Xiaomi ਦੇ ਸਭ ਤੋਂ ਬਿਹਤਰੀਨ ਸਮਾਰਟਫੋਨ Mi Mix 2 'ਤੇ 3000 ਰੁਪਏ ਦੀ ਛੂਟ
Mi Mix 2 ਕੰਪਨੀ ਦੇ ਓਐਸ MIUI 9 ਤੇ ਚੱਲਦਾ ਹੈ ਜੋ ਐਂਡਰਾਇਡ 7.1 ਨਾਗਟ ਤੇ ਬੇਸਡ ਹੋਵੇਗਾ। ਸਮਾਰਟਫੋਨ ਨੂੰ ਪਾਵਰ ਦੇਣ ਦੇ ਲਈ 3400mAh ਦੀ ਬੈਟਰੀ ਦਿੱਤੀ ਗਈ ਹੈ ਓ ਕਵਿੱਕ ਚਾਰਜਿੰਗ ਤਕਨੀਕ 3.0 ਸਪੋਰਟ ਕਰਦਾ ਹੈ। ਖਾਸ ਗੱਲ ਇਹ ਹੈ ਕਿ ਇਸ ਵਿੱਚ 3.5mm ਆਡੀਓ ਜੈਕ ਨਹੀਂ ਦਿੱਤਾ ਗਿਆ ਹੈ।
Download ABP Live App and Watch All Latest Videos
View In Appਫੋਟੋਗਰਾਫੀ ਫਰੰਟ ਦੀ ਗੱਲ ਕਰੀਏ ਤਾਂ ਇਸ ਵਿੱਚ 12 ਮੈਗਾਪਿਕਸਲ ਦਾ ਰਿਅਰ ਕੈਮਰਾ ਸਮਾਰਟਫੋਨ ਦਿੱਤਾ ਗਿਆ ਹੈ ਜੋ ਡੁਏਲ ਟੋਨ ਫਲੈਸ਼ ਦੇ ਨਾਲ ਆਉਂਦਾ ਹੈ। ਇਸ ਦੇ ਨਾਲ ਹੀ ਸੈਲਫੀ ਦੇ ਲਈ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।
Mi Mix 2 ਵਿੱਚ ਸਨੈਪਡਰੈਗਨ 835 ਚਿਪਸੈਟ ਤੇ ਐਡਰੀਨੋ ਜੀਪੀਯੂ ਗ੍ਰਾਫਿਕ ਚਿੱਪ ਦਿੱਤੀ ਗਈ ਹੈ।
ਇਸ ਵਿੱਚ 5.9 ਇੰਚ ਦੀ ਸਕਰੀਨ ਦਿੱਤੀ ਗਈ ਹੈ ਜੋ ਐਜ-ਟੂ-ਐਜ ਮਤਲਬ ਬੇਜ਼ਲ-ਲੈਸ ਹੈ ਜੋ 18:9 ਐਸਪੈਕਟ ਰੇਸ਼ਿਓ ਨਾਲ ਆਉਂਦੀ ਹੈ। ਖਾਸ ਗੱਲ ਇਹ ਹੈ ਕਿ ਇਸ ਦੀ ਡਿਸਪਲੇ ਫੁੱਲ HD ਤੋਂ ਵੀ ਬਿਹਤਰ 2160x 1080 ਰਿਜ਼ਿਲਿਊਸ਼ਨ ਦੇ ਨਾਲ ਆਉਂਦਾ ਹੈ।
ਭਾਰਤ ਵਿੱਚ ਇਸ ਸਮਾਰਟਫੋਨ ਦੇ 6ਜੀਬੀ ਰੈਮ ਤੇ 128 ਸਟੋਰੇਜ ਵਾਲੇ ਵੈਰੀਐਂਟ ਨੂੰ ਲਾਂਚ ਕੀਤਾ ਗਿਆ ਹੈ।
ਇਸ ਡਿਸਕਾਊਂਟ ਦੇ ਨਾਲ ਤੁਸੀਂ ਇਸ ਸਮਾਰਟਫੋਨ ਨੂੰ 32,999 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਦੀ ਕੀਮਤ ਬਾਜ਼ਾਰ ਵਿੱਚ 35,999 ਰੁਪਏ ਹੈ।
ਕੰਪਨੀ ਦੇ ਵਾਈਸ ਪ੍ਰੈਜ਼ੀਡੈਂਟ ਮਨੂੰ ਕੁਮਾਰ ਜੈਨ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਜੈਨ ਨੇ ਟਵੀਟ ਕੀਤਾ ਕਿ Mi Mix 2 ਫੁੱਲ ਸਕਰੀਨ ਡਿਸਪਲੇ ਵਾਲਾ ਸਮਾਰਟਫੋਨ 7 ਤੋਂ 9 ਦਸੰਬਰ ਦੇ ਦਰਮਿਆਨ 3000 ਰੁਪਏ ਦੇ ਡਿਸਕਾਊਂਟ ਤੇ ਮੁੱਹਈਆ ਹਨ। ਇਹ ਸੇਲ ਫਲਿੱਪਕਾਰਟ ਤੇ Mi.com ਉੱਪਰ ਉਪਲੱਬਧ ਹੋਵੇਗੀ।
Xiaomi ਆਪਣੇ ਸਮਾਰਟਫੋਨ Mi Mix 2 ਤੇ ਵੱਡਾ ਡਿਸਕਾਊਂਟ ਦੇ ਰਹੀ ਹੈ। ਇਸ ਸਮਾਰਟਫੋਨ ਤੇ 3000 ਰੁਪਏ ਦੀ ਛੂਟ ਮਿਲ ਰਹੀ ਹੈ। 7 ਦਸੰਬਰ ਤੋਂ 9 ਦਸੰਬਰ ਵਿਚਾਲੇ ਇਸ ਡਿਸਕਾਊਂਟ ਪਰਾਈਜ਼ 'ਤੇ ਤੁਸੀਂ ਇਹ ਸਮਾਰਟਫੋਨ ਫਲਿੱਪਕਾਰਟ ਤੇ Mi.com ਤੋਂ ਖਰੀਦ ਸਕਦੇ ਹਨ।
- - - - - - - - - Advertisement - - - - - - - - -