ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ..ਸਸਤਾ ਮਿਲ ਰਿਹਾ ਫੋਨ
ਐਪਲ ਨੇ ਆਪਣੀ 8 ਸੀਰੀਜ਼ ਦੇ ਨਾਲ ਹੀ ਗਲਾਸ ਬਾਡੀ ਸਮਾਰਟਫੋਨ ਦਾ ਆਗਾਜ਼ ਕੀਤਾ ਹੈ। ਨਵੀਂ ਗਲਾਸ ਬਾਡੀ ਦੀ ਮਦਦ ਨਾਲ ਆਈਫੋਨ 8Qi ਵਾਏਰਲੈਸ ਚਾਰਜਰ ਸਪੋਰਟ ਕਰਦਾ ਹੈ। ਇਸ ਵਾਰ ਕੰਪਨੀ ਨੇ ਆਪਣੇ ਤਿੰਨਾਂ ਆਈਫੋਲ ਦੇ ਦੋ ਹੀ ਮਾਡਲ ਉਤਾਰੇ ਹਨ। ਇਕ ਮਾਡਲ 4 ਜੀਬੀ ਸਟੋਰੇਜ਼ ਤੇ ਦੂਜਾ 256 ਜੀਬੀ ਸਟੋਰੇਜ਼ ਦੇ ਨਾਲ ਆਵੇਗਾ।
ਦਰਅਸਲ ਆਈਫੋਨ 8 ਤੇ 8 ਪਲੱਸ 'ਤੇ 9,000 ਰੁਪਏ ਦਾ ਫਲੈਟ ਕੈਸ਼ਬੈਕ ਮਿਲ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਯੈਸ ਬੈਂਕ ਦੇ ਕ੍ਰੈਡਿਟ-ਡੈਬਿਟ ਕਾਰਡ ਤੋਂ ਖਰੀਦ ਕਰਦੇ ਹੋ ਤਾਂ 6,0000 ਰੁਪਏ ਦਾ ਵਾਧੂ ਕੈਸ਼ਬੈਕ ਮਿਲੇਗਾ ਜੋ ਅਗਲੇ 24 ਘੰਟਿਆਂ 'ਚ ਤੁਹਾਡੇ ਅਕਾਊਂਟ 'ਚ ਆ ਜਾਵੇਗਾ। ਇਸ ਦੇ ਲਈ ਤੁਹਾਨੂੰ ‘YBSPECIAL’ ਪ੍ਰੋਮੋ ਕੋਡ ਦਾ ਇਸਤੇਮਾਲ ਕਰਨਾ ਹੋਵੇਗਾ।
ਆਈਫੋਨ 8 ਪਲੱਸ ਨੂੰ ਇਸ ਸੇਲ 'ਚ 64,000 ਰੁਪਏ ਤੇ 256 ਜੀਬੀ ਮਾਡਲ ਨੂੰ 77,000 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉੱਥੇ ਬਾਜ਼ਾਰ 'ਚ ਇਸ ਦੀ ਕੀਮਤ 73,000 ਤੇ 86,000 ਰੁਪਏ ਹੈ।
ਪਿਛਲੇ ਮਹੀਨੇ ਲਾਂਚ ਹੋਏ ਆਈਫੋਨ 8 ਦੇ 4 ਜੀਬੀ ਮਾਡਲ 'ਤੇ ਇਸ ਸੇਲ 'ਚ 46,950 ਤੇ 256 ਜੀਬੀ ਮਾਡਲ ਨੂੰ 59,800 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਨ੍ਹਾਂ ਦੀ ਬਜ਼ਾਰ 'ਚ ਇਸ ਸਮੇਂ ਕੀਮਤ 58,000 ਤੇ 71,000 ਰੁਪਏ ਹੈ।
ਜੇਕਰ ਤੁਸੀਂ ਆਈਫੋਨ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਸਭ ਤੋਂ ਚੰਗਾ ਮੌਕਾ ਹੈ ਸਸਤਾ ਫੋਨ ਲੈਣ ਦਾ ਕਿਉਂਕਿ ਈ-ਵਾਲੇਟ ਕੰਪਨੀ ਪੇਟੀਐਮ ਦੇ ਈ-ਰਿਟੇਲ ਪਲੇਟਫਾਰਮ ਪੈਟੀਐਮ ਮੌਲ 'ਤੇ ਆਈਫੋਨ 'ਤੇ ਭਾਰੀ ਕੈਸ਼ਬੈਕ ਆਫ਼ਰ ਮਿਲ ਰਿਹਾ ਹੈ।