ਆਈਫੋਨ ਵਰਤਣ ਵਾਲੇ ਸਾਵਧਾਨ! ਬਾਹਰੋਂ ਬੈਟਰੀ ਬਦਲਵਾਉਣ ਨਾਲ ਹੋਏਗਾ ਵੱਡਾ ਨੁਕਸਾਨ
ਖ਼ਬਰਾਂ ਤਾਂ ਇਹ ਵੀ ਹਨ ਕਿ ਆਈਫੋਨ ਦੇ 11ਵੇਂ ਵਰਸ਼ਨ ‘ਚ ਰੀਅਰ ਤਿੰਨ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਪੈਨਸਿਲ ਦਾ ਆਪਸ਼ਨ ਵੀ ਹੋ ਸਦਕਾ ਹੈ।
ਫਿਲਹਾਲ ਐਪਲ ਸਤੰਬਰ ਦੀ ਸ਼ੁਰੂਆਤ ‘ਚ ਇੱਕ ਲੌਂਚ ਪ੍ਰੋਗ੍ਰਾਮ ਕਰਨ ਦੀ ਤਿਆਰੀ ਕਰ ਰਿਹਾ ਹੈ ਜਿਸ ‘ਚ ਉਹ ਆਪਣੇ ਤਿੰਨ ਨਵੇਂ ਆਈਫੋਨ ਲਾਂਚ ਕਰੇਗਾ।
ਇਸ ਦੇ ਨਾਲ ਹੀ ਐਪਲ ਦੋ ਸਾਲਾਂ ਅੰਦਰ ਫੋਲਡੇਬਲ ਡਿਵਾਇਸ ਲਿਆਉਣ ਦੀ ਵੀ ਤਿਆਰੀ ਕਰ ਰਿਹਾ ਹੈ। ਖ਼ਬਰਾਂ ਹਨ ਕਿ ਇਹ ਡਿਵਾਇਸ ਆਈਫੋਨ ਨਾ ਹੋ ਕੇ ਆਈਪੋਡ ਹੋ ਸਕਦਾ ਹੈ।
ਰਿਪੋਰਟ ਮੁਤਾਬਕ ਸਾਫ਼ ਹੈ ਕਿ ‘ਸਾਫਟਵੇਅਰ ਲੌਕ’ ਆਈਫੋਨ ਐਕਸਆਰ, ਐਕਸ ਤੇ ਐਕਸਐਸ ਮੈਕਸ ਮਾਡਲ ਲਈ ਤਿਆਰ ਕੀਤਾ ਗਿਆ ਹੈ ਜੋ ਆਈਓਐਸ 13 ‘ਤੇ ਕੰਮ ਕਰੇਗਾ।
ਜੇਕਰ ਕੋਈ ਗਾਹਕ ਤੀਜੀ ਧੀਰ ਤੋਂ ਬੈਟਰੀ ਬਦਲਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਆਈਫੋਨ ‘ਤੇ ਇੱਕ ਪੌਪ-ਅੱਪ ਦਿਖਾਈ ਦਵੇਗਾ। ਇਸ ‘ਚ ਲਿਖਿਆ ਹੋਵੇਗਾ, “ਇਹ ਆਈਫੋਨ ਦੀ ਓਰੀਜ਼ਨਲ ਬੈਟਰੀ ਨਹੀਂ ਹੈ। ਇਸ ਬੈਟਰੀ ਦੀ ਜਾਣਕਾਰੀ ਉਪਲੱਬਧ ਨਹੀਂ ਹੈ”।
ਵੀਰਵਾਰ ਨੂੰ ਸਾਹਮਣੇ ਆਈ ਇੱਕ ਰਿਪੋਰਟ ‘ਚ ਕਿਹਾ ਗਿਆ ਕਿ ਐਪਲ ‘ਦੋਰਮੈਂਟ ਸਾਫਟਵੇਅਰ ਲੌਕ’ ਆਈਓਐਸ ‘ਤੇ ਕੰਮ ਕਰ ਰਿਹਾ ਹੈ।
ਮੋਬਾਈਲ ਫੋਨ ਕੰਪਨੀ ਨੇ ਬਾਹਰੋਂ ਆਪਣੇ ਫੋਨ ਦੀ ਬੈਟਰੀਆਂ ਬਦਲਵਾਉਣ ‘ਤੇ ਰੋਕ ਲਾਉਣ ਲਈ ਸਾਫਟਵੇਅਰ ਦੀ ਮਦਦ ਨਾਲ ਬੈਟਰੀਆਂ ਲੌਕ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।