✕
  • ਹੋਮ

ਸ਼ਿਓਮੀ ਵੱਲੋਂ ਧਮਾਕੇਦਾਰ ਨਵੇਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰ..

ਏਬੀਪੀ ਸਾਂਝਾ   |  11 Sep 2017 04:09 PM (IST)
1

ਇਸ ਨੂੰ ਐਂਡ੍ਰਾਇਡ 7.0 ਨੂਗਟ ਨਾਲ MIUI 9 'ਤੇ ਪੇਸ਼ ਕੀਤਾ ਗਿਆ ਹੈ। ਪਾਵਰ ਬੈਕਅਪ ਲਈ ਇਸ 'ਚ 3,500mAh ਦੀ ਬੈਟਰੀ ਉਪਲਬਧ ਹੈ।

2

ਕਨੈਕਟੀਵਿਟੀ ਆਪਸ਼ਨ ਦੇ ਤੌਰ 'ਤੇ ਸ਼ਿਓਮੀ ਮੀ ਨੋਟ 3 'ਚ ਬਲੂਟੁੱਥ, ਵਾਈ-ਫਾਈ, ਯੂ. ਐੱਸ. ਬੀ. ਟਾਈਪ ਸੀ ਅਤੇ ਐੱਨ. ਐੱਫ. ਸੀ. ਦਿੱਤੇ ਗਏ ਹਨ।

3

ਇਸ ਸਮਾਰਟ ਫ਼ੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ 2um ਪਿਕਸਲ ਸਾਈਜ਼ ਅਤੇ 19 ਆਧਾਰਿਤ ਬਿਊਟੀਫਿਕੇਸ਼ਨ ਤਕਨੀਕ ਨਾਲ 16 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਦਿੱਤਾ ਗਿਆ ਹੈ। ਫ਼ੋਨ ਦੇ ਕੈਮਰੇ 'ਚ ਪੋਟ੍ਰੇਟ ਮੋਡ ਨਾਲ ਬੋਕਹ ਇਫੈਕਟ ਦਾ ਵੀ ਲਾਭ ਲਿਆ ਜਾ ਸਕਦਾ ਹੈ।

4

ਫ਼ੋਟੋਗਰਾਫੀ ਦੀ ਗੱਲ ਕਰੀਏ ਤਾਂ ਇਸ 'ਚ ਡਿਊਲ ਕੈਮਰਾ ਸੈੱਟਅਪ ਉਪਲਬਧ ਹੈ, ਜਿਸ 'ਚ 12 ਮੈਗਾਪਿਕਸਲ ਵਾਈਡ ਐਂਗਲ ਲੈਂਸ ਅਤੇ ਦੂਜਾ 12 ਮੈਗਾਪਿਕਸਲ ਟੈਲੀਫੋਟੋ ਲੈਂਸ ਦਿੱਤਾ ਗਿਆ ਹੈ। ਇਸ ਨਾਲ ਹੀ 2X ਆਪਟੀਕਲ ਜ਼ੂਮ ਅਤੇ 4-axis ਆਪਟੀਕਲ ਇਮੇਜ ਸਟੈਬਲਾਈਜੇਸ਼ਨ ਜਿਹੇ ਫੀਚਰਸ ਮੌਜੂਦ ਹੈ। ਮੀ ਨੋਟ 3 'ਚ ਦਿੱਤਾ ਗਿਆ ਡਿਊਲ ਕੈਮਰਾ ਸਮਰੱਥਾ ਮੀ6 ਦੇ ਬਰਾਬਰ ਹੈ।

