ਸਮਾਰਟਫੋਨਾਂ ਦੀਆਂ ਕੀਮਤਾਂ 'ਤੇ ਕੈਂਚੀ, ਜਾਣੋ ਕਿਹੜਾ ਫੋਨ ਕਿੰਨੇ 'ਚ ਮਿਲ ਰਿਹਾ!
ਰੈੱਡ ਮੀ ਨੋਟ 4: ਸ਼ਾਓਮੀ ਦੇ ਥੋੜ੍ਹਾ ਸਮਾਂ ਪਹਿਲਾਂ ਜਾਰੀ ਹੋਏ ਨੋਟ 4 'ਤੇ 2000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਦੀ ਛੋਟ ਤੋਂ ਬਾਅਦ ਕੀਮਤ 10,999 ਰੁਪਏ ਹੈ। ਖਾਸ ਗੱਲ ਇਹ ਵੀ ਹੈ ਕਿ ਇਸ ਨਾਲ 10000 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ।
Download ABP Live App and Watch All Latest Videos
View In Appਸੈਮਸੰਗ ਗੈਲੈਕਸੀ On 5: ਇਸ ਸਮਾਰਟਫ਼ੋਨ 'ਤੇ 3,000 ਰੁਪਏ ਤਕ ਦੀ ਛੋਟ ਮਿਲ ਰਹੀ ਹੈ। ਅੱਜ ਇਸ ਨੂੰ 5,990 ਵਿੱਚ ਖ਼ਰੀਦਿਆ ਜਾ ਸਕਦਾ ਹੈ। ਇਹ ਬਜਟ ਫ਼ੋਨ 'ਤੇ ਚੰਗਾ ਸੌਦਾ ਮਿਲ ਰਿਹਾ ਹੈ। ਇਸ ਵਿੱਚ 8 ਮੈਗਾਪਿਕਸਲ ਤੇ 5 ਮੈਗਾਪਿਕਸਲ ਦਾ ਕੈਮਰਾ ਹੈ।
ਸੈਮਸੰਗ ਗੈਲੈਕਸੀ On Nxt: ਇਸ ਸਮਾਰਟਫ਼ੋਨ 'ਤੇ ਫ਼ਲਿੱਪਕਾਰਟ 'ਤੇ 5000 ਰੁਪਏ ਦਾ ਡਿਸਕਾਊਂਟ ਮਿਲ ਰਿਹਾ ਹੈ। ਹੁਣ ਇਸ ਦੀ ਨਵੀਂ ਕੀਮਤ 12,900 ਰੁਪਏ ਹੈ। ਇਸ ਸਮਾਰਟਫ਼ੋਨ ਵਿੱਚ 5.5 ਇੰਚ ਦੀ ਸਕਰੀਨ, 3 ਜੀ.ਬੀ. ਰੈਮ, 64 ਜੀ.ਬੀ. ਸਟੋਰੇਜ, 13 ਮੈਗਾਪਿਕਸਲ ਦਾ ਰੀਅਰ ਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
ਸੈਮਸੰਗ ਗੈਲੇਕਸੀ S7: ਸੈਮਸੰਗ ਦੇ ਉੱਚ ਕੋਟੀ ਦੇ ਫ਼ੋਨ ਸੈਮਸੰਗ ਗੈਲੈਕਸੀ S7 ਨੂੰ ਫ਼ਲਿੱਪਕਾਰਟ ਤੋਂ ਅੱਜ 29,990 'ਤੇ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਇਸ 'ਤੇ 23,000 ਰੁਪਏ ਦਾ ਐਕਸਚੇਂਜ ਆਫ਼ਰ ਦੇ ਰਹੀ ਹੈ। ਇਸ ਸਮਾਰਟਫ਼ੋਨ ਵਿੱਚ 5.1 ਇੰਚ ਦੀ ਸਕਰੀਨ, 4 ਜੀ.ਬੀ. ਰੈਮ, 12 ਮੈਗਾਪਿਕਸਲ ਮੁੱਖ ਤੇ ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
