✕
  • ਹੋਮ

ਰੁਪਏ ਦੇ ਢਹਿ-ਢੇਰੀ ਹੋਣ ਨਾਲ ਐਪਲ ਮਾਲੋਮਾਲ, 29 ਫੀਸਦੀ ਕਮਾਈ ਵਧੀ

ਏਬੀਪੀ ਸਾਂਝਾ   |  02 Nov 2018 04:04 PM (IST)
1

ਕਮਜ਼ੋਰ ਮਾਲੀਆ ਗਾਈਡੈਂਸ ਤੇ ਨਤੀਜਿਆਂ ਦੇ ਐਲਾਨ ਦੇ ਤਰੀਕੇ ਵਿੱਚ ਬਦਲਾਅ ਦੀ ਵਜ੍ਹਾ ਕਰਕੇ ਐਪਲ ਦੇ ਸ਼ੇਅਰ ਵਿੱਚ ਗਿਰਾਵਟ ਆਈ ਹੈ। ਕੰਪਨੇ ਅਗਲੀ ਤਿਮਾਹੀ ਤੋਂ ਆਈਫੋਨ, ਆਈਪੈਡ ਤੇ ਮੈਕ ਦੀ ਵਿਕਰੀ ਦੇ ਅੰਕੜੇ ਜਾਰੀ ਨਹੀਂ ਕਰੇਗੀ।

2

ਤਿਮਾਹੀ ਨਤੀਜਿਆਂ ਦੇ ਐਲਾਨ ਬਾਅਦ ਐਪਲ ਦੇ ਸ਼ੇਅਰ ਵਿੱਚ ਤੇਜ਼ ਗਿਰਾਵਟ ਆਈ। ਕੁਝ ਸਮੇਂ ਲਈ ਕੰਪਨੀ ਦਾ ਮਾਰਕਿਟ ਕੈਪ ਇੱਕ ਟ੍ਰਿਲੀਅਨ ਡਾਲਰ ਤੋਂ ਹੇਠਾਂ ਆ ਗਿਆ। ਹਾਲਾਂਕਿ ਬਾਅਦ ਵਿੱਚ ਇਸਦੀ ਰਿਕਵਰੀ ਹੋ ਗਈ ਸੀ। ਅਗਲੀ ਤਿਮਾਹੀ ਵਿੱਚ ਕੰਪਨੀ ਨੇ ਤਾਂ ਮਾਲੀਆ ਗਾਈਡੈਂਸ 89 ਤੋਂ 93 ਅਰਬ ਡਾਲਰ ਦਿੱਤਾ ਹੈ ਜਦਿਕ ਮਾਹਰ 93.02 ਅਰਬ ਡਾਲਰ ਦੀ ਉਮੀਦ ਕਰ ਰਹੇ ਸੀ।

3

ਆਈਪੈਡ ਦੀ ਵਿਕਰੀ 97 ਲੱਖ ਯੂਨਿਟ ਰਹੀ। ਜੁਲਾਈ-ਸਤੰਬਰ ਵਿੱਚ ਏਨੀ ਵਿਕਰੀ ਨਾਲ 4.09 ਅਰਬ ਡਾਲਰ ਦਾ ਮਾਲੀਆ ਮਿਲਿਆ।

4

ਆਈਫੋਨ ਦੀ ਵਿਕਰੀ ਛੱਡ ਬਾਕੀ ਅੰਕੜੇ ਵਿਸ਼ਲੇਸ਼ਕਾਂ ਦੇ ਅਨੁਮਾਨ ਤੋਂ ਜ਼ਿਆਦਾ ਰਹੇ। ਜੁਲਾਈ-ਸਤੰਬਰ ਵਿੱਚ ਪ੍ਰਤੀ ਸ਼ੇਅਰ ਆਮਦਨ 2.91 ਡਾਲਰ ਰਹੀ। ਐਨਾਲਿਸਟ ਨੂੰ 2.78 ਡਾਲਰ ਦੀ ਉਮੀਦ ਸੀ। ਮਾਲੀਆ 20 ਫੀਸਦੀ ਵਧ ਕੇ 62.9 ਅਰਬ ਡਾਲਰ ਰਿਹਾ। ਵਿਸ਼ਲੇਸ਼ਕਾਂ ਨੇ 61.57 ਅਰਬ ਡਾਲਰ ਦਾ ਅਨੁਮਾਨ ਜਤਾਇਆ ਸੀ।

5

ਸਤੰਬਰ ਤਿਮਾਹੀ ਵਿੱਚ ਕੰਪਨੀ ਨੇ 4.68 ਕਰੋੜ ਆਈਫੋਨ ਵੇਚੇ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿੱਚ ਇਹ ਅੰਕੜਾ 4.67 ਕਰੋੜ ਸੀ। ਐਪਲ ਦਾ ਮੁਨਾਫਾ 32 ਫੀਸਦੀ ਵਧ ਕੇ 14.13 ਅਰਬ ਡਾਲਰ ਰਿਹਾ।

