ਰੇਡਮੀ ਵਾਈ 3 ਦੀ ਪਹਿਲੀ ਸੇਲ, 120 ਜੀਬੀ ਡੇਟਾ ਦਾ ਆਫਰ
ਫੋਨ ‘ਚ 6.26 ਇੰਚ ਦਾ HD+ IPS LCD ਡਿਸਪਲੇ ਦਿੱਤਾ ਗਿਆ ਹੈ ਜੋ ਡਾਟ ਨੋਚ ਨਾਲ ਆਉਂਦਾ ਹੈ। ਰੇਡਮੀ ਵਾਈ 3 ਐਂਡ੍ਰਾਈਡ 9 ਆਊਟ ਆਫ ਦੇ ਬਾਕਸ ‘ਤੇ ਕੰਮ ਕਰਦਾ ਹੈ। ਫੋਨ ਦੇ ਪਿੱਛੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।
ਇਸ ਫੋਨ ‘ਚ 32 ਮੈਗਾਪਿਕਸਲ ਦਾ ਕੈਮਰਾ ਹੈ ਜੋ ਏਆਈ ਬਿਊਟੀ 4.9 ਤੇ ਆਟੋ ਐਚਡੀਆਰ ‘ਤੇ ਕੰਮ ਕਰਦਾ ਹੈ। ਇਸ ਦਾ ਇਸਤੇਮਾਲ ਸੈਲਫੀ ਕੈਮਰੇ ਲਈ ਕੀਤਾ ਜਾ ਸਕਦਾ ਹੈ। ਫੋਨ ਦਾ ਫਰੰਟ ਕੈਮਰਾ ਫੁੱਲ ਐਚਡੀ ਵੀਡੀਓ ਰਿਕਾਰਡਿੰਗ ਸਪੋਰਟ ਕਰਦਾ ਹੈ।
ਲੌਂਚ ਆਫਰ ਦੀ ਗੱਲ ਕਰੀਏ ਇਸ ਸਮਾਰਟਫੋਨ ‘ਤੇ ਗਾਹਕਾਂ ਲਈ 120 ਜੀਬੀ 4ਜੀ ਡੇਟਾ ਬੈਨੀਫਿਟ ਏਅਰਟੇਲ ਆਫਰ ਕਰ ਰਿਹਾ ਹੈ। ਇਸ ਫੋਨ ਦੇ ਕੱਲਰ ਆਪਸ਼ਨ ਦੀ ਗੱਲ ਕਰੀਏ ਤਾਂ ਇਹ ਫੋਨ ਬੋਲਡ ਰੈੱਡ, ਅਲੀਗੈਂਟ ਬਲੂ ਤੇ ਪ੍ਰਾਈਮ ਬਲੈਕ ਕੱਲਰ ‘ਚ ਮਿਲਦਾ ਹੈ।
ਫੋਨ 3 ਜੀਬੀ ਰੈਮ+ 32 ਜੀਬੀ ਸਟੋਰੇਜ਼ ਤੇ 4 ਜੀਬੀ ਰੈਮ+64 ਜੀਬੀ ਸਟੋਰੇਜ਼ ‘ਚ ਮਿਲਦਾ ਹੈ। ਇਸ ਦੇ 3 ਜੀਬੀ ਰੈਮ ਵਾਲੇ ਵੈਰੀਅੰਟ ਦੀ ਕੀਮਤ 9,999 ਰੁਪਏ ਤੇ 4ਜੀਬੀ ਰੈਮ ਵਾਲੇ ਵੈਰੀਅੰਟ ਦੀ ਕੀਮਤ 11,999 ਰੁਪਏ ਹੈ।
ਇਸ ਫੋਨ ‘ਚ 32 ਮੈਗਾਪਿਕਸਲ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਸਨੈਪਡ੍ਰੈਗਨ 632 ਵਾਲੇ ਇਸ ਡਿਵਾਇਸ ‘ਚ ਡਿਊਲ ਰਿਅਰ ਕੈਮਰਾ ਸੈੱਟਅੱਪ ਮਿਲਦਾ ਹੈ।
ਕੁਝ ਦਿਨ ਪਹਿਲਾਂ ਸ਼ਿਓਮੀ ਨੇ ਭਾਰਤ ‘ਚ ਆਪਣਾ 32 ਮੈਗਾਪਿਕਸਲ ਵਾਲਾ ਫੋਨ ਲੌਂਚ ਕੀਤਾ ਸੀ। ਅੱਜ ਫੋਨ ਦੀ ਪਹਿਲੀ ਸੇਲ ਸੀ। ਇਸ ਦੀ ਪਹਿਲੀ ਸੇਲ ਆਨਲਾਈਨ ਸ਼ੌਪਿੰਗ ਪਲੇਟਫਾਰਮ ‘ਤੇ ਦਪਹਿਰ 12 ਵਜੇ ਸ਼ੁਰੂ ਹੋਈ।