5

ਇਸ ਸਮਾਰਟ ਫ਼ੋਨ 'ਚ 5.5 ਇੰਚ ਦੀ ਡਿਸਪਲੇ ਹੈ। ਇਹ ਸਮਾਰਟ ਫ਼ੋਨ ਕੁਆਲਕਾਮ ਸਨੈਪਡ੍ਰੈਗਨ 660 ਔਕਟਾ-ਕੋਰ ਪ੍ਰੋਸੈੱਸਰ 'ਤੇ ਕੰਮ ਕਰਦਾ ਹੈ। ਇਸ 'ਚ ਯੂਜ਼ਰ ਨੂੰ ਤਿੰਨ ਵੇਰੀਐਂਟ ਉਪਲਬਧ ਹੋਣਗੇ, ਜਿਸ 'ਚ 6GB ਰੈਮ ਅਤੇ 64GB ਸਟੋਰੇਜ, 6GB ਰੈਮ ਅਤੇ 128GB ਸਟੋਰੇਜ ਵੇਰੀਐਂਟ ਦਿੱਤੇ ਗਏ ਹਨ। ਤੀਜਾ ਵੇਰੀਐਂਟ ਗਲੋਸੀ ਕੱਲਰ 'ਚ 6 GB 128GB ਸਟੋਰੇਜ ਨਾਲ ਉਪਲਬਧ ਹੋਵੇਗਾ।

6

ਇਸ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਉਪਲਬਧ ਹੈ। ਜਿਸ 'ਚ 6GB+64GB ਸਟੋਰੇਜ ਦੀ ਕੀਮਤ RMB 2,499 ਲਗਭਗ 24,500 ਰੁਪਏ, 6GB+128GB ਸਟੋਰੇਜ ਦੀ ਕੀਮਤ RMB 2,899 ਲਗਭਗ 28,500 ਰੁਪਏ ਅਤੇ 6GB+128GB ਗਲੋਸੀ ਵੇਰੀਐਂਟ ਦੀ ਕੀਮਤ RM2 2,999 ਲਗਭਗ 29,400 ਰੁਪਏ ਹੈ।

7

ਇਸ ਦਾ ਸੇਰਾਮਿਕ ਬਾਡੀ ਵਾਲਾ ਸਪੈਸ਼ਲ ਐਡੀਸ਼ਨ ਨਵੰਬਰ 'ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟ ਫ਼ੋਨ ਦੀ ਮੋਟਾਈ ਸਿਰਫ਼ 3.6mm ਹੈ। ਇਸ 'ਚ ਬਾਇਓ ਮੈਟ੍ਰਿਕ ਆਥੇਂਟਿਕੇਸ਼ਨ ਲਈ ਫੇਸ਼ੀਅਲ ਰਿਕਾਗ੍ਰਿਸ਼ਨ ਦਿੱਤਾ ਗਿਆ ਹੈ।

8

ਚੰਡੀਗੜ੍ਹ: ਸ਼ਿਓਮੀ ਵੱਲੋਂ ਚੀਨ ਦੇ ਬੀਜਿੰਗ 'ਚ ਇੱਕ ਈਵੈਂਟ ਦਾ ਆਯੋਜਨ ਕੀਤਾ ਗਿਆ ਹੈ। ਇਸ 'ਚ ਮੀ ਨੋਟ 3 ਸਮਾਰਟ ਫ਼ੋਨ ਵੀ ਲਾਂਚ ਕੀਤਾ ਹੈ। ਇਹ ਸਮਾਰਟ ਫ਼ੋਨ ਨੂੰ ਤਿੰਨ ਵੇਰੀਐਂਟ 'ਚ ਪੇਸ਼ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ RMB 2,499 ਲਗਭਗ 24,500 ਰੁਪਏ ਹੈ। ਇਹ ਸਮਾਰਟ ਫ਼ੋਨ ਬਾਜ਼ਾਰ 'ਚ 15 ਸਤੰਬਰ ਤੋਂ ਸੇਲ ਲਈ ਉਪਲਬਧ ਹੋਵੇਗਾ।

  • ਹੋਮ
  • Gadget
  • ਸ਼ਿਓਮੀ ਵੱਲੋਂ ਧਮਾਕੇਦਾਰ ਨਵੇਂ ਸਮਾਰਟਫੋਨ ਲਾਂਚ, ਜਾਣੋ ਕੀਮਤ ਤੇ ਫੀਚਰ..
About us | Advertisement| Privacy policy
© Copyright@2025.ABP Network Private Limited. All rights reserved.