✕
  • ਹੋਮ

ਜੀਓ ਦਾ ਨਵਾਂ ਧਮਾਕਾ, 149 'ਚ ਹੀ ਬੇਅੰਤ ਡੇਟਾ ਤੇ ਕਾਲ

ਏਬੀਪੀ ਸਾਂਝਾ   |  05 Oct 2017 01:41 PM (IST)
1

149 ਰੁਪਏ ਦੇ ਪਲਾਨ ਦੀ ਮਿਆਦ ਦੀ ਗੱਲ ਕਰੀਏ ਤਾਂ ਇਹ 28 ਦਿਨ ਦੇ ਲਈ ਹੋਵੇਗੀ। ਇਸ ਪਲਾਨ ਵਿੱਚ 2 ਜੀਬੀ ਦੀ ਡੇਟਾ ਲਿਮਟ ਖ਼ਤਮ ਹੋਣ ਬਾਅਦ ਇੰਟਰਨੈੱਟ ਸਪੀਡ 64Kbps ਤੱਕ ਮਿਲੇਗੀ। 149 ਰੁਪਏ ਦੀ ਪਲਾਨ ਵਿੱਚ 300 ਮੈਸੇਜ ਤੇ ਅਨਲਿਮਿਟੇਡ ਕਾਲਿੰਗ ਦਾ ਫਾਇਦਾ ਮਿਲੇਗਾ। ਕੰਪਨੀ ਦੇ 309 ਰੁਪਏ ਦੇ ਪਲਾਨ ਦੀ ਗੱਲ ਕਰੀਏ ਤਾਂ ਇਸ ਵਿੱਚ 4ਜੀ ਸਪੀਡ ਦੇ ਨਾਲ 56 ਜੀਬੀ ਡੇਟਾ ਲਿਮਟ ਖ਼ਤਮ ਹੋਣ ਉੱਤੇ 128kbps ਦੀ ਸਪੀਡ ਮਿਲੇਗੀ।

2

ਇਸ ਦੇ ਨਾਲ ਹੀ ਕੰਪਨੀ ਨੇ 309 ਰੁਪਏ ਦੇ ਪਲਾਨ ਦੀ ਵੈਧਤਾ ਵੀ ਵਧਾ ਦਿੱਤੀ ਹੈ। 28 ਦਿਨ ਦੀ ਮਿਆਦ ਦੇ ਨਾਲ ਆਉਣ ਵਾਲਾ ਇਹ ਪਲਾਨ ਹੁਣ 56 ਦਿਨ ਦੀ ਵੈਧਤਾ ਦੇ ਨਾਲ ਆਉਂਦਾ ਹੈ। ਇਸ ਵਿੱਚ ਤੁਹਾਨੂੰ 56 ਜੀਬੀ ਡੇਟਾ ਜਿਹੜਾ ਹਰ ਦਿਨ ਇੱਕ ਜੀਬੀ ਦੇ ਡੇਟਾ ਪੈਕ ਨਾਲ ਆਵੇਗਾ, ਨਾਲ ਹੀ ਗਾਹਕ ਨੂੰ ਅਨਲਿਮਟਿਡ ਕਾਲਿੰਗ ਵੀ ਮਿਲੇਗੀ।

3

ਹਾਲਾਂਕਿ 2ਜੀਬੀ ਬਾਅਦ ਮਿਲਣ ਵਾਲੀ ਇੰਟਰਨੈੱਟ ਸਪੀਡ ਸਲੋਅ ਹੋਵੇਗੀ। ਉੱਥੇ 19 ਰੁਪਏ ਤੇ 49 ਰੁਪਏ ਵਾਲੇ ਪਲਾਨ ਅਨਲਿਮਟਿਡ ਇੰਟਰਨੈੱਟ ਡੇਟਾ ਦੇ ਨਾਲ ਹੀ ਆਉਂਦੇ ਹਨ ਤਾਂ ਦੋਨੋਂ 200 ਐਮਬੀ ਤੇ 600 ਐਮਬੀ ਡੇਟਾ ਪੈਕ ਦੇ ਨਾਲ ਆਉਂਦਾ ਹੈ।

4

ਨਵੀਂ ਦਿੱਲੀ: ਰਿਲਾਇੰਸ ਜੀਓ ਆਪਣੇ ਗਾਹਕਾਂ ਲਈ ਨਵਾਂ ਤੋਹਫ਼ਾ ਲੈ ਕੇ ਆਇਆ ਹੈ। ਕੰਪਨੀ ਨੇ ਆਪਣੇ 149 ਰੁਪਏ ਦੇ ਪਲਾਨ ਨੂੰ ਅੱਪਡੇਟ ਕੀਤਾ ਹੈ। 149 ਰੁਪਏ ਦੇ ਪਲਾਨ ਵਿੱਚ ਪਹਿਲਾਂ 2 ਜੀਬੀ ਡੇਟਾ ਮਿਲ ਰਿਹਾ ਸੀ ਪਰ ਹੁਣ ਕੰਪਨੀ ਇਸ ਪਲਾਨ ਵਿੱਚ ਅਨਲਿਮਟਿਡ ਡੇਟਾ ਦੇ ਰਹੀ ਹੈ। ਹੁਣ 2 ਜੀਬੀ ਡੇਟਾ ਖ਼ਤਮ ਹੋਣ ਬਾਅਦ ਵੀ ਯੂਜ਼ਰ ਨੂੰ ਇੰਟਰਨੈੱਟ ਇਸਤੇਮਾਲ ਕਰ ਸਕਣਗੇ।

  • ਹੋਮ
  • Gadget
  • ਜੀਓ ਦਾ ਨਵਾਂ ਧਮਾਕਾ, 149 'ਚ ਹੀ ਬੇਅੰਤ ਡੇਟਾ ਤੇ ਕਾਲ
About us | Advertisement| Privacy policy
© Copyright@2025.ABP Network Private Limited. All rights reserved.