ਅੱਜ ਹੋਵੇਗਾ ਆਈਫੋਨ 8 ਲਾਂਚ, ਜਾਣੋ ਇਸ ਵਿੱਚ ਕੀ ਹੈ ਖਾਸ..
ਇਸ ਬੇਸ ਵੇਰੀਅੰਟ ਦੀ ਕੀਮਤ ਕਾਫੀ ਘੱਟ ਹੇਵੇਗੀ। ਆਈਫੋਨ 8 ਦੀ ਕੀਮਤ 870 ਡਾਲਰ ਲਗਭਗ 56,400 ਰੁਪਏ ਦੇ ਕਰੀਬ ਹੀ ਹੋਣ ਵਾਲੀ ਹੈ।
Download ABP Live App and Watch All Latest Videos
View In Appਆਈਫੋਨ 8 'ਚ ਟੱਚ ਆਈ. ਡੀ. ਪਾਵਰ ਬਟਨ 'ਚ ਇੰਟੀਗ੍ਰੇਟੇਡ ਹੋਵੇਗਾ। ਆਈਫੋਨ 8 ਵੇਰੀਅੰਟ 'ਚ ਪੇਸ਼ ਕੀਤਾ ਜਾ ਸਕਦਾ ਹੈ।
ਆਈਫੋਨ 8 ਦੇ ਪ੍ਰੀਮੀਅਮ ਵਰਜਨ ਦੀ ਕੀਮਤ 1000 ਡਾਲਰ ਦੇ ਕਰੀਬ ਹੋ ਸਕਦੀ ਹੈ। ਇਸ ਦੇ 128GB ਵਰਜਨ ਦੀ ਕੀਮਤ 65,000 ਦੇ ਕਰੀਬ ਹੋਵੇਗੀ।
ਆਈਫੋਨ 8 'ਚ ਕੰਪਨੀ OLED ਡਿਸਪਲੇ ਦਾ ਉਪਯੋਗ ਕਰੇਗੀ। ਟੱਚ ਆਈ. ਡੀ. ਸੈਂਸਰ ਨਾ ਸਿਰਫ ਤੁਹਾਡੇ ਆਈਫੋਨ ਸਕਿਓਰਿਟੀ ਕਰਨ 'ਚ ਮਦਦ ਕਰਦਾ ਹੈ ਸਗੋਂ ਐਪਲ ਪੇ 'ਚ ਵੀ ਉਪਯੋਗੀ ਹੈ।
ਇਹ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਦੀ ਥਾਂ ਕਿਤੇ ਹੋਰ ਹੋਵੇਗੀ ਜਾਂ ਇਹ ਹੋਵੇਗਾ ਹੀ ਨਹੀਂ। ਇਸ ਦੀ ਸਕਰੀਨ 5.8 ਇੰਚ ਦੀ ਹੋਵੇਗੀ। ਸਾਇਜ਼ ਆਈਫੋਨ 7 ਜਿੱਡਾ ਹੀ ਹੋਵੇਗਾ।
ਨਵੀਂ ਜਨਰੇਸ਼ਨ ਦਾ ਇਹ ਫੋਨ ਬੇਹੱਦ ਖਾਸ ਹੋਵੇਗਾ। ਇਹ ਹਾਵ-ਭਾਵ ਨਾਲ ਹੀ ਤੁਹਾਡੀ ਤਸਵੀਰ ਖਿੱਚ ਲਵੇਗਾ। ਜੇਕਰ ਤੁਸੀਂ Facial Recognition Feature ਨੂੰ ਆਨ ਕੀਤਾ ਹੋਵੇਗਾ ਤਾਂ ਤੁਹਾਡਾ ਆਈਫੋਨ ਮਹਿਜ਼ ਇੱਕ ਮੁਸਕਰਾਹਟ ਨਾਲ ਹੀ ਤੁਹਾਡੀ ਫੋਟੋ ਖਿੱਚ ਲਵੇਗਾ।
ਆਈਫੋਨ 8 ‘ਚ ਚਾਰਜਿੰਗ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। ਇਹ ਫੋਨ ਵਾਇਰਲੈੱਸ ਚਾਰਜਿੰਗ ਦੇ ਫੀਚਰ ਨਾਲ ਲੈਸ ਹੋਵੇਗਾ, ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ।
