ਹੁਣ ਇੱਕ ਤੋਂ ਵੱਧ ਸਮਾਰਟਫੋਨਜ਼ 'ਤੇ ਵੀ ਚੱਲ ਸਕੇਗਾ ਇੱਕੋ WhatsApp ਅਕਾਊਂਟ
ਹਾਲਾਂਕਿ ਕੁਝ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ WhatsApp ਦੀ ਇਹ ਫੀਚਰ ਹਾਲੇ ਅਫ਼ਵਾਹ ਹੈ, ਅਜਿਹਾ ਸਿਸਟਮ ਡਿਵੈਲਪ ਹੋਣ 'ਚ ਮਹੀਨੇ ਲੱਗ ਸਕਦੇ ਹਨ।
ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਨਵੀਂ ਫੀਚਰ ਕਿਵੇਂ ਕੰਮ ਕਰੇਗੀ। ਹਾਸਲ ਜਾਣਕਾਰੀ ਮੁਤਾਬਕ WhatsApp ਐਂਡ-ਟੂ-ਐਂਡ ਇਨਕ੍ਰਿਪਸ਼ਨ ਸਰਵਿਸ ਨੂੰ ਵੀ ਬਿਹਤਰ ਕਰਨ ਦਾ ਕੰਮ ਕਰ ਰਿਹਾ ਹੈ।
ਫੀਚਰ ਦੇ ਨਾਲ ਹੀ WhatsApp ਦੀ ਚੈਟ ਹਿਸਟਰੀ ਵੀ ਦੋਵਾਂ ਡਿਵਾਇਸ ਵਿੱਚ ਕੁਨੈਕਟ ਕੀਤੀ ਜਾ ਸਕੇਗੀ। ਇਹ ਵੀ ਦੱਸਿਆ ਗਿਆ ਹੈ ਕਿ ਨਵੇਂ ਫੀਚਰ ਦਾ WhatsApp ਦੇ ਵੈਬ ਵਰਸ਼ਨ 'ਤੇ ਕੋਈ ਅਸਰ ਨਹੀਂ ਪਏਗਾ।
ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ WhatsApp ਦਾ ਇਹ ਵੱਡਾ ਬਦਲਾਅ ਜਲਦ ਵੇਖਣ ਨੂੰ ਮਿਲ ਸਕਦਾ ਹੈ।
ਯਾਨੀ, ਇਸ ਬਦਲਾਅ ਲਈ ਤੁਸੀਂ ਇੱਕ ਨੰਬਰ ਤੋਂ ਹੀ ਦੋ ਜਾਂ ਦੋ ਤੋਂ ਜ਼ਿਆਦਾ ਸਮਾਰਟਫੋਨਜ਼ 'ਤੇ WhatsApp ਚਲਾ ਸਕਦੇ ਹੋ।
ਚੰਡੀਗੜ੍ਹ: ਪਾਪੂਲਰ ਸੋਸ਼ਲ ਮੈਸੇਜਿੰਗ ਐਪ WhatsApp ਵੱਡੇ ਬਦਲਾਅ 'ਤੇ ਕੰਮ ਕਰ ਰਹੀ ਹੈ। ਰਿਪੋਰਟਾਂ ਮੁਤਾਬਕ ਜਲਦ ਹੀ WhatsApp ਇੱਕ ਅਕਾਊਂਟ ਨੂੰ ਮਲਟੀਪਲ ਸਮਾਰਟਫੋਨਜ਼ ਵਿੱਚ ਇਸਤੇਮਾਲ ਕੀਤਾ ਜਾ ਸਕਦਾ ਹੈ।