Porsche 911 GT 3 ਲਾਂਚ, ਕੀਮਤ ਸਵਾ ਦੋ ਕਰੋੜ ਤੋਂ ਪਾਰ
ਕਾਰ ਦਾ ਡਿਜ਼ਾਇਨ ਦਿਲਕਸ਼ ਹੈ। ਵੇਖੋ ਨਵੀਂ ਜੀ.ਟੀ. ਥ੍ਰੀ ਦੀਆਂ ਕੁਝ ਹੋਰ ਤਸਵੀਰਾਂ।
ਸ਼ਕਤੀਸ਼ਾਲੀ ਇੰਜਣ ਤੋਂ ਇਲਾਵਾ ਇਸ ਕਾਰ ਵਿੱਚ ਰੀਅਰ ਐਕਸਲ ਸਟੀਅਰਿੰਗ ਤੇ ਰੇਸਿੰਗ ਚੈਸਿਜ਼ ਦਿੱਤੀ ਗਈ ਹੈ। ਇਸ ਨੂੰ ਮਜ਼ਬੂਤ ਤੇ ਘੱਟ ਵਜ਼ਨੀ ਐਲੂਮੀਨੀਅਮ ਤੇ ਸਟੀਲ ਤੋਂ ਤਿਆਰ ਕੀਤਾ ਗਿਆ ਹੈ। ਕਾਰ ਦੇ ਪਿੱਛੇ ਸਪੌਆਇਲਰ ਨੂੰ ਅਜਿਹਾ ਆਕਾਰ ਦਿੱਤਾ ਗਿਆ ਹੈ ਕਿ ਇਹ ਸਭ ਦਾ ਧਿਆਨ ਖਿੱਚਦਾ ਹੈ।
ਪੌਰਸ਼ 911 ਜੀ.ਟੀ. 3 ਵਿੱਚ 4.0 ਲੀਟਰ ਦਾ ਫਲੈਟ-6 ਇੰਜਣ ਦਿੱਤਾ ਗਿਆ ਹੈ। ਇਹ ਇੰਜਣ 500 ਪੀ.ਐਸ. ਪਾਵਰ ਤੇ 460 ਐਨ.ਐਮ. ਟਾਰਕ ਦੇਣ ਦੇ ਸਮਰੱਥ ਹੈ।
ਇੰਜਣ ਨਾਲ 6-ਸਪੀਡ ਮੈਨੂਅਲ ਤੇ 7 ਸਪੀਡ ਪੀ.ਡੀ.ਕੇ. ਆਟੋਮੈਟਿਕ ਗਿਅਰਬੌਕਸ ਦਾ ਵਿਕਲਪ ਦਿੱਤਾ ਗਿਆ ਹੈ। ਇਸ ਕਾਰ ਦੀ ਟੌਪ ਸਪੀਡ 318 ਕਿਲੋਮੀਟਰ ਪ੍ਰਤੀ ਘੰਟਾ ਹੈ ਤੇ 100 ਕਿਲੋਮੀਟਰ ਦੀ ਰਫ਼ਤਾਰ ਫੜਨ ਨੂੰ ਇਹ ਕਾਰ 3.4 ਸੈਕੰਡ ਲੈਂਦੀ ਹੈ।
ਪੌਰਸ਼ ਨੇ ਆਪਣੀ ਨਵੀਂ ਕਾਰ 911 ਜੀ.ਟੀ. 3 ਨੂੰ ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਦਾ ਸ਼ੋਅ ਰੂਮ ਮੁੱਲ 2.31 ਕਰੋੜ ਰੁਪਏ ਹੈ। ਜੀ.ਟੀ. 3 ਦੀ ਖਾਸੀਅਤ ਇਹ ਹੈ ਕਿ ਇਸ ਨੂੰ ਟ੍ਰੈਕ 'ਤੇ ਚਲਾਉਣ ਲਈ ਉਚੇਚੇ ਤੌਰ 'ਤੇ ਤਿਆਰ ਕੀਤਾ ਗਿਆ ਹੈ।