✕
  • ਹੋਮ

2.95 ਕਰੋੜੀ ਕਾਰ 'ਚ 7 ਗਿਅਰ ਤੇ ਦਮਦਾਰ ਇੰਜਣ, ਜਾਣੋ ਹੋ ਕੀ-ਕੀ ਖਾਸ

ਏਬੀਪੀ ਸਾਂਝਾ   |  06 May 2019 03:50 PM (IST)
1

ਭਾਰਤ ‘ਚ ਪਿਛਲੇ ਸਾਲ ਹੀ Aston Martin Vantage ਲੌਂਚ ਕੀਤੇ ਗਏ ਜਿਸ ਦੀ ਕੀਮਤ 2.95 ਕਰੋੜ ਰੁਪਏ ਰੱਖੀ ਗਈ ਹੈ।

2

Vantage AMR ਲਿਮਟਿਡ ਅਡੀਸ਼ਨ ਹੋਵੇਗਾ ਤੇ ਇਸ ਦੀ ਸਿਰਫ 200 ਯੂਨਿਟਾਂ ਹੀ ਬਣਾਈਆਂ ਜਾਣਗੀਆਂ ਜੋ 5 ਵੱਖ-ਵੱਖ ਡਿਜ਼ਾਇਨ ਸਪੈਸੀਫਿਕੇਸ਼ਨ ਨਾਲ ਆਵੇਗੀ।

3

ਇਸ ਦਾ ਵਜ਼ਨ 1,535 ਕਿਲੋਗ੍ਰਾਮ ਹੈ ਜੋ ਸਟੈਂਡਰਡ Vantage AMR ਨੂੰ 0 ਤੋਂ 100kmph ਦੀ ਸਪੀਡ ਫੜਨ ‘ਚ 3.9 ਸੈਕਿੰਡ ਦਾ ਸਮਾਂ ਲੱਗਦਾ ਹੈ, ਜੋ ਆਟੋਮੈਟਿਕ ਨਾਲ 0.4 ਸੈਕਿੰਡ ਹੌਲੀ ਹੈ। ਇਸ ਦੀ ਟੌਪ ਸਪੀਡ 315kmph ਹੈ।

4

ਮੈਨੂਅਲ ਗਿਅਰਬਾਕਸ ‘ਚ ਸਵਿੱਚ ਦਾ ਮਤਲਬ ਹੈ ਕਿ Vantage AMR ‘ਚ ਘੱਟ ਟਾਰਕ- 2000-5000pm ‘ਤੇ 625Nm ਹੈ, ਜਦਕਿ ਆਟੋਮੈਟਿਕ ‘ਚ ਟਾਰਕ 625Nm ਹੈ।

5

ਇਹ ਪਹਿਲੀ ਵਾਰ ਹੈ ਕਿ ਜਦੋਂ ਕਿਸੇ ਕਾਰ ‘ਚ ਮਰਸਡੀਜ਼ ਵੱਲੋਂ 4.0 ਲੀਟਰ ਵੀ8 ਨਾਲ ਸੈਲਫ ਸ਼ਿਫਟਰ ਪੇਸ਼ ਕੀਤਾ ਗਿਆ ਹੈ। ਜਦਕਿ ਮੈਨੂਅਲ ਗਿਅਰਬਾਕਸ ‘ਸ਼ੁਰੂ ‘ਚ ਸਿਰਫ ਲਿਮਟਿਡ ਰਨ AMR ‘ਤੇ ਹੀ ਉਪਲੱਬਧ ਹੋਵੇਗਾ, ਪਰ ਸਟੈਂਡਰਡ Vantage ‘ਚ ਇਹ 2020 ਦੀ ਸ਼ੁਰੂਆਤ ਤੋਂ ਹੀ ਇੱਕ ਆਪਸ਼ਨ ਦੇ ਤੌਰ ‘ਤੇ ਮਿਲੇਗਾ।

6

Aston Martin Vantage AMR ‘ਚ ਰੇਸ-ਪ੍ਰੇਰਿਤ, ਡੌਗ-ਲੈੱਗ ਫਸਟ ਗਿਅਰ ਹੈ ਜੋ ਇਹ ਤੈਅ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ ਕਿ ਡਬਲ-ਐਚ ਕਾਨਫਿਗਰੇਸ਼ਨ ‘ਚ ਸਭ ਤੋਂ ਜ਼ਿਆਦਾ ਵਾਰ ਇਸਤੇਮਾਲ ਕੀਤੇ ਜਾਣ ਵਾਲੇ ਗਿਅਰ ਤਕ ਰਹੇਗਾ।

7

Vantage AMR ‘ਚ 510hp ਵਾਲਾ 4.0 ਲੀਟਰ, ਟਵਿਨ-ਟਰਬੋ ਵੀ8 ਇੰਜਨ ਹੀ ਜਾਰੀ ਰਹੇਗਾ ਜੋ ਰੈਗੂਲਰ ਮਾਡਲ ‘ਚ ਹੈ ਤੇ ਇਹ 8-ਸਪੀਡ ਆਟੋਮੈਟਿਕ ਗਿਅਰਬਾਕਸ ਦੇ ਬਦਲੇ 7-ਸਪੀਡ Graziano ਵੱਲੋਂ ਬਣਾਏ ਗਏ ਮੈਨੂਅਲ ਗਿਅਰਬਾਕਸ ਨਾਲ ਆਵੇਗੀ।

8

ਨਵੀਂ Aston Martin Vantage AMR ਸਪੈਸ਼ਲ ਐਡੀਸ਼ਨ ਪਹਿਲਾਂ ਮੌਜੂਦ ਜੈਨਰੇਸ਼ਨ ਮਾਡਲ ਹੋਵੇਗਾ ਜਿਸ ‘ਚ ਮੈਨੂਅਲ ਗਿਅਰਬਾਕਸ ਦਿੱਤਾ ਜਾਵੇਗਾ ਤਾਂ ਕਿ “exhilarating” ਡ੍ਰਾਈਵਿੰਗ ਤਜ਼ਰਬਾ ਦੇਣ ‘ਚ ਫੋਕਸ ਕੀਤਾ ਜਾ ਸਕੇ।

  • ਹੋਮ
  • Gadget
  • 2.95 ਕਰੋੜੀ ਕਾਰ 'ਚ 7 ਗਿਅਰ ਤੇ ਦਮਦਾਰ ਇੰਜਣ, ਜਾਣੋ ਹੋ ਕੀ-ਕੀ ਖਾਸ
About us | Advertisement| Privacy policy
© Copyright@2025.ABP Network Private Limited. All rights reserved.