ਦੀਵਾਲੀ ਮੌਕੇ ਇਹ ਹਨ ਤੋਹਫ਼ੇ ਵਜੋਂ ਦਿੱਤੇ ਜਾ ਸਕਣ ਵਾਲੇ ਪੰਜ ਬੈਸਟ ਸਮਾਰਟਫ਼ੋਨ
ਰੀਅਲਮੀ 2- ਸ਼ਾਨਦਾਰ ਡਿਜ਼ਾਈਨ ਕਰ ਕੇ ਥੋੜ੍ਹੇ ਹੀ ਸਮੇਂ ਵਿੱਚ ਪ੍ਰਸਿੱਧ ਹੋਣ ਵਾਲੀ ਇਸ ਕੰਪਨੀ ਦੇ ਰੀਅਲਮੀ 2 ਸਮਾਰਟਫ਼ੋਨ ਦੀ ਖ਼ਾਸ ਗੱਲ ਇਸ ਦੀ ਕੀਮਤ ਹੈ। ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ ਸਿਰਫ਼ 8,990 ਰੁਪਏ ਹੈ। ਉੱਥੇ ਚਾਰ ਜੀਬੀ ਰੈਮ ਤੇ 64 ਜੀਬੀ ਸਟੋਰੇਜ ਦੀ ਕੀਮਤ 10,999 ਰੁਪਏ ਹੈ।
Download ABP Live App and Watch All Latest Videos
View In Appਆਨਰ 9N- ਇਹ ਸਮਾਰਟਫ਼ੋਨ ਬੈਟਰੀ, ਡਿਜ਼ਾਈਨ ਤੇ ਪ੍ਰਦਰਸ਼ਨ ਵਿੱਚ ਕਾਫੀ ਵਧੀਆ ਹੈ। ਆਨਰ 9 ਐਨ ਦੇ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 9,999 ਰੁਪਏ ਹੈ ਅਤੇ 4 ਜੀਬੀ ਰੈਮ ਤੇ 64 ਜੀਬੀ ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ ਹੈ। ਆਨਰ ਦਾ ਇਹ ਸਮਾਰਟਫ਼ੋਨ 4 ਜੀਬੀ ਰੈਮ ਤੇ 128 ਜੀਬੀ ਸਟੋਰੇਜ ਸੁਵਿਧਾ ਵਿੱਚ ਵੀ ਆਉਂਦਾ ਹੈ ਜਿਸ ਦੀ ਕੀਮਤ 17,999 ਰੁਪਏ ਹੈ।
ਅਸੂਸ ਜ਼ੇਨਫ਼ੋਨ ਮੈਕਸ ਪ੍ਰੋ ਮੀ 1- ਅਸੂਸ ਜ਼ੇਨਫ਼ੋਨ ਮੈਕਸ ਪ੍ਰੋ ਮੀ 1 ਹਾਲ ਦੀ ਘੜੀ ਫਲਿੱਪਕਾਰਟ ਵਿੱਚ 9,999 ਰੁਪਏ ਵਿੱਚ ਮਿਲ ਰਿਹਾ ਹੈ। ਇਸ ਵਿੱਚ 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਵਾਲੇ ਮਾਡਲ ਦੇ ਨਾਲ-ਨਾਲ 4 ਜੀਬੀ ਰੈਮ 64 ਜੀਬੀ ਸਟੋਰੇਜ (10,999 ਰੁਪਏ) ਅਤੇ 6 ਜੀਬੀ ਰੈਮ ਤੇ 64 ਜੀਬੀ ਸਟੋਰੇਜ (12,999 ਰੁਪਏ) ਵਾਲੇ ਮਾਡਲ ਵੀ ਉਪਲਬਧ ਹਨ। ਇਹ ਫ਼ੋਨ ਆਪਣੇ ਪ੍ਰਦਰਸ਼ਨ ਤੇ ਓਐਸ ਕਰਕੇ ਮਸ਼ਹੂਰ ਹੋਇਆ ਹੈ।
