ਮਾਰੂਤੀ ਸਜ਼ੂਕੀ ਤੋਂ ਲੈ ਕੇ ਔਡੀ ਤੱਕ ਕਾਰਾਂ ਦੀ ਸੇਲ, ਕੰਪਨੀਆਂ ਵੱਲੋਂ ਵੱਡੇ ਆਫਰ
ਆਟੋਮੋਬਾਈਲ ਕੰਪਨੀਆਂ ਵੱਲੋਂ ਫ਼ੈਸਟੀਵਲ ਸੀਜ਼ਨ ਦਾ ਫ਼ਾਇਦਾ ਗਾਹਕਾਂ ਨੂੰ ਦਿੱਤਾ ਜਾ ਰਿਹਾ ਹੈ। ਮਾਰੂਤੀ ਸਜ਼ੂਕੀ ਤੋਂ ਲੈ ਕੇ ਲੱਗਜ਼ਰੀ ਕਾਰ ਕੰਪਨੀ ਔਡੀ ਤੱਕ ਫਰੀਡਮ ਸੇਲ ਚਲਾ ਰਹੀਆਂ ਹਨ।ਇਸਦੇ ਤਹਿਤ ਵੱਖ-ਵੱਖ ਮਾਡਲਾਂ ਉੱਤੇ ਡੇਢ ਲੱਖ ਰੁਪਏ ਤੱਕ ਦੀ ਛੂਟ ਦਿੱਤੀ ਜਾ ਰਹੀ ਹੈ। ਇਸਦੇ ਇਲਾਵਾ ਕੰਪਨੀਆਂ ਆਪਣੇ ਗਾਹਕਾਂ ਨੂੰ ਆਸਾਨ ਈਐੱਮਆਈ ਅਤੇ ਐਕਸਚੇਂਜ ਆਫਰ ਵੀ ਦੇ ਰਹੀ ਹੈ।
Download ABP Live App and Watch All Latest Videos
View In Appਹੌਂਡਾ ਕੋਰਸ- ਹੌਂਡਾ ਕੋਰਸ ਇੰਡੀਆ ਵੀ ਵੱਖ-ਵੱਖ ਮਾਡਲਾਂ ਉੱਤੇ ਡਿਸਕਾਊਂਟ ਦੇ ਰਹੀ ਹੈ। ਇਮੇਜ਼-14,825 ਰੁਪਏ ਦਾ ਜੀਐਸਟੀ ਫ਼ਾਇਦਾ ਤੇ 50 ਹਜ਼ਾਰ ਰੁਪਏ ਦਾ ਅਗਸਤ ਆਫ਼ਰ। ਇਸ ਕਾਰ ਉੱਤੇ ਟੋਟਲ 52,031 ਰੁਪਏ ਦਾ ਫ਼ਾਇਦਾ ਮਿਲ ਰਿਹਾ ਹੈ। ਹੌਂਡਾ ਸਿਟੀ-28005 ਰੁਪਏ ਦਾ ਜੀਐਸਟੀ ਫ਼ਾਇਦਾ। ਡਬਲਿਊਆਰਬੀ-10,064 ਰੁਪਏ ਦਾ ਜੀਐਸਟੀ ਫ਼ਾਇਦਾ। ਬੀਆਰ-ਵੀ 30,321 ਰੁਪਏ ਦਾ ਜੀਐਸਟੀ ਫ਼ਾਇਦਾ ਤੇ ਇੱਕ ਲੱਖ ਰੁਪਏ ਦਾ ਅਗਸਤ ਆਫ਼ਰ ਮਿਲ ਰਿਹਾ ਹੈ। ਇਸ ਕਾਰ ਉੱਤੇ ਕੁੱਲ 1,30,321 ਰੁਪਏ ਦਾ ਫ਼ਾਇਦਾ ਮਿਲ ਰਿਹਾ ਹੈ। ਸੀਆਰਵੀ-1,31,663 ਰੁਪਏ ਦਾ ਜੀਐਸਟੀ ਆਫ਼ਰ ਮਿਲ ਰਿਹਾ ਹੈ।
ਹੁੰਡਈ-ਇਸ ਕੰਪਨੀ ਦੀਆਂ ਕਾਰ ਉੱਤੇ ਅਗਸਤ ਮਹੀਨੇ ਲਈ ਆਫ਼ਰ ਪੇਸ਼ ਕੀਤਾ ਗਿਆ ਹੈ। ਇਹ ਆਫ਼ਰ 31 ਅਗਸਤ ਤੱਕ ਜਾਰੀ ਰਹੇਗਾ। ਕੰਪਨੀ ਆਪਣੇ ਗਾਹਕਾਂ ਨੂੰ 100 ਫ਼ੀਸਦੀ ਆਨ ਰੋਡ ਫਾਈਨੈਂਸ ਦੀ ਸਰਵਿਸ ਵੀ ਦੇ ਰਹੀ ਹੈ। ਇਆਨ (ਪੈਟਰੋਲ)-50 ਹਜ਼ਾਰ ਤੱਕ ਦਾ ਫ਼ਾਇਦਾ। ਗਰੈਂਡ ਆਈ 10- 65 ਹਜ਼ਾਰ ਤੱਕ ਦਾ ਫ਼ਾਇਦਾ। ਏਲਿਟ ਆਈ-20, ਐਕਟਿਵ ਆਈ 20-25 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ। ਐਕਸੈਂਟ-45 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ। ਟੁੰਸਾ- 70 ਹਜ਼ਾਰ ਰੁਪਏ ਤੱਕ ਦਾ ਫ਼ਾਇਦਾ।
ਮਾਰੂਤੀ ਸਜ਼ੂਕੀ ਇੰਡੀਆ ਵੱਲੋਂ ਆਪਣੀ ਆਟੋਮੈਟਿਕ ਗਿਅਰ ਸ਼ਿਫ਼ਟ (ਏਜੀਐਸ) ਵੈਰੀਏਂਟ ਵਾਲੀ ਕਾਰਾਂ ਉੱਤੇ ਫਰੀਡਮ ਆਫ਼ਰ ਦਿੱਤਾ ਜਾ ਰਿਹਾ ਹੈ। ਵੈਗਨਆਰ-49 ਹਜ਼ਾਰ ਰੁਪਏ ਦੀ ਬੱਚਤ ਦੇ ਨਾਲ 5000 ਰੁਪਏ ਤੱਕ ਦਾ ਫਰੀਡਮ ਆਫ਼ਰ। ਇਸ ਕਾਰ ਉੱਤੇ ਟੋਟਲ ਸੇਵਿੰਗ 54 ਹਜ਼ਾਰ ਰੁਪਏ ਦੀ ਹੈ। ਸੈਲੇਰੀਓ- 44 ਹਜ਼ਾਰ ਰੁਪਏ ਦੇ ਨਾਲ 9 ਹਜ਼ਾਰ ਦਾ ਫਰੀਡਮ ਆਫ਼ਰ ਹੈ। ਇਸ ਕਾਰ ਉੱਤੇ ਟੋਟਲ ਸੇਵਿੰਗ 53 ਹਜ਼ਾਰ ਰੁਪਏ ਹੈ। ਆਲਟੋ ਕੇ-10- 37 ਹਜ਼ਾਰ ਰੁਪਏ ਦੀ ਬੱਚਤ ਦੇ ਨਾਲ 10 ਹਜ਼ਾਰ ਰੁਪਏ ਦਾ ਫਰੀਡਮ ਆਫ਼ਰ ਹੈ। ਇਸ ਕਾਰ ਉੱਤੇ ਟੋਟਲ ਸੇਵਿੰਗ 47 ਹਜ਼ਾਰ ਰੁਪਏ ਹੈ।
ਔਡੀ-ਜ਼ਰਮਨੀ ਦੀ ਲੱਗਜ਼ਰੀ ਕਾਰ ਕੰਪਨੀ ਔਡੀ ਨੇ ਇੰਡੀਆ ਵਿੱਚ ਵਿਕਣ ਵਾਲੀ ਬੈਸਟ ਕਾਰਾਂ-ਔਡੀ ਏ3 ,ਔਡੀ ਕਿਊ3 ਤੇ ਔ਼ਡੀ ਏ 4 ਉੱਤੇ ਆਫ਼ਰ ਦਾ ਐਲਾਨ ਕੀਤਾ ਹੈ। ਆਫ਼ਰ ਤਹਿਤ 24,999 ਰੁਪਏ ਦਾ ਅਫਾਰਡੇਬਲ ਈਐਮਆਈ ਦੇ ਨਾਲ ਇੱਕ ਸਾਲ ਲਈ ਫ਼ਰੀ ਇੰਨਸ਼ੋਰੈਂਸ ਦਿੱਤਾ ਜਾ ਰਿਹਾ ਹੈ। ਗਾਹਕ ਨੂੰ 7.99 ਫ਼ੀਸਦੀ ਵਿਆਜ ਦਰ ਉੱਤੇ ਲੋਨ ਤੇ ਇੱਕ ਲੱਖ ਰੁਪਏ ਦਾ ਐਕਸਚੇਂਜ ਬੋਨਸ ਵੀ ਦਿੱਤਾ ਜਾ ਰਿਹਾ ਹੈ।
- - - - - - - - - Advertisement - - - - - - - - -