ਫੋਰਡ ਦਾ ਅਪਡੇਟਡ ਮਾਡਲ, ਜਾਣੋ ਖੂਬੀਆਂ....
ਫੋਰਡ ਈਕੋਸਪਾਰਟ ਦਾ ਇਹ ਅੱਪਡੇਟ ਮਾਡਲ ਇਸ ਸਾਲ ਅਕਤੂਬਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ 15 ਸਤੰਬਰ ਨੂੰ ਭਾਰਤ 'ਚ ਲਾਂਚ ਕੀਤਾ ਜਾ ਸਕਦਾ ਹੈ।
ਨਵੇਂ ਇੰਜਨ ਤੋਂ ਇਲਾਵਾ ਫੋਰਡ ਈਕੋਸਪਾਰਟ ਦੇ ਫੇਸ ਲਿਫ਼ਟ ਮਾਡਲ 'ਚ ਰੀ-ਡਿਜ਼ਾਇੰਡ ਫ਼ਰੰਟ ਅਤੇ ਅਪਗ੍ਰੇਡ ਇੰਟੀਰਿਅਰ ਦਿੱਤਾ ਜਾਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ 8 ਇੰਚ ਟੱਚ-ਸਕਰੀਨ ਹੋਵੇਗਾ ਜੋ ਕਿ SYNC3 ਸਪਾਰਟ ਦੇ ਨਾਲ ਆਵੇਗਾ।
ਇਕੋਸਪਾਰਟ ਦਾ 1.5 ਲੀਟਰ “43i ਇੰਜਨ ਜਾਰੀ ਰਹੇਗਾ ਅਤੇ 1.0 ਲੀਟਰ ਈਕੋਬੂਸਟ ਇੰਜਨ ਦੀ ਵੀ ਵਾਪਸੀ ਹੋ ਸਕਦੀ ਹੈ। ਮੀਡੀਆ ਰਿਪੋਰਟਰ 'ਚ ਹੀ ਦਾਅਵਾ ਕੀਤਾ ਗਿਆ ਹੈ ਕਿ ਫੋਰਡ ਈਕੋਸਪਾਰਟ ਦੇ ਅੱਪਡੇਟ ਵਰਜਣ 'ਚ 1.5 ਲੀਟਰ ਡਰੈਗ ਇੰਜਨ ਮੈਨੂਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਨਾਲ ਲੈਸ ਹੋਵੇਗਾ। ਇਸ 'ਚ ਬਾਅਦ 'ਚ ਪੈਡਲ ਸ਼ਿਫਟਰ ਵੀ ਲਗਾਇਆ ਜਾ ਸਕਦਾ ਹੈ।
ਸ਼ੁਰੂਆਤ 'ਚ ਡਰੈਗ ਫੈਮਲੀ 'ਚ 1.5 ਲੀਟਰ ਅਤੇ 1. 2 ਲੀਟਰ 3 ਸਿਲੰਡਰ ਇੰਜਨ ਹੋਣਗੇ। ਇਹ 120. ਪੀ. ਐੱਸ. ਦਾ ਪਾਵਰ ਜਨਰੇਟਰ ਕਰੇਗਾ ਅਤੇ ਇਸ ਨੂੰ 2017 ਫੋਰਡ ਈਕੋਸਪਾਰਟ 'ਚ ਲਗਾਇਆ ਜਾਵੇਗਾ । 1.2 ਲੀਟਰ ਇੰਜਨ ਨੂੰ ਫੋਰਡ ਫਿਗੋ ਅਤੇ ਐੱਸਪਾਇਰ ਵਰਗੀ ਛੋਟੀ ਕਾਰਾਂ 'ਚ ਲੱਗਾ ਕੇ ਇਨ੍ਹਾਂ ਨੂੰ ਅਪਗ੍ਰੇਡ ਕੀਤਾ ਜਾ ਸਕਦਾ ਹੈ।
ਫੋਰਡ ਨੇ ਆਪਣੀ ਨਵੀਂ ਡਰੈਗਨ ਫੈਮਲੀ ਦੇ ਪੈਟਰੋਲ ਇੰਜਨ ਲਈ ਬਤੌਰ ਪ੍ਰੋਡਕਸ਼ਨ ਹੱਬ ਭਾਰਤ ਨੂੰ ਚੁਣਿਆ ਹੈ। ਮੀਡੀਆ ਰਿਪੋਰਟਸ ਮੁਤਾਬਿਕ ਇਸ ਨਵੇਂ ਇੰਜਨ ਦੇ ਨਾਲ ਜੋ ਪਹਿਲਾ ਮਾਡਲ ਆਵੇਗਾ ਉਹ ਫੋਰਡ ਈਕੋਸਪਾਰਟ ਦਾ ਫੇਸ ਲਿਫ਼ਟ ਵਰਜਣ ਹੋਵੇਗਾ। ਫੋਰਡ ਇਸ ਕਾਰ ਦੇ ਬਾਰੇ 'ਚ ਅਧਿਕਾਰਤ ਘੋਸ਼ਣਾ ਆਉਣ ਵਾਲੇ ਦਿਨਾਂ 'ਚ ਕਰ ਸਕਦੀ ਹੈ।