10 GB ਰੈਮ ਨਾਲ Vivo ਕਰਨ ਜਾ ਰਿਹਾ ਧਮਾਕਾ, ਤਸਵੀਰਾਂ ਲੀਕ
ਅਜਿਹਾ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਨ੍ਹਾਂ ਸਮਾਰਟਫ਼ੋਨਾਂ ਵਿੱਚ 10 ਜੀ.ਬੀ. ਦੀ ਰੈਮ ਤੇ 512 ਜੀ.ਬੀ. ਦੀ ਇੰਟਰਨਲ ਸਟੋਰੇਜ ਹੋ ਸਕਦੀ ਹੈ। ਇੱਥੋਂ ਤਕ ਇਨ੍ਹਾਂ ਦਾ ਡਿਸਪਲੇਅ 4K ਤਕਨੀਕ ਦਾ ਹੋਵੇਗਾ।
Download ABP Live App and Watch All Latest Videos
View In Appਡਿਜ਼ਾਇਨ ਦੇ ਹਿਸਾਬ ਨਾਲ ਇਹ ਸਮਾਰਟਫ਼ੋਨ ਵੀ ਹੋਰ ਕਿਸੇ ਸਮਾਰਟਫ਼ੋਨ ਵਾਂਗ ਹੀ ਦਿੱਸਣਗੇ।
ਇਸ ਸਮਾਰਟਫ਼ੋਨ ਦੇ ਡਿਸਪਲੇਅ ਦੇ ਇਲਾਵਾ ਕਿਸੇ ਤਰ੍ਹਾਂ ਦਾ ਫੀਚਰ, ਡਿਜ਼ਾਇਨ ਐਲੀਮੈਂਟ ਨੂੰ ਜੱਗ ਜ਼ਾਹਰ ਨਹੀਂ ਕੀਤਾ ਗਿਆ ਹੈ।
ਮੋਬਾਈਲ ਦੇ ਜਾਣਕਾਰ ਇਨ੍ਹਾਂ ਸਮਾਰਟਫ਼ੋਨ ਵਿੱਚ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਫੇਸ ਅਨਲੌਕ ਸਿਸਟਮ ਦੇ ਹੋਣ ਦੀ ਗੱਲ ਕਹਿ ਰਹੇ ਹਨ।
ਲੀਕ ਹੋਈ ਤਸਵੀਰ ਨੂੰ ਧਿਆਨ ਵਿੱਚ ਰੱਖੀਏ ਤਾਂ ਇਨ੍ਹਾਂ ਸਮਾਰਟਫ਼ੋਨ ਵਿੱਚ ਫਰੰਟ ਕੈਮਰੇ ਦੀ ਗ਼ੈਰਮੌਜੂਦਗੀ ਦਾ ਖ਼ਦਸ਼ਾ ਹੈ। ਸਮਾਰਟਫ਼ੋਨ ਵਿੱਚ ਇੱਕ ਵੱਡੀ ਫੁੱਲ-ਐਚ.ਡੀ.+ ਡਿਸਪਲੇਅ ਹੋਣ ਦੀ ਸੰਭਾਵਨਾ ਹੈ। ਇਸ ਦਾ ਰੈਜ਼ੋਲਿਊਸ਼ਨ 1080x2160 ਪਿਕਸਲ ਦਾ ਹੋ ਸਕਦਾ ਹੈ।
ਕੰਪਨੀ ਆਉਣ ਵਾਲੇ ਦਿਨਾਂ ਵਿੱਚ ਵੀਵੋ ਐਕਸ 30, ਵੀਵੋ ਐਕਸਪਲੇ 7 ਵਰਗੇ ਸਮਾਰਟਫ਼ੋਨ ਵਿੱਚ ਬੇਜ਼ਲਲੈੱਸ ਤਕਨੀਕ ਵਾਲੀ ਸਕ੍ਰੀਨ ਦੇ ਸਕਦੀ ਹੈ। ਇਨ੍ਹਾਂ ਹੈਂਡਸੈੱਟਸ ਦੀਆਂ ਤਸਵੀਰਾਂ ਇੰਟਰਨੈੱਟ 'ਤੇ ਲੀਕ ਹੋ ਗਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਸਮਾਰਟਫ਼ੋਨ ਦੀ ਸਕ੍ਰੀਨ ਬਿਲਕੁਲ ਬੇਜ਼ਲਲੈੱਸ ਵਿਖਾਈ ਦੇ ਰਹੀ ਹੈ। ਇਸ ਤਰ੍ਹਾਂ ਦੇ ਡਿਜ਼ਾਈਨ ਦਾ ਬਾਜ਼ਾਰ ਵਿੱਚ ਇਹ ਪਹਿਲਾ ਫ਼ੋਨ ਹੋ ਸਕਦਾ ਹੈ। PlayfulDroid ਵੱਲੋਂ ਲੀਕ ਕੀਤੀਆਂ ਇਨ੍ਹਾਂ ਤਸਵੀਰਾਂ ਵਿੱਚ ਦਿਖ ਰਿਹਾ ਹੈ ਕਿ ਵੀਵੋ ਇਸ ਸਕ੍ਰੀਨ ਡਿਜ਼ਾਇਨ ਦੇ ਨਾਲ ਇੱਕ ਫ਼ੋਨ ਲਿਆਉਣ ਦੀ ਤਿਆਰੀ ਵਿੱਚ ਹੈ।
ਅਜਿਹਾ ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਮਸ਼ਹੂਰ ਤਕਨੀਕੀ ਕੰਪਨੀ ਵੀਵੋ ਵੀ ਆਉਣ ਵਾਲੇ ਦਿਨਾਂ ਵਿੱਚ 100% ਸਕ੍ਰੀਨ ਟੂ ਬਾਡੀ ਰੇਸ਼ੋ ਵਾਲਾ ਸਮਾਰਟਫ਼ੋਨ ਲੌਂਚ ਕਰਨ ਦੀ ਯੋਜਨਾ ਬਣਾ ਰਹੀ ਹੈ।
ਮੋਬਾਈਲ ਹਾਰਡਵੇਅਰ ਦੀ ਵਧਦੀ ਤਕਨੀਕ ਸਾਫ ਤੌਰ 'ਤੇ ਸਮਾਰਟਫ਼ੋਨ ਦੀ ਦੁਨੀਆ ਵਿੱਚ ਨਵੀਂ ਕ੍ਰਾਂਤੀ ਲੈ ਕੇ ਆਈ ਹੈ। ਇਨ੍ਹੀਂ ਦਿਨੀਂ ਖਾਸ ਤੌਰ 'ਤੇ ਬੇਜ਼ਲਲੈੱਸ ਸਕ੍ਰੀਨ ਵਾਲੇ ਮੋਬਾਈਲ ਦੀ ਚਰਚਾ ਹੈ। ਇਸ ਤਕਨੀਕ ਨੂੰ ਕਈ ਵੱਡੀਆਂ ਸਮਾਰਟਫ਼ੋਨ ਕੰਪਨੀਆਂ ਨੇ ਅਪਨਾਇਆ ਤੇ ਸਮਾਰਟਫ਼ੋਨ ਨੂੰ ਤਿਆਰ ਕਰਨਾ ਸ਼ੁਰੂ ਵੀ ਕਰ ਦਿੱਤਾ ਹੈ।
- - - - - - - - - Advertisement - - - - - - - - -