ਸੈਮਸੰਗ, ਐਪਲ ਤੇ ਸ਼ਾਓਮੀ ਨੂੰ ਪਛਾੜ ਇਹ ਸਮਾਰਟਫ਼ੋਨ ਬਣਿਆ ਸਭ ਤੋਂ ਭਰੋਸੇਯੋਗ
ਇਹ ਸਰਵੇਖਣ ਦਿੱਲੀ, ਮੁੰਬਈ, ਬੰਗਲੁਰੂ, ਚੇਨੱਈ, ਕੋਲਕਾਤਾ ਤੇ ਗੁਵਾਹਾਟੀ ਸਣੇ 10 ਵੱਡੇ ਸ਼ਹਿਰਾਂ ਵਿੱਚ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਸਾਡੇ ਸਰਵੇਖਣ ਵਿੱਚ ਰੀਟੇਲ ਸੈਕਟਰ ਦੇ ਭਰੋਸੇ ਤੋਂ ਬਾਅਦ ਲਾਵਾ ਨੂੰ ਪਹਿਲਾ ਨੰਬਰ ਦਿੱਤਾ ਗਿਆ ਹੈ।
ਸੀਐਮਆਰ ਵਿੱਚ ਯੂਜ਼ਰ ਰਿਸਰਚ ਪ੍ਰੈਕਟਿਸ ਦੇ ਹੇਡ ਸਤਿਆ ਮੋਹੰਤੀ ਨੇ ਕਿਹਾ- ਚੀਨੀ ਮੋਬਾਇਲ ਕੰਪਨੀਆਂ ਦੇ ਮੁਕਾਬਲੇ ਦੇ ਬਾਵਜੂਦ ਲਾਵਾ ਨੇ ਆਪਣੀ ਪਛਾਣ ਬਣਾਈ ਹੈ।
ਸਾਇਬਰ ਮੀਡੀਆ ਰਿਸਰਚ (ਸੀਐਮਆਰ) ਮੁਤਾਬਿਕ ਰਿਟੇਲ ਸੇਂਟੀਮੇਂਟ ਇੰਡੈਕਸ 2018 ਪ੍ਰੋਸੈਸ ਵਿੱਚ ਭਾਗੀਦਾਰੀ ਦੇ ਲਈ ਤਿੰਨ ਪੁਆਇੰਟਾਂ 'ਤੇ ਕੰਪਨੀ ਦੀ ਜਾਂਚ ਕੀਤੀ ਗਈ। ਇਸ ਵਿੱਚ ਸੇਲਜ਼ ਸਕੀਮ, ਵਕਤ 'ਤੇ ਪੇਮੇਂਟ ਤੇ ਡੀਲਜ਼ ਵਿੱਚ ਟਰਾਂਸਪੇਰੇਂਸੀ ਸ਼ਾਮਿਲ ਕੀਤੀ ਗਈ ਸੀ।
ਇਸ ਇੰਡੈਕਸ ਵਿੱਚ ਭਾਰਤ ਦੀ ਘਰੇਲੂ ਸਮਾਰਟਫ਼ੋਨ ਮੇਕਰ ਕੰਪਨੀ ਲਾਵਾ 'ਤੇ ਸਭ ਤੋਂ ਜ਼ਿਆਦਾ ਭਰੋਸਾ ਕਰਦੇ ਹੋਏ ਇਸ ਨੂੰ ਨੰਬਰ ਇੱਕ 'ਤੇ ਰੱਖਿਆ ਗਿਆ ਹੈ। ਦੂਜਾ ਨੰਬਰ ਸੈਮਸੰਗ ਨੂੰ ਮਿਲਿਆ ਹੈ।
ਹੁਣੇ ਜਿਹੇ ਸਭ ਤੋਂ ਜ਼ਿਆਦਾ ਭਰੋਸੇਮੰਦ ਸਮਾਰਟਫੋਨ ਬ੍ਰਾਂਡ ਦੇ ਨਾਵਾਂ ਦੀ ਲਿਸਟ ਦਾ ਐਲਾਨ ਕੀਤਾ ਗਿਆ ਹੈ। ਇਸ ਵਿੱਚ ਭਾਰਤੀ ਸਮਾਰਟਫ਼ੋਨ ਬਰਾਂਡ ਦੇ ਨਾਲ-ਨਾਲ ਵਿਦੇਸ਼ੀ ਕੰਪਨੀਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ।