ਸਾਵਧਾਨ! ਵਟਸਐਪ ਨਾਲ ਤੁਹਾਨੂੰ ਲੱਗ ਸਕਦੀ ਹੈ ਵੱਡੀ ਠੱਗੀ, ਜਾਣੋ..
ਏਬੀਪੀ ਸਾਂਝਾ | 19 Jul 2017 12:57 PM (IST)
1
ਵਟਸਐਪ ਯੂਜ਼ਰਜ਼ ਲਈ ਇਹ ਬਹੁਤ ਜ਼ਰੂਰੀ ਖ਼ਬਰ ਹੈ। ਬਹੁਤ ਵੱਡਾ ਡਾਟਾਬੇਸ ਹੋਣ ਕਾਰਨ ਹਮੇਸ਼ਾ ਵਟਸਐਪ ਨੂੰ ਹੈਕਰਜ਼ ਅਤੇ ਫਰਾਡ ਕਰਨ ਵਾਲਿਆਂ ਦੁਆਰਾ ਨਿਸ਼ਾਨਾ ਬਣਾਇਆ ਜਾਂਦਾ ਹੈ।
2
ਵਟਸਐਪ 'ਤੇ ਲੋਕਾਂ ਨੂੰ ਇੱਕ ਮੈਸੇਜ ਆ ਰਿਹਾ ਹੈ ਜਿਸ ਵਿਚ ਲਿਖਿਆ ਹੈ ਕਿ ਤੁਹਾਡਾ ਇੱਕ ਸਾਲ ਦਾ ਫ਼ਰੀ ਸਬਸਕ੍ਰਿਪਸ਼ਨ ਖ਼ਤਮ ਹੋ ਰਿਹਾ ਹੈ ਅੱਗੇ ਸਰਵਿਸ ਇੰਜੌਏ ਕਰਨ ਲਈ ਪੇਮੈਂਟ ਕਰੋ।
3
4
ਇੱਕ ਵਾਰ ਫਿਰ ਤੋਂ ਇਸ ਐਪ ਦਾ ਇਸਤੇਮਾਲ ਹੈਕਰਜ਼ ਦੁਆਰਾ ਕੀਤਾ ਜਾ ਰਿਹਾ ਹੈ। ਇਸ ਰਾਹੀਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੀ ਬੈਂਕ ਡਿਟੇਲਜ਼ ਨੂੰ ਹੈਕ ਕਰ ਲਿਆ ਜਾਵੇ।
5
ਅਜਿਹੀ ਪੇਮੈਂਟ ਦੇ ਬਹਾਨੇ ਸਿਰਫ਼ ਤੁਹਾਡੀ ਬੈਂਕ ਡਿਟੇਲਜ਼ ਚੋਰੀ ਕਰ ਲਈ ਜਾਵੇਗੀ, ਜੋ ਕਿ ਅੱਗੇ ਜਾ ਕੇ ਤੁਹਾਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ।
6
ਮੈਸੇਜ 'ਚ ਲਿੰਕ ਵੀ ਦਿੱਤਾ ਗਿਆ ਹੈ ਜਿਸ 'ਤੇ ਕਲਿੱਕ ਕਰਨ 'ਤੇ ਤੁਸੀਂ ਇੱਕ ਪੇਮੈਂਟ ਪੇਜ 'ਤੇ ਪਹੁੰਚ ਜਾਉਗੇ। ਇਸ ਪੇਮੈਂਟ ਪੇਜ 'ਤੇ ਤੁਹਾਡੇ ਕੋਲੋਂ ਤੁਹਾਡੀ ਬੈਂਕ ਡਿਟੇਲਜ਼ ਮੰਗੀ ਜਾਵੇਗੀ। ਜਦਕਿ ਇਹ ਪੇਮੈਂਟ ਵਟਸਐਪ ਮੰਗ ਹੀ ਨਹੀਂ ਰਿਹਾ ਹੈ।