ਰਿਅਲਮੀ ਦਾ ਭਾਰਤ 'ਚ ਧਮਾਕਾ! ਸਿਰਫ 5,999 ‘ਚ ਬਿਹਤਰੀਨ ਫੀਚਰ ਵਾਲਾ ਫੋਨ
ਰਿਅਲਮੀ ਸੀ2 ‘ਚ 4ਜੀ ਐਲਟੀਈ ਬੈਂਡ, ਬੱਲੂਟੂਥ, ਹੈਡਸੈੱਟ ਜੈਕ, ਮਾਈਕ੍ਰੋ ਯੂਐਸਬੀ ਪੋਰਟ ਦਿੱਤਾ ਗਿਆ ਹੈ।
Download ABP Live App and Watch All Latest Videos
View In Appਫਰੰਟ ‘ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਦੀ ਬੈਟਰੀ 4000mAh ਦੀ ਹੈ।
ਕੈਮਰੇ ਦੇ ਮਾਮਲੇ ‘ਚ ਫੋਨ ‘ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜੋ 13 ਤੇ 2 ਮੈਗਾਪਿਕਸਲ ਦੇ ਕੈਮਰੇ ਨਾਲ ਆਉਂਦਾ ਹੈ। ਇਹ ਦੋਵੇਂ ਆਰਟੀਫੀਸ਼ੀਅਲ ਇੰਟਲੀਜੈਂਸ ਨੂੰ ਸਪੋਰਟ ਨਾਲ ਆਉਂਦੇ ਹਨ।
ਰਿਅਲਮੀ ਐਨਡ੍ਰਾਇਡ 9.0 ਪਾਈ ਆਉਟ ਆਫ਼ ਦ ਬੌਕਸ ‘ਤੇ ਕੰਮ ਕਰਦਾ ਹੈ। ਇਹ ਫੀਚਰ ਅਜੇ ਤਕ ਕਿਸੇ ਵੀ ਇੰਨੇ ਸਸਤੇ ਸਮਾਰਟਫੋਨ ‘ਚ ਨਹੀਂ ਆਇਆ ਸੀ।
ਰਿਅਲਮੀ 2 ‘ਚ 6.1 ਇੰਚ ਦਾ ਐਚਡੀ+ ਰੈਜੋਲੂਸ਼ਨ ਹੈ। ਪ੍ਰੋਸੈਸਰ ਦੇ ਮਾਮਲੇ ‘ਚ ਫੋਨ ‘ਚ 2.0GHz ਦਾ ਮੀਡੀਆਟੇਕ ਹਿਲੀਓ ਪੀ22 ਪ੍ਰੋਸੈਸਰ ਦਾ ਵੀ ਇਸਤੇਮਾਲ ਕੀਤਾ ਗਿਆ ਹੈ ਜੋ IMG PowerVR GE 8320 GPU ਨਾਲ ਆਉਂਦਾ ਹੈ।
ਹੈਂਡਸੈੱਟ 15 ਮਈ ਦੁਪਹਿਰ 12 ਵਜੇ ਤੋਂ ਫਲਿਪਕਾਰਟ ਤੇ ਰਿਅਲਮੀ ਦੀ ਵੈੱਬਸਾਈਟ ‘ਤੇ ਉਪਲੱਬਧ ਹੋਵੇਗਾ। ਕੰਪਨੀ ਨੇ ਇਸ ਲਈ ਰਿਲਾਇੰਸ ਜੀਓ ਨਾਲ ਸਾਂਝੇਦਾਰੀ ਕੀਤੀ ਹੈ ਜਿੱਥੇ ਯੂਜ਼ਰਸ ਨੂੰ 5300 ਦਾ ਫਾਇਦਾ ਵੀ ਮਿਲੇਗਾ।
ਇਸ ਸਮਾਰਫੋਨ ਨੂੰ ਐਕਸਕਲੂਸਿਵ ਤੌਰ ‘ਤੇ ਫਲਿਪਕਾਰਟ ਤੋਂ ਖਰੀਦੀਆ ਜਾ ਸਕੇਗਾ।
ਰਿਅਲਮੀ ਸੀ2 ਦੋ ਸਟੋਰੇਜ਼ ਵੈਰੀਅੰਟ ‘ਚ ਲੌਂਚ ਹੋਇਆ ਹੈ। ਬੇਸ ਵੈਰੀਅੰਟ 2 ਜੀਬੀ ਰੈਮ ਤੇ 16 ਜੀਬੀ ਸਟੋਰੇਜ਼ ਜਿਸ ਦੀ ਕੀਮਤ 5,999 ਰੁਪਏ ਹੈ। ਦੂਜਾ ਵੈਰੀਅੰਟ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ਼ ਜਿਸ ਦੀ ਕੀਮਤ 7,999 ਰੁਪਏ ਹੈ।
ਰਿਅਲਮੀ ਨੇ ਆਪਣਾ ਸੀ1 ਦਾ ਅਗਲਾ ਵਰਜ਼ਨ ਯਾਨੀ ਰਿਅਲਮੀ ਸੀ2 ਨੂੰ ਅੱਜ ਭਾਰਤ ‘ਚ ਲੌਂਚ ਕਰ ਦਿੱਤਾ ਹੈ। ਫੋਨ ਨੂੰ ਰਿਅਲਮੀ3 ਪ੍ਰੋ ਨਾਲ ਲੌਂਚ ਕੀਤਾ ਗਿਆ ਹੈ। ਕੰਪਨੀ ਨੇ ਸਤੰਬਰ 2018 ‘ਚ ਰਿਅਲਮੀ ਸੀ1 ਨੂੰ 6,999 ਰੁਪਏ ‘ਚ ਲੌਂਚ ਕੀਤਾ ਸੀ।
- - - - - - - - - Advertisement - - - - - - - - -