✕
  • ਹੋਮ

Vodafone ਦਾ ਵੱਡਾ ਆਫਰ: 60GB ਡੇਟਾ ਤੇ Netflix ਦੀ ਫਰੀ ਸਬਸਕ੍ਰਿਪਸ਼ਨ

ਏਬੀਪੀ ਸਾਂਝਾ   |  10 Oct 2017 02:10 PM (IST)
1

ਇਹੋ ਨਹੀਂ ਜੀਓ ਟੀ.ਵੀ. ਦੀਆਂ ਸੇਵਾਵਾਂ ਨੂੰ ਟੱਕਰ ਦੇਣ ਲਈ ਏਅਰਟੈੱਲ ਨੇ ਆਪਣੀ ਲਾਈਵ ਟੀ.ਵੀ. ਸਰਵਿਸ ਨੂੰ ਵੀ ਇਸ ਆਫ਼ਰ ਤਹਿਤ ਫਰੀ ਕਰ ਦਿੱਤਾ ਹੈ।

2

ਹਾਲ ਹੀ ਵਿੱਚ ਏਅਰਟੈੱਲ ਨੇ ਵੀ ਆਪਣੇ ਪੋਸਟਪੇਡ ਯੂਜ਼ਰਜ਼ ਲਈ 60 ਜੀ.ਬੀ. ਡੇਟਾ ਮੁਫਤ ਦੇਣ ਦਾ ਐਲਾਨ ਕੀਤਾ ਹੈ। ਇਸ ਤਹਿਤ ਕੰਪਨੀ ਪੋਸਟਪੇਡ ਗਾਹਕਾਂ ਨੂੰ 60 GB ਡੇਟਾ 6 ਮਹੀਨਿਆਂ ਤਕ ਮੁਫਤ ਦੇ ਰਹੀ ਹੈ।

3

1299 ਤੇ 1699 ਦੇ ਪਲਾਨ 'ਤੇ ਦੋ ਮਹੀਨੇ ਦਾ ਨੈਟਫਲਿੱਕਸ ਸਬਸਕ੍ਰਿਪਸ਼ਨ ਫਰੀ ਮਿਲੇਗਾ, ਉੱਥੇ ਹੀ 1,999 ਰੁਪਏ ਦੇ ਪਲਾਨ 'ਤੇ 3 ਮਹੀਨੇ ਤੇ 2,999 ਵਾਲੇ ਪਲਾਨ 'ਤੇ 12 ਮਹੀਨੇ ਲਈ ਨੈਟਫਲਿਕਸ ਦੇਖਣ ਦਾ ਮੌਕਾ ਮਿਲ ਸਕਦਾ ਹੈ।

4

ਏਅਰਟੈੱਲ ਟੀ.ਵੀ. ਤੇ ਜੀਓ ਟੀ.ਵੀ. ਨੂੰ ਟੱਕਰ ਦੇਣ ਲਈ ਵੋਡਾਫ਼ੋਨ ਆਪਣੇ ਕੁਝ ਖਾਸ ਪਲਾਨ 'ਤੇ ਨੈੱਟਫਲਿੱਕਸ ਦੀ ਸਬਕ੍ਰਿਪਸ਼ਨ ਮੁਫ਼ਤ ਦੇ ਰਿਹਾ ਹੈ।

5

ਪਿਛਲੇ ਸਾਲ ਰਿਲਾਇੰਸ ਜੀਓ ਦੇ ਆਉਣ ਤੋਂ ਬਾਅਦ ਸਸਤਾ ਡੇਟਾ ਤੇ ਫਰੀ ਕਾਲਿੰਗ ਦਾ ਬੰਡਲ ਜਾਂ ਹੋਰ ਟੈਰਿਫ ਪਲਾਨ ਜਾਰੀ ਕਰਨ ਲਈ ਸਾਰੀਆਂ ਕੰਪਨੀਆਂ ਵਿੱਚ ਦੌੜ ਮੱਚੀ ਹੋਈ ਹੈ।

6

ਆਫ਼ਰ ਵਿੱਚ ਹਰ ਮਹੀਨੇ 10 ਜੀ.ਬੀ. ਡੇਟਾ ਲਗਾਤਾਰ 6 ਮਹੀਨਿਆਂ ਤਕ ਦਿੱਤਾ ਜਾਵੇਗਾ। ਵੋਡਾਫ਼ੋਨ ਰੈੱਡ ਦੇ ਪਲਾਨ 499 ਰੁਪਏ ਤੋਂ ਸ਼ੁਰੂ ਹੁੰਦੇ ਹਨ, ਜਿਸ ਵਿੱਚ ਇਸ ਫਰੀ ਡੇਟਾ ਤੋਂ ਇਲਾਵਾ 5 ਜੀ.ਬੀ. ਡੇਟਾ ਮਿਲਦਾ ਹੈ।

7

ਜੀਓ ਤੇ ਏਅਰਟੈੱਲ ਵੱਲੋਂ ਦਿੱਤੇ ਜਾ ਰਹੇ ਆਫਰਾਂ ਨੂੰ ਵੇਖਦਿਆਂ ਵੋਡਾਫ਼ੋਨ ਨੇ ਵੀ ਆਪਣੇ ਪੋਸਟਪੇਡ ਗਾਹਕਾਂ ਲਈ ਮੁਫਤ ਡੇਟਾ ਦਾ ਐਲਾਨ ਕੀਤਾ ਹੈ। ਵੋਡਾਫ਼ੋਨ ਨੇ ਆਪਣੇ ਪੋਸਟਪੇਡ ਗਾਹਕਾਂ ਨੂੰ 60 ਜੀ.ਬੀ. ਮੁਫਤ ਡੇਟਾ ਵੈਲਕਮ ਗਿਫਟ ਤਹਿਤ ਦੇ ਰਿਹਾ ਹੈ। ਇਹ ਆਫਰ ਸਾਰੇ ਵੋਡਾਫ਼ੋਨ ਰੈੱਡ ਉਪਭੋਗਤਾਵਾਂ ਲਈ ਹੋਵੇਗਾ।

8

ਰਿਲਾਇੰਸ ਜੀਓ 4G ਡਾਊਨਲੋਡ ਸਪੀਡ ਵਿੱਚ ਇੱਕ ਵਾਰ ਫਿਰ ਤੋਂ ਅੱਵਲ ਆਇਆ ਹੈ। ਵੋਡਾਫ਼ੋਨ ਇਸ ਦੌੜ ਵਿੱਚ ਦੂਜੇ ਨੰਬਰ 'ਤੇ ਹੈ ਤੇ ਆਈਡੀਆ ਤੀਜੇ ਤੇ ਏਅਰਟੈੱਲ ਫਾਡੀ ਰਹਿ ਗਿਆ ਹੈ।

  • ਹੋਮ
  • Gadget
  • Vodafone ਦਾ ਵੱਡਾ ਆਫਰ: 60GB ਡੇਟਾ ਤੇ Netflix ਦੀ ਫਰੀ ਸਬਸਕ੍ਰਿਪਸ਼ਨ
About us | Advertisement| Privacy policy
© Copyright@2025.ABP Network Private Limited. All rights reserved.