ਕਰੇਟਾ ਦੇ ਟੱਕਰ 'ਚ ਆਈ ਕੈਪਚਰ, ਦੀਵਾਲੀ ਤੋਂ ਪਹਿਲਾਂ ਹੋਏਗੀ ਲਾਂਚ
ਡੀਜ਼ਲ ਵਿੱਚ 6 ਸਪੀਡ ਤੇ ਪੈਟਰੋਲ ਵਿੱਚ 5 ਸਪੀਡ ਗਿਅਰਬੌਕਸ ਦਿੱਤਾ ਗਿਆ ਹੈ। ਰੈਨੋ ਇਸ ਕਾਰ ਵਿੱਚ ਆਟੋਮੈਟਿਕ ਗਿਅਰਬੌਕਸ ਦੇਵੇਗਾ ਜਾਂ ਨਹੀਂ ਇਹ ਕੰਪਨੀ ਨੇ ਹਾਲੇ ਸਾਫ ਨਹੀਂ ਕੀਤਾ ਹੈ। ਅੱਗੇ ਵੇਖੋ ਕੈਪਚਰ ਦੀਆਂ ਹੋਰ ਤਸਵੀਰਾਂ
ਕਾਰ ਦੇ ਅੰਦਰੂਨੀ ਭਾਗ ਦੀ ਗੱਲ ਕਰੀਏ ਤਾਂ ਕੀਅ ਲੈਸ ਐਂਟਰੀ, ਪੁਸ਼ ਬਟਨ ਸਟਾਰਟ-ਸਟਾਪ, 7 ਇੰਚ ਇਨਫ਼ੋਟੇਨਮੈਂਟ ਸਿਸਟਮ, ਰੀਅਰ ਵਿਊ ਕੈਮਰਾ ਤੇ ਪਾਰਕਿੰਗ ਸੈਂਸਰ ਦੇ ਨਾਲ-ਨਾਲ ਐਨੋਲੌਗ-ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਗਿਆ ਹੈ।
ਪੈਟਰੋਲ 106 ਪੀ.ਐਸ ਤੇ 142 ਐਨ.ਐਮ. ਟਾਰਕ ਦੇਵੇਗਾ ਜਦਕਿ ਡੀਜ਼ਲ ਇੰਜਣ ਦੀ ਸਮਰੱਥਾ 110 ਪੀ.ਐਸ. ਤੇ 240 ਐਨ.ਐਮ. ਹੈ।
ਸੁਰੱਖਿਆ ਦੇ ਲਿਹਾਜ਼ ਨਾਲ ਰੈਨੋ ਨੇ ਕੈਪਚਰ ਵਿੱਚ ਡੂਅਲ ਫ੍ਰੰਟ ਏਅਰਬੈਗ, ਏ.ਬੀ.ਐਸ., ਈ.ਬੀ.ਡੀ. ਤੇ ਬ੍ਰੇਕ ਅਸਿਸਟ ਨੂੰ ਸਾਰੇ ਵੈਰੀਐਂਟ ਵਿੱਚ ਲਾਜ਼ਮੀ ਰੱਖਿਆ ਗਿਆ ਹੈ।
ਕੈਪਚਰ ਨੂੰ ਵੀ ਡਸਟਰ ਵਾਲੇ ਪਲੇਟਫਾਰਮ 'ਤੇ ਹੀ ਤਿਆਰ ਕੀਤਾ ਗਿਆ ਹੈ। ਇੱਕ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਸ ਦੀ ਕੀਮਤ 13 ਲੱਖ ਤੋਂ 15 ਲੱਖ ਰੁਪਏ ਰੱਖੀ ਜਾਵੇਗੀ। ਇਸ ਦਾ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ ਨਾਲ ਹੈ।
ਕੈਪਚਰ ਵਿੱਚ 1.5 ਲੀਟਰ ਦਾ ਪੈਟਰੋਲ ਤੇ ਡੀਜ਼ਲ ਇੰਜਣ ਦਿੱਤਾ ਗਿਆ ਹੈ। ਹਾਲਾਂਕਿ ਇਸ ਦੀ ਤਾਕਤ ਦਾ ਜ਼ਰੂਰ ਫਰਕ ਹੋਵੇਗਾ।
ਰੈਨੋ ਨੇ ਕੈਪਚਰ ਵਿੱਚ ਪਿਓਰ ਵਿਜ਼ਨ ਹੈੱਡਲੈਂਪਸ, ਡਾਇਨਾਮਿਕ ਟਰਨ ਇੰਡੀਕੇਟਰਸ ਦੇ ਨਾਲ-ਨਾਲ 17 ਇੰਚ ਦੇ ਮਸ਼ੀਨ ਕੱਟ ਅਲੌਏ ਵ੍ਹੀਲ, 215/60 ਕ੍ਰਾਸ-ਸੈਕਸ਼ਨ ਟਾਇਰ ਦੇ ਨਾਲ, ਟੇਲ ਲੈਂਪਸ, ਐਲ.ਈ.ਡੀ. ਗ੍ਰਾਫਿਕਸ ਵੀ ਦਿੱਤੇ ਹਨ।
ਰੈਨੋ ਨੇ ਕੈਪਚਰ ਐਸ.ਯੂ.ਵੀ. ਦੀ ਘੁੰਡ ਚੁਕਾਈ ਕਰ ਦਿੱਤੀ ਹੈ। ਰੈਨੋ ਕਾਰਾਂ ਦੀ ਰੇਂਜ ਵਿੱਚ ਇਸ ਨੂੰ ਡਸਟਰ ਦੇ ਉੱਪਰ ਵਾਲੇ ਪਾਏਦਾਨ 'ਤੇ ਰੱਖਿਆ ਗਿਆ ਹੈ। ਕੰਪਨੀ ਨੇ ਇਸ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਕੰਪਨੀ ਮੁਤਾਬਕ ਇਸ ਨੂੰ ਦੀਵਾਲੀ ਤੋਂ ਪਹਿਲਾਂ ਲਾਂਚ ਕੀਤਾ ਜਾਵੇਗਾ।