ਖਬਰਾਂ ਤੋਂ ਇਹ ਵੀ ਪਤਾ ਲਗਦਾ ਹੈ ਕਿ ਕੰਪਨੀ ਤਿੰਨ ਆਈਫੋਨ ਲਾਂਚ ਕਰ ਸਕਦੀ ਹੈ। ਇਸ ‘ਚ ਆਈਫੋਨ-8, ਆਈਫੋਨ 8 ਪਲਸ ਤੇ ਆਈਫੋਨ 7ਐਸ ਵੀ ਹੋ ਸਕਦਾ ਹੈ। ਮੀਡੀਆ ਰਿਪੋਰਟਜ਼ ‘ਚ ਇਹ ਵੀ ਚਰਚਾ ਹੈ ਕਿ ਐਪਲ ਟੀਵੀ ਦਾ ਨਵਾਂ ਵਰਜ਼ਨ ਵੀ ਇਸੇ ਸਮਾਰੋਹ ‘ਚ ਲਾਂਚ ਕੀਤਾ ਜਾ ਸਕਦਾ ਹੈ। ਇਸੇ ਸਾਲ ਕੰਪਨੀ ਦੇ ਪਹਿਲੇ ਆਈਫੋਨ ਨੂੰ ਲਾਂਚ ਹੋਏ 10 ਸਾਲ ਪੂਰੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਆਈਫੋਨ ਸਭ ਤੋਂ ਖਾਸ ਹੋਵੇਗਾ। ਇਸ ਦੀ ਕੀਮਤ 999 ਡਾਲਰ ਹੋ ਸਕਦੀ ਹੈ। ਇਹ ਹੁਣ ਤੱਕ ਦਾ ਸਭ ਤੋਂ ਮਹਿੰਗਾ ਆਈਫੋਨ ਹੋਵੇਗਾ।
ਮੋਬਾਈਲ ਜਗਤ ‘ਚ ਸ਼ਾਹੀ ਕੰਪਨੀ ਐਪਲ ਨੇ ਆਪਣੇ ਹੁਣ ਤੱਕ ਦੇ ਸਭ ਤੋਂ ਵੱਡੇ ਸਮਾਰੋਹ ਬਾਰੇ ਟਵੀਟ ਕਰਕੇ ਖਬਰ ਭੇਜੀ ਹੈ। ਐਪਲ ਕੰਪਨੀ ਦੇ ਟਵਿਟਰ ਹੈਂਡਲ ਤੋਂ ਆਏ ਟਵੀਟ ‘ਚ ਦੱਸਿਆ ਗਿਆ ਹੈ ਕਿ 12 ਸਤੰਬਰ ਨੂੰ ਸਵੇਰੇ 10 ਵਜੇ ਕੂਪਰਟਿਨੋ ‘ਚ ਬਣੇ ਆਫਿਸ ਦੇ ਸਟੀਵ ਜਾਬਸ ਥਿਏਟਰ ‘ਚ ਇਹ ਫੰਕਸ਼ਨ ਹੋਵੇਗਾ। ਭਾਰਤੀ ਸਮੇਂ ਮੁਤਾਬਕ ਇਹ ਫੰਕਸ਼ਨ ਰਾਤ 10.30 ਹੋਣਾ ਹੈ। ਦੁਨੀਆ ਭਰ ‘ਚ ਲੋਕ ਇਹ ਫੰਕਸ਼ਨ ਨੂੰ ਲਾਈਵ ਵੇਖ ਸਕਣਗੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸੇ ਫੰਕਸ਼ਨ ‘ਚ ਕੰਪਨੀ ਆਈਫੋਨ-8 ਲਾਂਚ ਕਰ ਸਕਦੀ ਹੈ।
ਖਬਰਾਂ ਇਹ ਵੀ ਹਨ ਕਿ ਇਸ ‘ਚ ਫਿੰਗਰ ਪ੍ਰਿੰਟ ਸੈਂਸਰ ਦੀ ਥਾਂ ਫੇਸ ਸਕੈਨ ਦੇ ਨਾਲ ਲੌਕ ਖੁਲ੍ਹੇਗਾ। ਅਜਿਹਾ ਫੀਚਰ ਸੈਮਸੰਗ ਆਪਣੇ ਗਲੈਕਸੀ ਐਸ-8 ਫੋਨ ‘ਚ ਲਾਂਚ ਕਰ ਚੁੱਕੀ ਹੈ।
ਦੱਸਿਆ ਜਾ ਰਿਹਾ ਹੈ ਕਿ ਆਈਫੋਨ 8 ਟਰੂ-ਟੋਨ OLED ਦੇ ਨਾਲ ਹੋਵੇਗਾ ਤੇ ਇਸ ਦੀ ਸਕਰੀਨ ਦਾ ਰੇਸ਼ੋ ਬਜ਼ਾਰ ‘ਚ ਮੌਜੂਦ ਸਾਰੇ ਫੋਨਾਂ ਤੋਂ ਜ਼ਿਆਦਾ ਹੋਵੇਗਾ। ਇਹ ਵੀ ਹੋ ਸਕਦਾ ਹੈ ਕਿ ਆਈਫੋਨ ‘ਚ ਆਉਣ ਵਾਲਾ ਇਕਲੌਤਾ ਬਟਨ ਵੀ ਨਾ ਲੱਗਾ ਹੋਵੇ।
- - - - - - - - - Advertisement - - - - - - - - -