ਫਰੀ ਫੋਨ ਮਗਰੋਂ ਜੀਓ ਨੇ ਕੀਤੇ ਦੂਜੇ ਫੋਨ ਵੀ ਸਸਤੇ
ਤੁਹਾਨੂੰ ਦੱਸ ਦਈਏ ਕਿ ਜੀਓ ਨੇ ਆਪਣੇ ਜੀਓਫੌਨ ਦੀ ਸ਼ਿਪਿੰਗ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਦੀਵਾਲੀ ਤੱਕ ਹਰ ਗਾਹਕ ਤੱਕ ਜਿਸ ਨੇ ਇਸ ਫੋਨ ਦੇ ਲਈ ਬੂਕਿੰਗ ਕੀਤੀ ਸੀ ਉਨ੍ਹਾਂ ਤੱਕ ਪਹੁੰਚਾ ਦਿੱਤਾ ਜਾਵੇਗਾ।
LYF ਮੈਗਾ ਆਫਰ ਦੇ ਨਾਲ ਰਿਲਾਇੰਸ ਦੀ ਨਜ਼ਰ ਐਂਟੀ ਲੇਵਲ ਸਮਾਰਟਫੋਨ ਬਜ਼ਾਰ 'ਤੇ ਹੈ। ਆਈਫੋਨ 'ਤੇ 70 ਫੀਸਦ ਬਾਏਬੈਕ ਆਫਰ ਦੇ ਕੇ ਰਿਲਾਇੰਸ ਪਹਿਲਾਂ ਹੀ ਪ੍ਰੀਮਿਅਮ ਮਾਰਕਿਟ 'ਚ ਆਪਣੀ ਦਸਤਕ ਦੇ ਚੁੱਕਾ ਹੈ।
ਇਸ ਨਾਲ ਹੀ ਅਗਲੇ 9 ਰਿਚਾਰਜ 'ਤੇ ਪ੍ਰਤੀ ਰਿਚਾਰਜ 5 ਜੀਬੀ ਐਡੀਸ਼ਨਲ ਡਾਟਾ ਮਿਲੇਗਾ,ਜਿਸ ਦੀ ਕੀਮਤ ਪ੍ਰਤੀ ਵਾਊਚਰ 201 ਰੁਪਏ ਹੈ। ਖਾਸ ਗੱਲ ਇਹ ਹੈ ਕਿ ਐਡੀਸ਼ਨਲ ਡਾਟਾ ਪਾਉਣ ਦੇ ਲਈ ਗਾਹਕਾਂ ਨੂੰ 149 ਰੁਪਏ ਤੋਂ ਵੱਧ ਦਾ ਰਿਚਾਰਜ ਕਰਵਾਉਣਾ ਹੋਵੇਗਾ।
ਗਾਹਕ ਨੂੰ ਮੋਬਾਈਲ ਫੋਨ ਲਈ 2307 ਰੁਪਏ ਕੀਮਤ ਦੇਣੀ ਹੋਵੇਗੀ ਪਰ ਇਸ ਕੀਮਤ ਦੇ ਬਰਾਬਰ ਹੀ ਉਸ ਨੂੰ ਲਾਭ ਵੀ ਮਿਲੇਗਾ। ਫੋਨ ਦੇ ਨਾਲ 99 ਰੁਪਏ ਦੇ ਜੀਓ ਪ੍ਰਾਈਮ ਮੈਂਬਰਸ਼ਿਪ 399 ਰੁਪਏ ਦਾ 84 ਦਿਨਾਂ ਦੀ ਵੈਲੇਡਿਟੀ ਵਾਲਾ ਡੇਟਾ ਪਲਾਨ ਮਿਲੇਗਾ।
ਇਹ ਮੈਗਾ ਆਫਰ 2 ਤੋਂ 22 ਅਕਤੂਬਰ 2017 ਤੱਕ ਉਪਲਬਧ ਹੋਵੇਗਾ। ਇਸ ਆਫਰ ਤਹਿਤ 4699 ਰੁਪਏ ਦੀ ਕੀਮਤ ਵਾਲਾ LYF C459 ਸਮਾਰਟਫੋਨ 2392 ਰੁਪਏ 'ਚ ਤੇ 4999 ਰੁਪਏ ਦੀ ਕੀਮਤ ਵਾਲਾ LYF C451 2692 ਰੁਪਏ 'ਚ ਉਪਲਬਧ ਹੋਵੇਗਾ।
1500 ਰੁਪਏ 'ਚ ਜੀਓਫੋਨ ਲਾਂਚ ਕਰਨ ਬਾਅਦ ਰਿਲਾਇੰਸ ਹੁਣ ਸਸਤੇ ਐਂਟੀ ਐਵਲ ਸਮਾਰਟਫੋਨ ਸੈਗਮੈਂਟ 'ਚ ਵੀ ਆਪਣੀ ਪੈਠ ਬਣਾਉਣ 'ਚ ਜੁਟੀ ਹੈ। LYF C ਸੀਰੀਜ਼ ਦੇ ਇਹ ਫੋਨ 4G VoLTE ਹੋਣਗੇ।
ਰਿਲਾਇੰਸ ਨੇ ਆਪਣੇ ਗਾਹਕਾਂ ਲਈ ਤਿਉਹਾਰ ਦੇ ਸੀਜ਼ਨ 'ਚ ਮੈਗਾ ਆਫਰ ਦਾ ਐਲਾਨ ਕੀਤਾ ਹੈ। ਕੰਪਨੀ ਦੇ LYF ਮੋਬਾਈਲ ਬ੍ਰੈਂਡ ਨੇ ਆਪਣੀ C ਸੀਰੀਜ਼ ਸਮਾਰਟਫੋਨ ਦੀ ਕੀਮਤ ਤਕਰੀਬਨ ਅੱਧੀ ਕਰ ਦਿੱਤੀ ਹੈ।