iPhone ਦੇ ਸ਼ੌਕੀਨਾਂ ਲਈ ਖੁਸ਼ਖਬਰੀ! 2018 'ਚ ਵੱਡਾ ਧਮਾਕਾ
ਮੀਡੀਆ ਰਿਪੋਰਟ ਮੁਤਾਬਕ ਇਸ ਸਾਲ ਐਪਲ ਹੁਣ ਤੱਕ ਤਾ ਸਭ ਤੋਂ ਵੱਡਾ ਆਈਫੋਨ ਲਾਂਚ ਕਰ ਸਕਦਾ ਹੈ।
Download ABP Live App and Watch All Latest Videos
View In Appਐਪਲ ਦ ਸਭ ਤੋਂ ਵੱਡੇ ਆਈਫੋਨ ਵਿੱਚ 6.5 ਇੰਚ ਦੀ ਡਿਸਪਲੇ ਹੋ ਸਕਦੀ ਹੈ। ਇਸ ਨਵੇਂ ਆਈਫੋਨ ਦੇ ਸਾਈਜ਼ ਦੀ ਗੱਲ ਕਰੀਏ ਤਾਂ ਇਹ ਆਈਫੋਨ 8 ਪਲੱਸ ਜਿੰਨਾ ਹੀ ਹੋਵੇਗਾ।
ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸਾਲ ਪੇਸ਼ ਕੀਤੇ ਜਾਣ ਵਾਲੇ ਆਈਫੋਨ ਵਿੱਚ ਨਵਾਂ ਪ੍ਰੋਸੈਸਰ A12 ਇਸਤੇਮਾਲ ਕੀਤਾ ਜਾ ਸਕਦਾ ਹੈ।
ਐਪਲ ਨੇ ਬੀਤੇ ਸਾਲ ਵੀ 3 ਆਈਫੋਨ ਲਾਂਚ ਕੀਤੇ ਸੀ। ਇੱਕ ਪਾਸੇ ਆਈਫੋਨ 8 ਤੇ 8 ਪਲੱਸ ਦਾ ਡਿਜ਼ਾਇਨ 2014 ਵਿੱਚ ਲਾਂਚ ਕੀਤੇ ਗਏ ਆਈਫੋਨ 6 ਵਾਂਗ ਹੀ ਹੈ ਤੇ ਆਈਫੋਨ X ਵਿੱਚ ਬਿਲਕੁਲ ਨਵਾਂ ਡਿਜ਼ਾਇਨ ਤੇ ਡਿਸਪਲ ਵੇਖਣ ਨੂੰ ਮਿਲਿਆ ਸੀ।
ਐਪਲ ਨੇ ਸਾਲ 2014 ਵਿੱਚ ਇਸੇ ਤਰਾਂ ਦਾ ਬਦਲਾਅ ਕਰਦੇ ਹੋਏ 4 ਇੰਚ ਦੀ ਥਾਂ 4.7 ਇੰਚ ਤੇ 5.5 ਇੰਚ ਦਾ ਸਮਾਰਟਫੋਨ ਲਾਂਚ ਕੀਤਾ ਸੀ।
ਇਸ ਸਾਲ ਆਈਫੋਨ ਆਪਣੇ ਤਿੰਨ ਨਵੇਂ ਮਾਡਲ ਲਾਂਚ ਕਰ ਸਕਦਾ ਹੈ। ਪਿਛਲੇ ਕਾਫੀ ਵਕਤ ਤੋਂ ਹੀ ਐਪਲ ਦੇ ਨਵੇਂ ਆਈਫੋਨਾਂ ਨੂੰ ਲੈ ਕੇ ਮੀਡੀਆ ਰਿਪੋਰਟਾਂ ਵਿੱਚ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਹੁਣ ਤਾਜ਼ਾ ਰਿਪੋਰਟ ਵਿੱਚ ਕੁਝ ਜਾਣਕਾਰੀਆਂ ਸਾਹਮਣੇ ਆਈਆਂ ਹਨ।
ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਆਈਫੋਨ 8 ਨੂੰ ਰਿਪਲੇਸ ਕਰਨ ਵਾਲੇ ਆਈਫੋਨ ਦੀ ਕੀਮਤ ਵੀ ਘੱਟ ਹੋਵੇਗੀ।
ਵੱਡੀ ਸਕਰੀਨ ਦੇ ਨਾਲ ਆਈਫੋਨ ਦਾ ਇਹ ਮਾਡਲ ਫੈਬਲੇਟ ਦੀ ਕੈਟੇਗਰੀ ਦਾ ਹੋਵੇਗਾ।
- - - - - - - - - Advertisement - - - - - - - - -