ਹੈ ਕਿ ਦੋਵੇਂ ਹੀ ਫੋਨ ਬਿਹਤਰ ਕੈਮਰੇ ਨਾਲ ਆਉਂਦੇ ਹਨ। ਆਈਫੋਨ 8 'ਚ ਤੁਹਾਨੂੰ 12 ਮੈਗਾਪਿਕਸਲ ਦਾ ਰਿਅਰ ਕੈਮਰਾ ਮਿਲੇਗਾ। ਉੱਥੇ, ਆਈਫੋਨ 7 ਪਲੱਸ ਦੀ ਤਰ੍ਹਾਂ ਆਈਫੋਨ 8 ਪਲੱਸ 'ਚ 12 ਮੈਗਾਪਿਕਸਲ ਦਾ ਦੋ ਰਿਅਰ ਸੈਂਸਰ ਦਿੱਤੇ ਗਏ ਹਨ।
ਇਸੇ ਥੀਏਟਰ 'ਚ ਆਯੋਜਿਤ ਇੱਕ ਈਵੈਂਟ ਦੌਰਾਨ ਕੰਪਨੀ ਨੇ ਆਈ ਫ਼ੋਨ ਐਕਸ ਨੂੰ ਪੇਸ਼ ਕੀਤਾ। ਕੰਪਨੀ ਨੇ ਆਈ ਫ਼ੋਨ ਐਕਸ ਨੂੰ 999 ਡਾਲਰ (ਕਰੀਬ 63,940 ਰੁਪਏ) ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ।
ਇੱਥੇ ਹੀ ਕੰਪਨੀ ਦਾ ਨਵਾਂ ਹੈੱਡਕੁਆਟਰ ਬਣਾਇਆ ਗਿਆ ਹੈ ਜੋ ਕੰਪਨੀ ਦੇ ਫਾਊਂਡਰ ਸਟੀਵ ਜਾਬਸ ਦਾ ਆਖ਼ਰੀ ਸੁਪਨਾ ਮੰਨਿਆ ਜਾਂਦਾ ਹੈ। ਸਪੇਸਸ਼ਿਪ ਦੀ ਤਰ੍ਹਾਂ ਦਿਸਣ ਵਾਲੇ ਇਸ ਵਿਸ਼ਾਲ ਕੈਂਪਸ 'ਚ ਕਿ ਸਟੀਵ ਜਾਬਸ ਥੀਏਟਰ ਹੈ।
₹6000 ਸਸਤਾ ਹੋਇਆ Samsung ਦਾ ਇਹ ਧਾਕੜ 5G ਫੋਨ, ਸ਼ਾਨਦਾਰ ਕੈਮਰਾ, ਵੱਡੀ ਬੈਟਰੀ...ਫੀਚਰਜ਼ ਦੀ ਭਰਮਾਰ
Split AC vs Window AC: ਕਿਹੜਾ AC ਹੈ ਫਾਇਦੇ ਦਾ ਸੌਦਾ? Split ਜਾਂ Window? ਬਿਜਲੀ ਕੌਣ ਵੱਧ ਖਾਂਦਾ? ਜਾਣੋ
Summer Gadgets: ਮਾਵਾਂ ਭੈਣਾਂ ਲਈ ਅੱਜ ਹੀ ਖਰੀਦੋ ਰਸੋਈ ਦਾ AC, ਤੜਕਾ ਲਾਉਂਦੇ ਵੀ ਮਿਲੇਗੀ ਠੰਡਕ, ਕੀਮਤ ₹1***
8 ਹਜ਼ਾਰ ਰੁਪਏ ਤੋਂ ਘੱਟ ਕੀਮਤ 'ਚ ਇਹ ਹਨ Best Smartphones, ਖੁਸ਼ ਹੋ ਜਾਣਗੇ ਮਾਪੇ !
ਕੀ ਬਲੂਟੁੱਥ ਚਾਲੂ ਰੱਖਣ ਨਾਲ ਫ਼ੋਨ ਹੋ ਸਕਦਾ ਹੈ ਖ਼ਰਾਬ ? ਜਾਣੋ ਤੱਥ
ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !
Punjab News: ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਵਿੱਖੇ 2 ਧਿਰਾਂ 'ਚ ਲ*ੜਾਈ, 3 ਵਿਅਕਤੀਆਂ ਦੀ ਮੌ*ਤ
ਟਰੰਪ ਦੀ ਜਿੱਤ ਤੋਂ ਬਾਅਦ ਕੈਨੇਡਾ 'ਚ ਕਿਉਂ ਐਲਾਨਿਆ ਗਿਆ 'ਹਾਈ ਅਲਰਟ' ? ਵਜ੍ਹਾ ਕਰ ਦੇਵੇਗੀ ਹੈਰਾਨ
Air Polltion: ਪੰਜਾਬ ਸਰਕਾਰ ਨੇ ਵਧਦੇ ਹਵਾ ਪ੍ਰਦੂਸ਼ਣ ਕਰਕੇ ਪਾਰਕਾਂ ਤੇ ਅਜਾਇਬ ਘਰਾਂ ‘ਚ ਲੋਕਾਂ ਦੇ ਦਾਖਲੇ 'ਤੇ ਲਾਈ ਪਾਬੰਦੀ, ਜਾਣੋ ਕਦੋਂ ਤੱਕ ਰਹਿਣਗੇ ਬੰਦ ?