32Kmpl ਦੀ ਮਾਈਲੇਜ਼ ਦੇਣ ਵਾਲੀ ਹਾਈਬ੍ਰਿਡ ਸਵਿਫ਼ਟ ਲਾਂਚ
ਸੜਕ 'ਤੇ ਚੱਲ ਰਹੇ ਲੋਕਾਂ 'ਤੇ ਨਜ਼ਰ ਰੱਖਣ ਲਈ ਇਸ ਵਿੱਚ ਕੈਮਰਾ ਤੇ ਲੇਜ਼ਰ ਸੈਂਸਰ ਲੱਗੇ ਹਨ।
ਇਸ ਕਾਰ ਦੀ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਹ ਕਾਰ ਟਰੈਫ਼ਿਕ 'ਚ ਚੱਲ ਰਹੀ ਹੋਵੇ ਜਾਂ ਹੌਲੀ ਚੱਲ ਰਹੀ ਹੋਵੇ ਤਾਂ ਇਸ ਕਾਰ ਦਾ ਹਾਈਬ੍ਰਿਡ ਸਿਸਟਮ ਆਪਣੇ ਆਪ ਕੰਬਸ਼ਨ ਇੰਜਨ ਨੂੰ ਬੰਦ ਕਰ ਦਿੰਦਾ ਹੈ ਤੇ EV ਡਰਾਈਵਿੰਡ ਸ਼ੁਰੂ ਕਰ ਦਿੰਦਾ ਹੈ।
ਨਵੀਂ ਹਾਈਬ੍ਰਿਡ 'ਚ ਦੋ ਡਰਾਈਵਰ ਮੋਡਜ਼ ਹੋਣਗੇ ਜੋ ਡਰਾਈਵਰ ਨੂੰ 5V ਤੇ ਪੈਟਰੋਲ ਮੋਡ 'ਚ ਕੰਫਰਟ ਦੇਣ ਲਈ ਲਾਏ ਗਏ ਹਨ। ਕੰਪਨੀ ਦੇ ਦਾਅਵੇ ਮੁਤਾਬਕ ਨਵੀਂ ਸਵਿਫ਼ਟ 32Kmpl ਦੀ ਮਾਈਲੇਜ਼ ਦੇਵੇਗੀ। ਨਵੀਂ ਸਵਿੱਫਟ ਦਾ ਭਾਰ 1000 ਕਿੱਲੋਗਰਾਮ ਤੋਂ ਵੀ ਘੱਟ ਹੈ ਜੋ ਮੌਜੂਦਾ ਸਵਿਫ਼ਟ ਨਾਲੋਂ ਹਲਕੀ ਹੈ।
ਇਸ ਕਾਰ 'ਚ 91HP ਪਾਵਰ ਵਾਲਾ 1.2 ਲੀਟਰ ਪੈਟਰੋਲ ਇੰਜਨ ਦਿੱਤਾ ਗਿਆ ਹੈ। ਇਸ ਨੂੰ 5 ਸਪੀਡ ਸ਼ਿਫ਼ਟ ਗਿਅਰ ਬਾਕਸ ਨਾਲ ਕਨੈੱਕਟ ਕੀਤਾ ਗਿਆ ਹੈ। ਇਹ ਪੂਰੀ ਤਰ੍ਹਾਂ ਹਾਈਬ੍ਰਿਡ ਕਾਰ ਹੈ ਜਿਸ ਨੂੰ ਪੈਟਰੋਲ EV ਮੋਡ 'ਚ ਸਵਿੱਚ ਕੀਤਾ ਜਾ ਸਕੇਗਾ।
ਨਵੀਂ ਦਿੱਲੀ: ਸੁਜ਼ੂਕੀ ਨੇ ਆਪਣੀ ਪ੍ਰਸਿੱਧ ਕਾਰ ਸਵਿਫ਼ਟ ਦੇ ਹਾਈਬ੍ਰਿਡ ਵਰਜ਼ਨ ਨੂੰ ਲਾਂਚ ਕਰ ਦਿੱਤਾ ਹੈ। 2017 ਸਵਿਫ਼ਟ ਕਾਰ ਨੂੰ ਦੋ ਵੈਰੀਅੰਟ (SG ਤੇ SL) 'ਚ ਲਾਂਚ ਕੀਤਾ ਗਿਆ ਹੈ। ਫ਼ਿਲਹਾਲ ਇਸ ਨੂੰ ਜਾਪਾਨ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਭਾਰਤ 'ਚ ਆਉਣ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।