ਫ਼ਲਿੱਪਕਾਰਟ 'ਤੇ ਬਿੱਗ ਬਿਲੀਅਨ ਸੇਲ ਦਾ ਅੱਜ ਦੂਜਾ ਦਿਨ ਹੈ। ਅੱਜ ਫ਼ਲਿੱਪਕਾਰਟ 'ਤੇ ਸਮਾਰਟਫ਼ੋਨ, ਲੈਪਟਾਪ ਸਮੇਤ ਗੈਜੇਟ ਸੈਕਸ਼ਨ 'ਤੇ ਬੰਪਰ ਛੋਟ ਮਿਲ ਰਹੀ ਹੈ। ਅੱਜ ਅਸੀਂ ਇਹ ਦੱਸਣ ਜਾ ਰਹੇ ਹਾਂ ਕਿ ਕਿਹੜੇ ਸਮਾਰਟਫ਼ੋਨਜ਼ 'ਤੇ ਵਧੀਆ ਸੌਦਾ ਮਿਲ ਰਿਹਾ ਹੈ:
ਆਈਫ਼ੋਨ SE: 4 ਇੰਚ ਸਕਰੀਨ ਵਾਲਾ ਆਈਫ਼ੋਨ SE ਖ਼ਰੀਦਣ ਲਈ ਤੁਹਾਨੂੰ ਸਿਰਫ਼ 17,999 ਰੁਪਏ ਖ਼ਰਚ ਕਰਨੇ ਪੈਣਗੇ। ਖ਼ਾਸ ਗੱਲ ਇਹ ਹੈ ਕਿ ਇਹ ਡੀਲ ਤੁਹਾਨੂੰ ਫ਼ਲਿੱਪਕਾਰਟ ਤੇ ਐਮੇਜ਼ਨ ਦੋਵਾਂ ਤੋਂ ਹੀ ਖ਼ਰੀਦ ਸਕਦੇ ਹੋ।
ਆਈਫ਼ੋਨ 6: ਇਹ ਫ਼ੋਨ ਫ਼ਲਿੱਪਕਾਰਟ ਜਾਂ ਐਮੇਜ਼ਨ ਤੋਂ ਜਿੱਥੋਂ ਮਰਜ਼ੀ ਖ਼ਰੀਦ ਸਕਦੇ ਹੋ। ਦੇਵੋਂ ਹੀ ਵੈਬਸਾਈਟ ਆਈਫ਼ੋਨ 6 ਨੂੰ 20,999 ਰੁਪਏ ਵਿੱਚ ਖ਼ਰੀਦ ਸਕਦੇ ਹਨ। ਇਹ ਫ਼ੋਨ 2014 ਵਿੱਚ ਲਾਂਚ ਕੀਤਾ ਗਿਆ ਸੀ ਤੇ ਇਹ ਐਪਲ ਦੇ ਲੇਟੈਸਟ ਓ.ਐਸ. iOS 11 ਨੂੰ ਸਪੋਰਟ ਕਰਦਾ ਹੈ।
ਆਈਫ਼ੋਨ 6S: ਆਈਫ਼ੋਨ 6S ਦੇ 32 ਜੀ.ਬੀ. ਮਾਡਲ ਨੂੰ ਖ਼ਰੀਦਣ ਲਈ ਫ਼ਲਿੱਪਕਾਰਟ ਤੁਹਾਡੇ ਲਈ ਸਭ ਤੋਂ ਸਹੀ ਵਿਕਲਪ ਹੈ। ਇਸ ਦੇ ਸਪੇਸ ਗ੍ਰੇਅ ਵੈਰੀਐਂਟ ਨੂੰ 30,999 ਰੁਪਏ ਵਿੱਚ ਹੀ ਖ਼ਰੀਦ ਸਕਦੇ ਹੋ। ਇਸ ਦੇ 128 ਜੀ.ਬੀ. ਮਾਡਲ ਨੂੰ ਤੁਸੀਂ 43,000 ਰੁਪਏ ਵਿੱਚ ਖ਼ਰੀਦ ਸਕਦੇ ਹੋ।
ਆਈਫ਼ੋਨ 7: ਆਈਫ਼ੋਨ 7 ਦੇ 32 ਜੀ.ਬੀ. ਮਾਡਲ 'ਤੇ ਐਮੇਜ਼ਨ ਤੇ ਫਲਿੱਪਕਾਰਟ ਸੇਲ ਦੀ ਸਭ ਤੋਂ ਮਜ਼ੇਦਾਰ ਡੀਲ ਹੈ। ਦੋਹਾਂ ਹੀ ਸੇਲਾਂ ਵਿੱਚ ਆਈਫ਼ੋਨ 7 ਨੂੰ 38,999 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ਹੁਣ ਤਕ ਆਈਫ਼ੋਨ ਦੀ ਕੀਮਤ 49,999 ਤਕ ਸੀ। ਯਾਨੀ ਇਸ ਸੇਲ ਵਿੱਚ ਇਹ ਫ਼ੋਨ 11,000 ਸਸਤਾ ਮਿਲ ਜਾਵੇਗਾ।
- - - - - - - - - Advertisement - - - - - - - - -