ਆਈਫੋਨ ਦੇ ਸ਼ੌਕੀਨਾਂ ਲਈ ਵੱਡੀ ਖੁਸ਼ਖਬਰੀ!
ਨਾਲ ਹੀ ਤੁਹਾਨੂੰ ਦੱਸ ਦੇਈਏ ਕੇ.ਜੀ.ਆਈ. ਰਿਪੋਰਟ ਮੁਤਾਬਕ, 6.1 ਇੰਚ ਦੇ iPhone ਡਿਵਾਈਸ ਵਿੱਚ ਨਾ ਤਾਂ ਡੂਅਲ ਕੈਮਰਾ ਹੈ ਤੇ ਨਾ ਹੀ 3D ਟੱਚ।
ਸਾਰੇ ਤਿੰਨ ਉਪਕਰਣਾਂ ਵਿੱਚ ਫੇਸ ਆਈ.ਡੀ. ਦੀ ਸੁਵਿਧਾ ਹੋਣ ਦੀ ਸੰਭਾਵਨਾ ਹੈ ਤੇ iPhone ਐਕਸ ਦੇ ਗੈਸਟ੍ਰਲ ਨੈਵੀਗੇਸ਼ਨ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਹੋਮ ਬਟਨ ਨੂੰ ਹਟਾ ਦਿੱਤਾ ਗਿਆ ਹੈ।
9 ਟੂ 5 ਮੈਕ ਦੀ ਖ਼ਬਰ ਮੁਤਾਬਕ 6.1 ਇੰਚ ਦਾ ਐਲ.ਸੀ.ਡੀ. iPhone ਫੁੱਲ-ਸਕ੍ਰੀਨ ਡਿਜ਼ਾਇਨ ਨਾਲ iPhone X ਵਾਂਗ ਹੀ ਦਿੱਸੇਗਾ, ਪਰ ਇਸ ਦੀ ਕੀਮਤ ਘੱਟ ਹੋਵੇਗੀ। ਵਿਸ਼ਲੇਸ਼ਕਾਂ ਨੂੰ ਉਮੀਦ ਹੈ ਕਿ ਇਸ ਨਵੇਂ iPhone ਦੀ ਕੀਮਤ iPhone 8 ਤੇ iPhone 8 ਪਲੱਸ ਦੀ ਥਾਂ ਲਵੇਗੀ। ਇਸ ਦੀ ਕੀਮਤ 699 ਡਾਲਰ ਰਹਿਣ ਦੀ ਸੰਭਾਵਨਾ ਹੈ।
ਕੇ.ਜੀ.ਆਈ. ਸਕਿਉਰਿਟੀਜ਼ ਨਾਲ ਜੁੜੇ ਸਭ ਤੋਂ ਮਸ਼ਹੂਰ ਵਿਸ਼ਲੇਸ਼ਕ ਮਿੰਗ-ਚੁਈ ਕੁਓ ਮੁਤਾਬਕ ਜਦੋਂ ਅਸੀਂ ਐਪਲ ਦੀ ਗੱਲ ਕਰਦੇ ਹਾਂ ਤਾਂ ਉਸ ਦਾ ਇਹ ਟੀਚਾ ਹੈ ਕਿ 6.1 ਇੰਚ ਵਾਲੇ iPhone ਦੀਆਂ 10 ਕਰੋੜ ਇਕਾਈਆਂ ਵੇਚੀਆਂ ਜਾਣ।
ਤਾਈਵਾਨ ਬਿਜਨੈੱਸ ਗਰੁੱਪ ਕੇ.ਜੀ.ਆਈ. ਸਕਿਉਰਿਟੀਜ਼ ਨਾਲ ਜੁੜੇ ਇੱਕ ਪ੍ਰਸਿੱਧ ਵਿਸ਼ਲੇਸ਼ਕ ਨੇ ਇਸ ਦਾ ਖੁਲਾਸਾ ਕੀਤਾ। ਆਉਣ ਵਾਲੇ iPhone ਆਪਣੇ ਸੈਗਮੈਂਟ ਵਿੱਚ ਇੱਕ ਦੂਜੇ ਤੋਂ ਵੱਖਰਾ ਤੇ ਆਕਰਸ਼ਕ ਤੌਰ 'ਤੇ ਫੀਚਰ ਕੀਤੇ ਜਾਣਗੇ।
ਖ਼ਬਰ ਹੈ ਕਿ ਐਪਲ ਇਸ ਸਾਲ ਤਿੰਨ ਨਵੇਂ iPhone ਜਾਰੀ ਕਰਨ ਲਈ ਤਿਆਰ ਹੈ।
ਐਪਲ ਦੇ ਮਸ਼ਹੂਰ ਮੋਬਾਈਲ ਫ਼ੋਨ iPhone ਲਈ ਲੋਕਾਂ ਦਾ ਜੁਨੂੰਨ ਜੱਗ ਜਾਹਰ ਹੈ। ਇਸੇ ਲਈ iPhone ਦੇ ਸਾਲਾਨਾ ਲੌਂਚ ਦੇ ਨਜ਼ਦੀਕ ਆਉਂਦਿਆਂ ਹੀ ਲੋਕਾਂ ਦੇ ਦਿਲ ਵਿੱਚ ਆਉਣ ਵਾਲੇ iPhone ਦੀਆਂ ਉਮੀਦਾਂ ਜਨਮ ਲੈਣ ਲੱਗਦੀਆਂ ਹਨ।