ਸ਼ਾਓਮੀ ਰੈੱਡਮੀ 6 ਪ੍ਰੋ- ਸ਼ਾਓਮੀ ਆਪਣੇ ਸਸਤੇ ਤੇ ਧਮਾਕੇਦਾਰ ਸਮਾਰਟਫ਼ੋਨਜ਼ ਕਰ ਕੇ ਬੇਹੱਦ ਪ੍ਰਸਿੱਧ ਹੈ ਤੇ ਹਾਲ ਹੀ ਵਿੱਚ ਜਾਰੀ ਕੀਤਾ ਗਿਆ ਰੈੱਡਮੀ 6 ਪ੍ਰੋ ਕਾਫੀ ਚੰਗਾ ਫ਼ੋਨ ਹੈ। 10,999 ਰੁਪਏ ਵਿੱਚ ਆਉਣ ਵਾਲੇ ਇਸ ਫ਼ੋਨ ਵਿੱਚ ਵਧੀਆ ਕੈਮਰਾ, 3 ਜੀਬੀ ਰੈਮ ਤੇ 32 ਜੀਬੀ ਸਟੋਰੇਜ ਮਿਲਦੀ ਹੈ। 12,999 ਰੁਪਏ ਵਿੱਚ 64 ਜੀਬੀ ਸਟੋਰੇਜ ਵਾਲਾ ਮਾਡਲ ਵੀ ਖਰੀਦਿਆ ਜਾ ਸਕਦਾ ਹੈ।
ਨੋਕੀਆ 5.1 ਪਲੱਸ- ਨੋਕੀਆ 5.1 ਪਲੱਸ ਦੀ ਆਪਣੀ ਅਲੱਗ ਹੀ ਮਾਰਕਿਟ ਹੈ। ਫ਼ੋਨ ਦਾ ਡਿਜ਼ਾਈਨ ਸੁੰਦਰ ਹੈ ਤੇ ਕੈਮਰਾ ਵੀ ਕਾਫੀ ਸਾਨਦਾਰ ਹੈ। ਫ਼ੋਨ ਵਿੱਚ ਤਿੰਨ ਜੀਬੀ ਰੈਮ ਤੇ 32 ਜੀਬੀ ਸਟੋਰੇਜ ਨਾਲ ਆਉਂਦਾ ਹੈ ਤੇ ਇਹ 10,499 ਰੁਪਏ ਵਿੱਚ ਹੀ ਤੁਹਾਡਾ ਹੋ ਸਕਦਾ ਹੈ।
ਦੀਵਾਲੀ ਆਉਣ ਵਾਲੀ ਹੈ ਅਤੇ ਈ-ਕਾਮਰਸ ਵੈੱਬਸਾਈਟ ਇਸ ਦੌਰਾਨ ਕਈ ਸਮਾਰਟਫ਼ੋਨਜ਼ 'ਤੇ ਕਈ ਬਿਹਤਰੀਨ ਆਫ਼ਰ ਦੇ ਰਹੀਆਂ ਹਨ। ਅਮੇਜ਼ਨ, ਫਲਿੱਪਕਾਰਟ, ਪੇਟੀਐਮ ਮਾਲ ਲੋਕਾਂ ਨੂੰ ਲੁਭਾਉਣ ਲਈ ਕਈ ਆਕਰਸ਼ਕ ਆਫਰ ਦੇ ਰਹੇ ਹਨ। ਅੱਜ ਅਸੀਂ ਤੁਹਾਨੂੰ 13,000 ਰੁਪਏ ਤੋਂ ਹੇਠਾਂ ਮਿਲਣ ਵਾਲੇ ਪੰਜ ਅਜਿਹੇ ਹੀ ਫ਼ੋਨਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੀਵਾਲੀ ਮੌਕੇ ਖ਼ੁਦ ਨੂੰ ਜਾਂ ਆਪਣੇ ਕਿਸੇ ਖ਼ਾਸ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਸਕਦਾ ਹੈ।
- - - - - - - - - Advertisement - - - - - - - - -