Whatsapp ਲਿਆਇਆ 6 ਨਵੇਂ ਫੀਚਰਸ, ਜਾਣੋ ਕੀ ਹੈ ਖ਼ਾਸ
ਜੇ ਕੋਈ ਯੂਜ਼ਰ ਖ਼ੁਦ ਗਰੁੱਪ ਛੱਡ ਦਿੰਦਾ ਹੈ ਜਾਂ ਉਸ ਨੂੰ ਰਿਮੂਵ ਕੀਤਾ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਹਟਾਉਣ ਤੋਂ ਬਾਅਦ ਗਰੁੱਪ ਨਾਲ ਦੁਬਾਰਾ ਨਹੀਂ ਜੋੜਿਆ ਜਾ ਸਕੇਗਾ।
ਜੇ ਇੱਕ ਐਡਮਿਨ ਚਾਹੇ ਤਾਂ ਦੂਜੇ ਐਡਮਿਨ ਨੂੰ ਬਾਕੀ ਗਰੁੱਪ ਮੈਂਬਰਾਂ ਦੀ ਸਹਿਮਤੀ ਨਾਲ ਗਰੁੱਪ ਤੋਂ ਹਟਾ ਵੀ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਜਾਣ ਵਾਲਾ ਐਡਮਿਨ ਗਰੁੱਪ ਬਣਾਉਣ ਵਾਲਾ ਨਹੀਂ ਹੋਣਾ ਚਾਹੀਦਾ।
ਸਰਚ ਗਰੁੱਪ ਮੈਂਬਰ: ਹੁਣ ਗਰੁੱਪ ਦੇ ਮੈਂਬਰਾਂ ਨੂੰ ਸਰਚ ਵੀ ਕੀਤਾ ਜਾ ਸਕਦਾ ਹੈ। ਇਸ ਲਈ ਗਰੁੱਪ ਇਨਫੋ ਵਿੱਚ ਜਾਓ ਤੇ ਉੱਥੇ ਸਰਚ ਦਾ ਵਿਕਲਪ ਮਿਲੇਗਾ ਜਿੱਥੇ ਮੈਂਬਰ ਦਾ ਨਾਂ ਲਿਖ ਕੇ ਉਸ ਨੂੰ ਸਰਚ ਕੀਤਾ ਜਾ ਸਕਦਾ ਹੈ।
ਗਰੁੱਪ ਕੈਚਅੱਪ ਫੀਚਰ: ਇਸ ਵਿੱਚ ਯੂਜ਼ਰ ਉਹ ਮੈਸੇਜ ਲੱਭ ਸਕਦਾ ਹੈ ਜਿਸ ਵਿੱਚ ਉਸ ਨੂੰ ਮੈਨਸ਼ਨ ਕੀਤਾ ਗਿਆ ਹੋਵੇ। ਮੈਸੇਜ ਲੱਭਣ ਲਈ @ ’ਤੇ ਟੈਪ ਕਰਨਾ ਪਵੇਗਾ।
ਐਡਮਿਨ ਕੰਟਰੋਲ: ਇਸ ਵਿੱਚ ਐਡਮਿਨ ਚਾਹਵੇ ਤਾਂ ਗਰੁੱਪ ਦੇ ਕੁਝ ਮੈਂਬਰਾਂ ਨੂੰ ਗਰੁੱਪ ਦਾ ਨਾਂ ਜਾਂ ਤਸਵੀਰ ਬਦਲਣ ਦਾ ਅਧਿਕਾਰ ਦੇ ਸਕਦਾ ਹੈ।
ਗਰੁੱਪ ਡਿਸਕ੍ਰਿਪਸ਼ਨ: ਪਹਿਲਾ ਫੀਚਰ ਹੈ ਗਰੁੱਪ ਡਿਸਕ੍ਰਿਪਸ਼ਨ ਜਿਸ ਤਹਿਤ ਤੁਸੀਂ ਆਪਣੇ ਗਰੁੱਪ ਨਾਲ ਸਬੰਧਤ ਜਾਣਕਾਰੀ ਜੋੜ ਸਕਦੇ ਹੋ। ਇਹ ਉਵੇਂ ਹੀ ਹੈ ਜਿਵੇਂ ਤੁਸੀਂ ਆਪਣੀ ਪ੍ਰੋਫਾਈਲ ਵਿੱਚ ਆਪਣੀ ਡਿਸਕ੍ਰਿਪਸ਼ਨ ਲਿਖਦੇ ਹੋ। ਗਰੁੱਪ ਫੋਟੋ ਵਾਂਗ ਇਸ ਨੂੰ ਵੀ ਗਰੁੱਪ ਦਾ ਕੋਈ ਵੀ ਮੈਂਬਰ ਲਿਖ ਤੇ ਐਡਿਟ ਕਰ ਸਕਦਾ ਹੈ।
ਮੈਸੇਜਿੰਗ ਐਪ ਵਟਸਐਪ ਨੇ ਗਰੁੱਪ ਲਈ 6 ਨਵੀਆਂ ਵਿਸ਼ੇਸ਼ਤਾਵਾਂ ਦਾ ਐਲਾਨ ਕੀਤਾ ਹੈ। ਇਹ ਐਂਡਰਾਇਡ ਤੇ ਆਈਓਐਸ ਦੋਵਾਂ ਲਈ ਹੋਣਗੀਆਂ।