✕
  • ਹੋਮ

ਇੱਕ ਵਾਰੀ ਚਾਰਜ 'ਤੇ 100 ਕਿੱਲੋਮੀਟਰ ਦੌੜੇਗੀ ਇਹ ਸਾਈਕਲ

ਏਬੀਪੀ ਸਾਂਝਾ   |  14 Oct 2017 09:26 AM (IST)
1

ਬਐਮਡਬਲਿਊ(BMW) ਲਗਜ਼ਰੀ ਕਾਰਾਂ ਅਤੇ ਦਮਦਾਰ ਬਾਇਕਸ ਬਣਾਉਣ ਲਈ ਮਸ਼ਹੂਰ ਹੈ। ਹਾਈ-ਬਰਿਡ ਅਤੇ ਇਲੈਕਟ੍ਰਿਕ ਵਾਹਨ ਭਵਿੱਖ 'ਚ ਆਪਣੀ ਜਗ੍ਹਾ ਬਣਾਉਣ ਵਾਲੇ ਹਨ। ਅਜਿਹੇ 'ਚ ਕੰਪਨੀ ਨੇ ਕਾਰਾਂ ਅਤੇ ਬਾਈਕਸ ਨਾਲ ਵੱਖ ਇਕ ਹਾਈ-ਬਰਿਡ ਸਾਈਕਲ ਪੇਸ਼ ਕੀਤੀ ਹੈ।

2

BMW ਨੇ ਇਸ ਸਾਇਕਲ 'ਚ ਇੰਨੀ ਪਾਵਰਫੁਲ ਬੈਟਰੀ ਲਗਾਈ ਹੈ ਕਿ ਇਹ 90 ਐੱਨ. ਐੱਮ ਪੀਕ ਟਾਰਕ ਜਨਰੇਟ ਕਰਦੀ ਹੈ। ਧਿਆਨ ਯੋਗ ਹੈ ਕਿ ਮਾਰੂਤੀ ਸੁਜ਼ੂਕੀ ਆਲਟੋ ਕੇ10 ਦਾ ਇੰਜਣ ਵੀ ਇੰਨਾ ਹੀ ਟਾਰਕ ਜਨਰੇਟ ਕਰਦਾ ਹੈ। ਬੀ. ਐੱਮ. ਡਬਲਿਊ ਹਾਈ-ਬਰਿਡ ਈ-ਬਾਈਕ 'ਚ ਕੰਪਨੀ ਨੇ ਬਰੋਸ ਇਲੈਕਟ੍ਰਿਕ ਮੋਟਰ ਲਗਾਈ ਹੈ ਜੋ ਚਾਲਕ ਦੇ ਥੱਕ ਜਾਣ 'ਤੇ ਕੰਮ 'ਚ ਲਈ ਜਾਂਦੀ ਹੈ।

3

ਈ-ਬਾਈਕ 'ਚ ਐਲਮੀਨੀਅਮ ਫਰੇਮ, ਮਡਗਾਰਡ 'ਚ ਐੱਲ. ਈ. ਡੀ ਲਾਈਟ, ਬਿਹਤਰ ਸਿਟਿੰਗ, ਐਂਡਵਾਂਸ ਬੈਲੇਂਸ, ਥ੍ਰੀ-ਜ਼ੋਨ ਪੈਡਲਿੰਗ ਰਾਇਲ ਗੇਲ ਜਿਹੇ ਕਈ ਫੀਚਰਸ ਐਡ ਕੀਤੇ ਗਏ ਹਨ। ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਦੁਨਿਆਭਰ ਦੇ ਆਟੋਮੇਕਰਸ ਬੇਹੱਦ ਦਿਲਚਸਪੀ ਵਿਖਾ ਰਹੇ ਹਨ ਅਤੇ ਇਨ੍ਹਾਂ 'ਚੋਂ ਕਈ ਕੰਪਨੀਆਂ ਨੇ ਇਸ 'ਤੇ ਕੰਮ ਕਰਣਾ ਵੀ ਸ਼ੁਰੂ ਕਰ ਦਿੱਤਾ ਹੈ।

4

ਇਹ ਬੈਟਰੀ 250 ਵਾਟ ਪਾਵਰ ਜਨਰੇਟ ਕਰਦੀ ਹੈ, ਇਸ ਤੋਂ ਇਲਾਵਾ ਸਾਈਕਲ 'ਚ ਨਵਾਂ ਡਿਸਪਲੇਅ ਲਗਾਇਆ ਗਿਆ ਹੈ ਜੋ ਰਾਇਡਰ ਨੂੰ ਈਕੋ ਅਤੇ ਟਰਬੋ ਮੈਟ ਸਿਲੈਕਟ ਕਰਨ ਦੀ ਆਪਸ਼ਨ ਦਿੰਦਾ ਹੈ। ਇਸ ਮੋਡ ਨੂੰ ਚਾਲਕ ਜ਼ਿਆਦਾ ਤੋਂ ਜ਼ਿਆਦਾ 25 ਕਿ. ਮੀ. ਤੱਕ ਇਸਤੇਮਾਲ ਕਰ ਸਕਦਾ ਹੈ।

5

ਇਸ ਇਲੈਕਟ੍ਰਿਕ ਸਾਇਕਲ ਨੂੰ BMW ਐਕਟਿਵ ਹਾਈ-ਬਰਿਡ ਈ-ਬਾਈਕ ਦਾ ਨਾਂ ਦਿੱਤਾ ਗਿਆ ਹੈ। ਤਕਨੀਕੀ ਰੂਪ ਨਾਲ ਇਸ ਸਾਈਕਲ 'ਚ ਪੈਡਲ ਦੇ ਨਾਲ ਇਲੈਕਟ੍ਰਿਕ ਪਾਵਰ ਦਿੱਤਾ ਗਿਆ ਹੈ ਜਿਸ ਦੇ ਨਾਲ ਚਾਲਕ ਨੂੰ ਸਾਇਕਲ ਚਲਾਉਣ 'ਚ ਜ਼ਿਆਦਾ ਤਾਕਤ ਦਾ ਇਸਤੇਮਾਲ ਨਹੀਂ ਕਰਨਾ ਪੈਂਦਾ।

6

ਕੰਪਨੀ ਨੇ ਇਸ ਸਾਈਕਲ 'ਚ 504 ਵਾਟ ਹਾਈ-ਪਰਫਾਰਮੇਨਸ ਬੈਟਰੀ ਲਗਾਈ ਹੈ ਜੋ ਪੂਰੀ ਤਰ੍ਹਾਂ ਇਸ ਦੀ ਫਰੇਮ ਤੋਂ ਜੁੜੀ ਹੋਈ ਹੈ। ਦਸ ਦਈਏ ਕਿ ਇਕ ਵਾਰ ਫੁਲ ਚਾਰਜ ਕਰਨ 'ਤੇ ਇਹ ਬੈਟਰੀ 100 ਕਿਲੋਮੀਟਰ ਤੱਕ ਸਾਈਕਲ ਨੂੰ ਪਾਵਰ ਦਿੰਦੀ ਹੈ।

  • ਹੋਮ
  • Gadget
  • ਇੱਕ ਵਾਰੀ ਚਾਰਜ 'ਤੇ 100 ਕਿੱਲੋਮੀਟਰ ਦੌੜੇਗੀ ਇਹ ਸਾਈਕਲ
About us | Advertisement| Privacy policy
© Copyright@2025.ABP Network Private Limited. All rights reserved.