ਪ੍ਰਾਈਵੇਸੀ ਨੂੰ ਲੈਕੇ ਵਟਸਐਪ ਸਵਾਲਾਂ ਦੇ ਘੇਰੇ 'ਚ
ਪਿਜ਼ਾ ਹਟ ਸਕੈਮ ਇਕ ਅਜਿਹਾ ਮੈਸੈਜ ਹੈ ਜੋ ਯੂਜ਼ਰਜ਼ ਦੇ ਕੋਲ ਕੁੱਝ ਇਸ ਤਰ੍ਹਾਂ ਆਉਂਦਾ ਹੈ। ਆਪਣੀ 60ਵੀਂ ਸਾਲਗਿਰ੍ਹਾ ਤੇ ਪਿਜ਼ਾ ਹਟ ਤਹਾਨੂੰ 4 ਮੁਫ਼ਤ ਲਾਰਜ ਪਿਜ਼ਾ ਦੇ ਰਿਹਾ ਹੈ। ਆਪਣਾ ਮੁਫ਼ਤ ਪਿਜ਼ਾ ਪਾਉਣ ਲਈ ਇਥੇ ਕਲਿੱਕ ਕਰੋ ਤੇ ਬ੍ਰਾਊਜਰ 'ਚ ਲਿੰਕ ਖੋਲ ਕੁੱਝ ਸੌਖੇ ਸਵਾਲਾਂ ਦੇ ਜਵਾਬ ਦਿਓ। ਤੁਸੀਂ ਜਿਵੇਂ ਹੀ ਇਹ ਲਿੰਕ ਖੋਲ੍ਹਦੇ ਹੋ ਇਹ ਤੁਹਾਡੇ 7 ਦੋਸਤਾਂ ਨੂੰ ਨੌਮੀਨੇਟ ਕਰਨ ਲਈ ਕਹਿੰਦਾ ਹੈ ਜਿਸਦੀ ਵਜ੍ਹਾ ਨਾਲ ਇਹ ਬਗ ਤੁਹਾਡੇ ਨਾਲ ਤੁਹਾਡੇ ਦੋਸਤਾਂ ਦੀ ਜਾਣਕਾਰੀ ਵੀ ਲੈ ਲੈਂਦਾ ਹੈ।
ਹੈਂਗ ਬੰਬ ਇਕ ਫਾਰਵਰਡ ਮੈਸੈਜ ਹੈ ਜਿਸ 'ਚ ਇਕ ਕਾਲੇ ਰੰਗ ਦਾ ਪੁਆਇੰਟ ਹੈ ਇਸਨੂੰ ਸ਼ੂੰਹਦਿਆਂ ਹੀ ਯੂਜ਼ਰਜ਼ ਦਾ ਵਟਸਐਪ ਕੁੱਝ ਦੇਰ ਲਈ ਹੈਂਗ ਹੋ ਜਾਂਦਾ ਹੈ।
ਟੈਕਸਟ ਬੰਬ ਨਾਮਕ ਬਗ ਐਂਡਰਾਇਡ ਤੇ ਆਈਫੋਨ ਦੋਵਾਂ ਯੂਜ਼ਰਜ਼ ਨੂੰ ਟਾਰਗੇਟ ਕਰ ਰਿਹਾ ਹੈ। ਇਸ ਬਗ ਨਾਲ ਫੈਨ ਹੈਂਗ ਹੋ ਜਾਂਦਾ ਹੈ ਤੇ ਫਿਰ ਰੀਸਟਾਰਟ ਕਰਨਾ ਪੈਂਦਾ ਹੈ।
ਇਕ ਨਵੇਂ ਐਪ ਦੀ ਮਦਦ ਨਾਲ ਤੁਸੀਂ ਸਿਕਿਓਰਟੀ ਫੀਚਰ ਨੂੰ ਦਾਅ ਤੇ ਲਾ ਕੇ ਆਪਣੇ ਕਿਸੇ ਵੀ ਦੋਸਤ 'ਤੇ ਨਿਗਰਾਨੀ ਰੱਖ ਸਕਦੇ ਹੋ। ਇਸਦਾ ਨਾਂ 'ਚੈਟਵਾਚ' ਹੈ। ਇਸ ਐਪ ਜ਼ਰੀਏ ਤੁਸੀਂ ਪਤਾ ਲਾ ਸਕਦੇ ਹੋ ਕਿ ਕਿਸਨੇ ਕਿੰਨ੍ਹੀ ਵਾਰ ਤੁਹਾਡਾ ਵਟਸਐਪ ਖੋਲ੍ਹਿਆ।
