'ਬਲ਼ੂ ਵੇਲ ਚੈਲੰਜ' ਗੇਮ ਖਿਲਾਫ ਡਟੀ ਮੇਨਕਾ ਗਾਂਧੀ, ਹੁਣ ਤੱਕ ਦੋ ਸੌ ਤੋਂ ਵੱਧ ਮੌਤਾਂ
ਉਨ੍ਹਾਂ ਅਪੀਲ ਕੀਤੀ ਹੈ ਕਿ ਇਸ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਕੌਮੀ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਬੀਤੀ ਮਈ ਨੂੰ ਇਸ ਮਾਮਲੇ ਵਿੱਚ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੂੰ ਤਿੰਨ ਵਾਰ ਪੱਤਰ ਲਿਖ ਚੁੱਕਾ ਹੈ।
Download ABP Live App and Watch All Latest Videos
View In Appਬਲ਼ੂ ਵੇਲ ਗੇਮ ਹਾਲ ‘ਚ ਹੀ ਬਹੁਤ ਚਰਚਾ ‘ਚ ਆਈ ਹੈ। ਇਸ ਗੇਮ ਤਹਿਤ 50 ਦਿਨ ‘ਚ 50 ਟਾਸਕ ਕਰਨੇ ਹੁੰਦੇ ਹਨ। ਗੇਮ ਦਾ ਆਖ਼ਰੀ ਟਾਸਕ ਆਪਣੀ ਛੱਤ ਤੋਂ ਕੁੱਦ ਦੇ ਹੋਏ ਸੈਲਫੀ ਵੀਡੀਓ ਬਣਾਉਣ ਦਾ ਹੁੰਦਾ ਹੈ। ਸੁਸਾਇਡ ਲਈ ਉਤਸ਼ਾਹ ਦੇਣ ਵਾਲੀ ਇਸ ਗੇਮ ਨੂੰ ਖੇਡਦੇ ਹੋਏ ਦੁਨੀਆ ਭਰ ‘ਚ ਹੁਣ ਤੱਕ 200 ਲੋਕ ਆਪਣੀ ਜਾਨ ਦੇ ਚੁੱਕੇ ਹਨ।
ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਕਿਹਾ ਕਿ ਮੇਨਕਾ ਗਾਂਧੀ ਨੇ ਸੋਮਵਾਰ ਨੂੰ ਇਹ ਮਾਮਲਾ ਗ੍ਰਹਿ ਮੰਤਰੀ ਰਾਜਨਾਥ ਸਿੰਘ ਤੇ ਸੂਚਨਾ ਤੇ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਦੇ ਸਾਹਮਣੇ ਚੱਕਿਆ ਹੈ।
ਨਵੀਂ ਦਿੱਲੀ: ਕੇਂਦਰੀ ਮਹਿਲਾ ਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਗ੍ਰਹਿ ਮੰਤਰੀ ਤੇ ਸੂਚਨਾ ਤਕਨਾਲੋਜੀ ਮੰਤਰੀ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ਤੋਂ ‘ਬਲ਼ੂ ਵੇਲ ਚੈਲੰਜ’ ਗੇਮ ਨੂੰ ਹਟਾਇਆ ਜਾਵੇ। ਦੱਸ ਦੇਈਏ ਕਿ ਪੱਛਮੀ ਮੇਦਨੀਪੁਰ ਵਿੱਚ ਬੀਤੇ ਹਫਤੇ 10ਵੀਂ ਕਲਾਸ ਦੇ ਵਿਦਿਆਰਥੀ ਨੇ ਕਥਿਤ ਰੂਪ ਵਿੱਚ ਖਦੁਕੁਸ਼ੀ ਕਰ ਲਈ ਤੇ ਇਸ ਮਾਮਲੇ ਨੂੰ ਵੀ ਇਸ ਗੇਮ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
- - - - - - - - - Advertisement - - - - - - - - -