6

ਆਈਫੋਨ ਦੀ ਔਸਤ ਕੀਮਤ ਇਸ ਲਈ ਵਧੀ ਕਿਉਂਕਿ ਐਪਲ ਨੇ ਮਹਿੰਗੇ ਉਤਪਾਦ ਲਾਂਚ ਕੀਤੇ। ਪਿਛਲੇ ਸਾਲ 999 ਡਾਲਰ ਕੀਮਤ ਵਾਲਾ ਆਈਫੋਨ ਐਕਸ ਬਾਜ਼ਾਰ ਵਿੱਚ ਉਤਾਰਿਆ ਗਿਆ ਸੀ ਪਰ ਇਸ ਸਾਲ ਸਤੰਬਰ ਵਿੱਚ ਲਾਂਚ ਹੋਏ ਆਈਫੋਨ XS ਦੀ ਕੀਮਤ 1099 ਡਾਲਰ ਰੱਖੀ ਗਈ ਸੀ।

7

ਐਪਲ ਦਾ ਮੁਨਾਫ਼ਾ 32 ਫੀਸਦੀ ਵਧਿਆ-ਜੁਲਾਈ-ਸਤੰਬਰ ਵਿੱਚ ਐਪਲ ਦੇ ਆਈਫੋਨ ਦੀ ਵਿਕਰੀ ਜ਼ਿਆਦਾ ਨਹੀਂ ਵਧੀ। ਇਸ ਦੇ ਬਾਵਜੂਦ ਸਾਲਾਨਾ ਆਧਾਰ ’ਤੇ ਮੁਨਾਫੇ ਵਿੱਚ 32 ਫੀਸਦੀ ਦਾ ਇਜ਼ਾਫਾ ਹੋਇਆ ਹੈ। ਕੰਪਨੀ ਦਾ ਮੁਨਾਫਾ ਵਧ ਕੇ 14.13 ਅਰਬ ਡਾਲਰ ਰਿਹਾ। ਆਈਫੋਨ ਨਾਲ ਕੰਪਨੀ ਨੂੰ ਕਮਾਈ ਵਿੱਚ 29 ਫੀਸਦੀ ਇਜ਼ਾਫਾ ਮਿਲਿਆ ਹੈ। ਇਸ ਦੀ ਮੁੱਖ ਵਜ੍ਹਾ ਆਈਫੋਨ ਦੀ ਔਸਤ ਕੀਮਤ ਵਿੱਚ 29 ਫੀਸਦੀ ਵਾਧਾ ਹੈ ਜੋ 618 ਡਾਲਰ ਤੋਂ ਵਧ ਕੇ 793 ਡਾਲਰ ਹੋ ਗਈ ਹੈ।

8

ਸੈਨ ਫਰਾਂਸਿਸਕੋ: ਐਪਲ ਨੇ ਵੀਰਵਾਰ ਨੂੰ ਜੁਲਾਈ-ਸਤੰਬਰ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਹਨ। ਸਾਲਾਨਾ ਆਧਾਰ ’ਤੇ ਮੁਨਾਫਾ 32 ਫੀਸਦੀ ਤੇ ਆਈਫੋਨ ਤੋਂ ਕਮਾਈ 29 ਫੀਸਦੀ ਵਧੀ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਕਿ ਰੁਪਏ ਵਿੱਚ ਕਮਜ਼ੋਰੀ ਦੀ ਵਜ੍ਹਾ ਕਰਕੇ ਭਾਰਤ ਵਿੱਚ ਕੰਪਨੀ ’ਤੇ ਦਬਾਅ ਵੀ ਰਿਹਾ ਹੈ ਤੇ ਇਹ ਕੰਪਨੀ ਲਈ ਵੱਡੀ ਚੁਣੌਤੀ ਹੈ। ਹਾਲਾਂਕਿ ਕੁੱਕ ਨੇ ਆਉਣ ਵਾਲੇ ਲੰਮੇ ਸਮੇਂ ਵਿੱਚ ਚੰਗੇ ਵਾਧੇ ਦੀ ਉਮੀਦ ਜਤਾਈ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਭਾਰਤ ਦੀ ਆਬਾਦੀ ਮਿਡਲ ਕਲਾਸ ਵਾਲੀ ਹੋਏਗੀ। ਭਾਰਤ ਸਰਕਾਰ ਆਰਥਕ ਸੁਧਾਰਾਂ ਲਈ ਵੱਡੇ ਕਦਮ ਉਠਾ ਰਹੀ ਹੈ।

9

ਐਪਲ ਇੰਡੀਆ ਨੇ ਬੁੱਧਵਾਰ ਨੂੰ ਵਿੱਤੀ ਸਾਲ 2018 ਦੇ ਨਤੀਜੇ ਐਲਾਨੇ ਸੀ। ਭਾਰਤ ਵਿੱਚ ਕੰਪਨੀ ਨੇ 13,098 ਕਰੋੜ ਰੁਪਏ ਦਾ ਮਾਲੀਆ ਹਾਸਲ ਕੀਤਾ ਹੈ। 2017 ਦੇ ਮੁਕਾਬਲੇ ਇਹ ਕਰੀਬ 1,400 ਕਰੋੜ ਰੁਪਏ ਵੱਧ ਹੈ। ਐਪਲ ਇੰਡੀਆ ਦੇ ਮਾਲੀਏ ਵਿੱਚ 12 ਫੀਸਦੀ ਇਜ਼ਾਫਾ ਹੋਇਆ ਹੈ।

  • ਹੋਮ
  • Gadget
  • ਰੁਪਏ ਦੇ ਢਹਿ-ਢੇਰੀ ਹੋਣ ਨਾਲ ਐਪਲ ਮਾਲੋਮਾਲ, 29 ਫੀਸਦੀ ਕਮਾਈ ਵਧੀ
About us | Advertisement| Privacy policy
© Copyright@2025.ABP Network Private Limited. All rights reserved.