ਵਟਸਐਪ 'ਚ ਤਕਨੀਕੀ ਖਰਾਬੀ ਕਾਰਨ ਯੂਜ਼ਰਜ਼ ਨੂੰ ਕਿਸੇ ਨੂੰ ਬਲਾਕ ਕਰਨ 'ਚ ਵੀ ਦਿੱਕਤ ਆ ਰਹੀ ਹੈ। ਇਸ ਬਗ 'ਚ ਜੇਕਰ ਤੁਸੀਂ ਕਿਸੇ ਵੀ ਕਾਨਟੈਕਟ ਨੂੰ ਬਲਾਕ ਕਰਦੇ ਹੋ ਤਾਂ ਵੀ ਉਹ ਤੁਹਾਡੀ ਪ੍ਰੋਫਾਈਲ ਤੇ ਸਟੇਟਸ ਨੂੰ ਦੇਖ ਸਕਦਾ ਹੈ। ਹਾਲਾਕਿ ਵਟਸਐਪ ਨੇ ਇਸਨੂੰ ਠੀਕ ਕਰਨ ਲਈ ਇਸਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।
ਫੇਕ ਖ਼ਬਰ ਨੂੰ ਲੈਕੇ ਵਟਸਐਪ ਇਕ ਨਵਾਂ ਫੀਚਰ ਲੈਕੇ ਆਇਆ ਹੈ ਜਿਸਦਾ ਨਾਂ 'ਰਿਸਟ੍ਰਿਕਟ ਗਰੁੱਪ' ਫੀਚਰ ਹੈ। ਇਸ ਫੀਚਰ ਜ਼ਰੀਏ ਵਟਸਐਪ ਗਰੁੱਪ ਐਡਮਿਨ ਦੇ ਕੋਲ ਇਹ ਅਧਿਕਾਰ ਹੋਵੇਗਾ ਕਿ ਸਿਰਫ਼ ਉਹ ਹੀ ਗਰੁੱਪ 'ਚ ਮੈਸੈਜ ਭੇਜ ਸਕਦਾ ਹੈ ਤੇ ਉਸਦਾ ਉੱਤਰ ਵੀ ਸਿਰਫ਼ ਗਰੁੱਪ ਐਡਮਿਨ ਹੀ ਦੇ ਸਕਦਾ ਹੈ। ਜਦਕਿ ਦੂਜੇ ਗਰੁੱਪ ਮੈਂਬਰ ਸਿਰਫ਼ ਮੈਸੈਜ ਨੂੰ ਪੜ੍ਹ ਸਕਣਗੇ।
ਵਟਸਐਪ ਨੇ ਫਿਲਹਾਲ ਆਪਣੀ ਪ੍ਰਾਈਵੇਸੀ ਪਾਲਿਸੀ 'ਚ ਬਦਲਾਅ ਕੀਤਾ ਹੈ ਜਿਸਦੀ ਮਦਦ ਨਾਲ ਯੂਜ਼ਰ ਆਪਣੇ ਅਕਾਊਂਟ ਦੀ ਜਾਣਕਾਰੀ ਲੈ ਸਕਦੇ ਹਨ।
ਵਟਸਐਪ ਰੋਜ਼ਾਨਾ ਯੂਜ਼ਰਜ਼ ਲਈ ਨਵੇਂ-ਨਵੇਂ ਫੀਚਰ ਲੈਕੇ ਆ ਰਿਹਾ ਹੈ। ਅਜਿਹੇ 'ਚ ਵਟਸਐਪ ਆਪਣੀ ਪ੍ਰਾਈਵੇਸੀ ਨੂੰ ਲੈਕੇ ਸਵਾਲਾਂ ਦੇ ਘੇਰੇ ਚ ਹੈ। ਵਟਸਐਪ ਤੇ ਫੇਕ ਖ਼ਬਰ, ਸਕੈਮ, ਟੈਕਸਟ ਬੰਬ ਤੇ ਨਵੀਂ ਤਰ੍ਹਾਂ ਦੇ ਬਗਸ ਸਾਹਮਣੇ ਆ ਰਹੇ ਹਨ ਜਿਸ ਨਾਲ ਯੂਜ਼ਰਜ਼ ਦੀ ਸਿਕਿਓਰਟੀ ਨੂੰ ਲੈਕੇ ਸਵਾਲ ਖੜੇ ਹੋ ਰਹੇ ਹਨ।