ਹੁਣ ਆ ਗਿਆ ਟੂ ਇਨ ਵਨ ਲੈਪਟਾਪ, ਜਾਣੋ ਖੂਬੀਆਂ
ਇਸ ਦਾ ਮਲਟੀਪਲ ਡਿਸਪਲੇ ਅਗਲੇ ਤੇ ਪਿਛਲੇ ਕੈਮਰੇ ਨਾਲ ਲੈੱਸ ਹੈ ਇਸ 'ਚ ਮਾਈਕ, ਪਾਵਰਫੁੱਲ ਸਪੀਕਰ ਤੇ ਫਾਸਟ ਡਿਊਲ ਬੈਂਡ ਵਾਈ ਫਾਈ ਹੈ
ਇਸ ਦਾ ਸਕਰੀਨ 12.2 ਇੰਚ ਹੈ ਤੇ ਡਬਲਿਊਕਿਊਐਕਸਜੀਏ (WQXGA) ਡਿਸਪਲੇ ਹੈ ਜਿਸ ਦਾ ਰੈਜ਼ੋਲੂਸ਼ਨ 2560 ਗੁਣਾ 1600 ਹੈ।
ਇਸ ਡਿਵਾਈਸ 'ਚ ਥੰਡਰਬੋਲਟ 3 ਯੂਐਸਬੀ-ਟਾਈਪ ਸੀ ਪੋਰਟ ਹੈ, ਜਿਸ ਨਾਲ ਯੂਜ਼ਰਜ਼ 40 ਜੀਬੀਪੀਐਸ ਦਾ ਗਤੀ ਨਾਲ ਡੇਟਾ ਟਰਾਂਸਫਰ ਕਰ ਸਕਦੇ ਹਨ।
ਇਥੋਂ ਤੱਕ ਕਿ ਲੈਪਟਾਪ ਨੂੰ 150 ਡਿਗਰੀ ਤੱਕ ਘੁੰਮਾਇਆ ਵੀ ਜਾ ਸਕਦਾ ਹੈ।
ਕੰਪਨੀ ਨੇ ਲੈਪਟਾਪ ਬਾਰੇ ਦੱਸਦਿਆਂ ਕਿਹਾ ਕਿ ਟੀਬੁੱਕ ਫਲੈਕਸ ਬੇਹੱਦ ਹਲਕਾ ਹੈ ਤੇ ਇਸ ਦਾ ਕੀਬੋਰਡ ਡਿਟੈਚਏਬਲ ਹੈ ਜਿਸ ਨੂੰ ਆਸਾਨੀ ਨਾਲ ਕੱਢਿਆ ਤੇ ਲਾਇਆ ਜਾ ਸਕਦਾ ਹੈ।
ਘਰੇਲੂ ਔਰੀਜਨਲ ਇਕਿਊਪਮੈਂਟ ਮੈਨੂਫੈਕਚਰਰ (OEM) ਸਮਾਰਟਫੋਨ ਨੇ ਆਪਣੀ ਅਗਲੀ ਪੀੜ੍ਹੀ ਦਾ ਮਲਟੀਫੰਕਸ਼ਨਲ ਟੀਬੁੱਕ ਫਲੈਕਸ ਹਾਈਪਰ ਲੈਪਟਾਪ ਲਾਂਚ ਕੀਤਾ ਹੈ। ਇਸ ਟੂ ਇਨ ਵਨ ਲੈਪਟਾਪ 'ਚ ਐਮ3 ਤੇ ਆਈ5 ਵਰਜ਼ਨ ਦੀ ਕੀਮਤ 42,990 ਤੇ 52,990 ਰੁਪਏ ਹੈ। ਇਹ ਵੈਰੀਐਂਟ 13 ਮਈ ਨੂੰ ਫਲਿੱਪਕਾਰਟ 'ਤੇ ਵਿਕਰੀ ਲਈ ਉਪਲੱਬਧ ਹੋਵੇਗਾ।