✕
  • ਹੋਮ

ਗੂਗਲ ਤੋਂ ਇੰਝ ਕਮਾਓ ਘਰ ਬੈਠੇ ਹੀ ਡਾਲਰ!

ਏਬੀਪੀ ਸਾਂਝਾ   |  13 Oct 2017 12:36 PM (IST)
1

ਧਿਆਨ ਰਹੇ ਜਦੋਂ ਤੁਹਾਡੇ ਅਕਾਊਂਟ ਵਿਚ 100 ਡਾਲਰ ਆ ਜਾਣਗੇ ਤਾਂ ਤੁਹਾਨੂੰ ਇੱਕ ਪਿੰਨ ਨੰਬਰ ਭੇਜਿਆ ਜਾਵੇਗਾ। ਇਸ ਪਿੰਨ ਦੀ ਮਦਦ ਨਾਲ ਤੁਸੀਂ ਆਪਣੇ ਉਸ ਬੈਂਕ ਅਕਾਊਂਟ ਨੂੰ ਰਜਿਸਟਰ ਕਰ ਦਿਓ, ਜਿਸ 'ਤੇ ਤੁਸੀਂ ਪੈਸਾ ਲੈਣਾ ਚਾਹੁੰਦੇ ਹੋ। ਹੁਣ ਜਦੋਂ ਵੀ ਤੁਹਾਡੇ ਅਕਾਊਂਟ ਵਿੱਚ 100 ਡਾਲਰ ਹੋਣਗੇ, ਐਡਸੈਂਸ ਉਸ ਦੀ ਪੇਮੈਂਟ ਆਟੋਮੈਟਿਕ ਕਰ ਦੇਵੇਗੀ।

2

ਐਡਸੈਂਸ ਵਿੱਚ ਲੌਗਇਨ ਤੋਂ ਬਾਅਦ ਜ਼ਰੂਰੀ ਡਾਟਾ ਜਿਵੇਂ ਨਾਮ, ਪਤਾ, ਫ਼ੋਨ ਜਾਂ ਹੋਰ ਨੂੰ ਫਿੱਲ ਕਰ ਲਓ। ਤੁਹਾਡਾ ਐਡਸੈਂਸ ਅਕਾਊਂਟ ਰੈਡੀ ਹੋ ਜਾਵੇਗਾ। ਹੁਣ ਤੁਹਾਨੂੰ ਵੀਡੀਓ ਜਾਂ ਆਰਟੀਕਲ 'ਤੇ ਇਸ਼ਤਿਹਾਰ ਆਉਂਦਾ ਹੈ ਤਾਂ ਉਸ ਦਾ ਤੁਹਾਨੂੰ ਪੈਸਾ ਮਿਲੇਗਾ।

3

ਗੂਗਲ ਤੋਂ ਪੈਸਾ ਕਮਾਉਣ ਲਈ ਯੂਜਰਜ਼ ਨੂੰ ਸਭ ਤੋਂ ਪਹਿਲਾਂ ਜੀਮੇਲ ਆਈਡੀ ਬਣਾਉਣੀ ਹੋਵੇਗੀ। ਹੁਣ ਇਸ ਆਈਡੀ ਨਾਲ ਯੂਜ਼ਰ ਨੂੰ ਯੂ-ਟਿਊਬ ਜਾਂ ਬਲਾਕ 'ਤੇ ਆਪਣਾ ਪੇਜ਼ ਬਣਾਉਣਾ ਹੋਵੇਗਾ। ਹੁਣ ਇਸ ਪੇਜ਼ 'ਤੇ ਵੀਡੀਓ ਜਾਂ ਆਰਟੀਕਲ ਅਪਲੋਡ ਕਰਨੇ ਹੋਣਗੇ। ਹੁਣ ਵੀਡੀਓ ਤੇ ਆਰਟੀਕਲ ਨੂੰ ਮਾਨੀਟਾਈਜ਼ ਕਰਨ ਦੇ ਲਈ ਗੂਗਲ ਐਡਸੈਂਸ 'ਤੇ ਲੌਗਇਨ ਕਰੋ। ਧਿਆਨ ਰਹੇ ਕਿ ਯੂ-ਟਿਊਬ, ਬਲਾਗ ਤੇ ਐਡਸੈਂਸ 'ਤੇ ਤੁਹਾਡੀ ਇੱਕ ਹੀ ਜੀਮੇਲ ਆਈਡੀ ਕੰਮ ਕਰੇਗੀ।

4

ਨਵੀਂ ਦਿੱਲੀ: ਦੇਸ਼ ਦੇ ਨਾਲ ਦੁਨੀਆ ਭਰ ਵਿੱਚ ਕਈ ਯੂਜਰਜ਼ ਗੂਗਲ ਤੋਂ ਪੈਸਾ ਕਮਾ ਰਹੇ ਹਨ। ਇਸ ਦੀ ਖ਼ਾਸ ਗੱਲ ਇਹ ਹੈ ਕਿ ਗੂਗਲ ਤੁਹਾਨੂੰ ਡਾਲਰ ਵਿੱਚ ਪੈਸਾ ਦਿੰਦਾ ਹੈ, ਯਾਨੀ ਤੁਸੀਂ ਭਾਰਤ ਵਿੱਚ ਹੋ ਤਾਂ ਫਿਰ ਡਾਲਰ ਵਿੱਚ ਮਿਲਣ ਵਾਲਾ ਪੈਸਾ ਰੁਪਏ ਵਿੱਚ ਕਈ ਗੁਣਾ ਹੋ ਜਾਂਦਾ ਹੈ। ਗੂਗਲ ਦੀ ਇੱਕ ਕੰਪਨੀ ਹੈ ਐਡਸੈਂਸ। ਇਸ ਕੰਪਨੀ ਦਾ ਦੁਨੀਆ ਵਿੱਚ ਸਭ ਤੋਂ ਵੱਡਾ ਤੇ ਜ਼ਿਆਦਾ ਪੈਸੇ ਦੇਣ ਵਾਲਾ ਇਸ਼ਤਿਹਾਰ ਨੈੱਟਵਰਕ ਹੈ।

5

ਯਾਨੀ ਤੁਹਾਡੇ ਕੀਤੇ ਗਏ ਕੰਮ 'ਤੇ ਇਹ ਇਸ਼ਤਿਹਾਰ ਦਿੰਦਾ ਹੈ ਤੇ ਉਸ ਤੋਂ ਕੰਪਨੀ ਦੇ ਨਾਲ-ਨਾਲ ਤੁਹਾਡੀ ਵੀ ਕਮਾਈ ਹੁੰਦੀ ਹੈ। ਲੋਕ ਇਸ ਤੋਂ ਲੱਖਾਂ ਰੁਪਏ ਕਮਾ ਰਹੇ ਹਨ, ਉਹ ਵੀ ਘਰ ਬੈਠੇ। ਦਰਅਸਲ ਐਡਸੈਂਸ ਗੂਗਲ ਦੀਆਂ ਦੂਜੀਆਂ ਕੰਪਨੀਆਂ ਜਿਵੇਂ ਯੂ ਟਿਊਬ, ਬਲੌਗ ਵੈਬਸਾਈਟ 'ਤੇ ਇਸ਼ਤਿਹਾਰ ਲਿਆਉਣ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਜਦੋਂ ਤੁਹਾਡੇ ਵੀਡੀਓ ਜਾਂ ਆਰਟੀਕਲ 'ਤੇ ਯੂਜਰਜ਼ ਦੀ ਗਿਣਤੀ ਵਧਣ ਲੱਗਦੀ ਹੈ ਤਾਂ ਤੁਹਾਡੀ ਕਮਾਈ ਸ਼ੁਰੂ ਹੋ ਜਾਂਦੀ ਹੈ।

  • ਹੋਮ
  • Gadget
  • ਗੂਗਲ ਤੋਂ ਇੰਝ ਕਮਾਓ ਘਰ ਬੈਠੇ ਹੀ ਡਾਲਰ!
About us | Advertisement| Privacy policy
© Copyright@2025.ABP Network Private Limited. All rights reserved.