ਜੀਓ ਦੇ ਗਾਹਕਾਂ ਲਈ ਵੱਡੀ ਖੁਸ਼ਖਬਰੀ!
ਟਰਾਈ ਦੇ ਸਪੀਡ ਟੈਸਟ ਮੁਤਾਬਿਕ ਆਈਡੀਆ ਦੀ ਔਸਤ ਡਾਊਨਲੋਡ ਸਪੀਡ ਅਗਸਤ ਮਹੀਨੇ 'ਚ 8.75 Mbps ਰਹੀ ਜੋ ਜੁਲਾਈ ਮਹੀਨੇ 'ਚ 8.89 Mbps ਸੀ। ਇੱਥੇ ਵੀ ਡੇਟਾ ਸਪੀਡ 'ਚ ਕਮੀ ਨਜ਼ਰ ਆ ਰਹੀ ਹੈ।
ਮਈ ਮਹੀਨੇ 'ਚ ਵੋਡਾਫੋਨ ਨੇ ਸਭ ਤੋਂ ਵੱਧ ਡਾਊਨਲੋਡ ਸਪੀਡ 13.71 Mbps ਦਿੱਤੀ ਸੀ। ਇਸ ਤੋਂ ਬਾਅਦ ਇਹ ਨੰਬਰ ਘਟਦਾ ਜਾ ਰਿਹਾ ਹੈ।
ਵੋਡਾਫੋਨ ਦੀ ਗੱਲ ਕਰੀਏ ਤਾਂ ਇਸ ਦੀ ਸਪੀਡ 'ਚ ਵੀ ਜੁਲਾਈ ਮੁਕਾਬਲੇ ਕਾਫ਼ੀ ਕਮੀ ਆਈ ਹੈ। ਜੁਲਾਈ ਮਹੀਨੇ 'ਚ ਵੋਡਾਫੋਨ ਆਪਣੇ ਉਪਭੋਗਤਾਵਾਂ ਨੂੰ ਔਸਤ ਡਾਊਨਲੋਡ 9 Mbps ਹੀ ਦੇ ਸਕਦਾ ਹੈ ਜੋ ਜੁਲਾਈ ਮਹੀਨੇ 'ਚ 9.59 Mbps ਸੀ।
ਅਗਸਤ ਮਹੀਨੇ ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਏਅਰਟੈੱਲ ਦੀ ਇੰਟਰੈੱਟ ਡਾਊਨਲੋਡ ਸਪੀਡ 'ਚ ਜੁਲਾਈ ਮਹੀਨੇ ਦੇ ਮੁਕਾਬਲੇ ਕਮੀ ਆਈ ਹੈ। ਅਗਸਤ ਮਹੀਨੇ 'ਚ ਭਾਰਤੀ ਏਅਰਟੈੱਲ ਦੀ ਸਪੀਡ ਘਟ ਕੇ 8.55 Mbps ਹੋ ਗਈ ਜੋ ਜੁਲਾਈ ਮਹੀਨੇ 'ਚ 9.28 Mbps ਸੀ।
ਇਸ ਸਾਲ ਜੇਕਰ ਰਿਲਾਇੰਸ ਜੀਓ ਦੀ ਔਸਤ ਡਾਉਨਲੋਡ ਸਪੀਡ 'ਤੇ ਗੌਰ ਕਰੀਏ ਤਾਂ ਜੂਨ ਮਹੀਨੇ 'ਚ ਇਹ ਸਪੀਡ 18.65 Mbps, ਮਈ ਮਹੀਨੇ 18.81 Mbps, ਅਪ੍ਰੈਲ 'ਚ 19.12 Mbps, ਮਾਰਚ ਮਹੀਨੇ 18.49 Mbps, ਫਰਵਰੀ 'ਚ 16.49 Mbps ਤੇ 17.43 Mbps ਰਹੀ।
18.43Mbps ਡੇਟਾ ਸਪੀਡ ਹੋਣ ਦੇ ਬਾਵਜੂਦ ਰਿਲਾਇੰਸ ਜੀਓ ਟੈਲੀਕਾਮ ਰੇਗੂਲੇਟਰ ਟਰਾਈ ਸਪੀਡ ਟੈਸਟ ਦੀ ਸੂਚੀ 'ਚ ਸਭ ਤੋਂ ਉਪਰ ਹੈ, ਇਹ ਇਸ ਸਾਲ ਲਗਾਤਾਰ 8ਵਾਂ ਮੌਕਾ ਹੈ ਜਦ ਜੀਓ ਨੇ ਇਸ ਰੈਂਕਿੰਗ 'ਚ ਬਾਜ਼ੀ ਮਾਰੀ ਹੈ।
ਅਗਸਤ ਮਹੀਨੇ 'ਚ ਰਿਲਾਇੰਸ ਜੀਓ ਦੀ ਇੰਰਨੈੱਟ ਡਾਊਨਲੋਡ ਸਪੀਡ 18.43Mbps ਰਹੀ ਜੋ ਜੁਲਾਈ ਮਹੀਨੇ 18.37Mbps ਸੀ। ਇੱਥੇ ਗੌਰ ਕਰਨ ਵਾਲੀ ਗੱਲ ਹੈ ਕਿ ਅਗਸਤ ਮਹੀਨੇ 'ਚ ਜੀਓ ਦੀ ਸਪੀਡ 'ਚ ਮਹਿਜ਼ 6Mbps ਦੀ ਤੇਜ਼ੀ ਦਰਜ ਕੀਤੀ ਗਈ ਹੈ।
ਨਵੀਂ ਦਿੱਲੀ: ਦੇਸ਼ ਭਰ ਦੇ ਮੋਬਾਈਲ ਡੇਟਾ ਯੂਜਰਜ਼ ਲਈ ਅਗਸਤ ਮਹੀਨਾ ਲਾਹੇਵੰਦ ਨਹੀਂ ਰਿਹਾ। ਮੋਬਾਈਲ ਡੇਟਾ ਸਪੀਡ 'ਚ ਰਿਲਾਇੰਸ ਜੀਓ ਨੂੰ ਛੱਡ ਸਾਰੇ ਟੈਲੀਕਾਮ ਆਪਰੇਟਰਾਂ ਦੀ ਸਪੀਡ 'ਚ ਕਮੀ ਆਈ ਹੈ। ਇੱਥੋਂ ਤੱਕ ਜੀਓ ਦੀ ਸਪੀਡ 'ਚ ਮਾਮੂਲੀ ਤੇਜ਼ੀ ਹੀ ਦੇਖੀ ਗਈ।