ਹੁਣ ਵ੍ਹੱਟਸਐਪ ’ਤੇ ਭੇਜੋ ਸਟਿੱਕਰ, ਇੰਜ ਕਰੋ ਇਸਤੇਮਾਲ
ਇਸ ਦੇ ਨਾਲ ਹੀ ਫੇਵਰੇਟ ਟੈਪ ਦੀ ਮਦਦ ਨਾਲ ਤੁਸੀਂ ਆਪਣੇ ਮਨਪਸੰਦੀਦਾ ਸਟਿੱਕਰਾਂ ਨੂੰ ਵੀ ਸੇਵ ਕਰਕੇ ਰੱਖ ਸਕਦੇ ਹੋ।
ਇਸ ਦੇ ਨਾਲ ਹੀ ਡੈਡੀਕੇਟਿਡ ਕੈਟੇਗਰੀ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ। ਇੱਥੇ + ਆਈਕਨ ਦੀ ਮਦਦ ਨਾਲ 12 ਸਟਿੱਕਰ ਸਮੂਹਾਂ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
ਐਪ ਅਪਡੇਟ ਹੋਣ ਬਾਅਦ ਚੈਟ ਬਾਰ ਦੇ ਇਮੋਜੀ ਬਟਨ ’ਤੇ ਕਲਿੱਕ ਕਰੋ, ਇੱਥੇ ਸਟਿੱਕਰ ਆਪਸ਼ਨ ਮਿਲਣਗੇ।
ਵ੍ਹੱਟਸਐਪ ਕੋਲ ਸਟਿੱਕਰ ਸਟੋਰ ਮੌਜੂਦ ਹੈ ਜਿੱਥੇ ਨਵੇਂ 12 ਸਟਿੱਕਰ ਸਮੂਹਾਂ ਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ। ਸਟਿੱਕਰ ਫੀਚਰ ਨੂੰ ਵੈਬ ’ਤੇ ਵੀ ਚਲਾਇਆ ਜਾ ਸਕਦਾ ਹੈ। ਐਪ ਨੂੰ ਅਪਡੇਟ ਕਰਨ ਬਾਅਦ ਇਹ ਫੀਚਰ ਕੰਮ ਕਰਨਾ ਸਟਾਰਟ ਕਰ ਦਏਗਾ।
ਫਿਲਹਾਲ ਇਹ ਫੀਚਰ ਐਂਡ੍ਰੌਇਡ ਤੇ ਆਈਓਐਸ ਪਲੇਟਫਾਰਮ ’ਤੇ ਹੀ ਉਪਲੱਬਧ ਹੈ। ਨਵਾਂ ਸਟਿੱਕਰ ਫੀਚਰ ਫਿਲਹਾਲ ਵ੍ਹੱਟਸਐਪ ਦੇ ਬੀਟਾ ਵਰਸ਼ਨ ਯਾਨੀ 2.18.239 ਦੇ ਐਂਡ੍ਰੌਇਡ ਤੇ 2.18.100 ਦੇ ਆਈਓਐਸ ਵਰਸ਼ਨ ’ਤੇ ਉਪਲੱਬਧ ਹੈ।
ਵ੍ਹੱਟਸਐਪ ਆਖਰਕਾਰ ਆਪਣੇ ਮੋਸਟ ਅਵੇਟਿਡ ਸਟਿੱਕਰ ਫੀਚਰ ਨੂੰ ਆਪਣੇ ਯੂਜ਼ਰਸ ਲਈ ਉਪਲੱਬਧ ਕਰਵਾ ਰਿਹਾ ਹੈ। ਸਟਿੱਕਰ ਫੀਚਰ ਨੂੰ ਸਭ ਤੋਂ ਪਹਿਲਾਂ WABetaInfo ਨੇ ਸਪੌਟ ਕੀਤਾ।