✕
  • ਹੋਮ

ਡੇਟਾ ਚਾਹੀਦਾ ਤਾਂ ਲਓ ਵੋਡਾਫੋਨ ਦਾ ਇਹ ਨਵਾਂ ਪਲਾਨ

ਏਬੀਪੀ ਸਾਂਝਾ   |  31 Aug 2017 03:24 PM (IST)
1

ਹਾਲ ਹੀ ਵਿੱਚ ਵੋਡਾਫੋਨ ਨੇ ਆਪਣੇ ਕਸਟਮਰਜ਼ ਲਈ ਕੈਸ਼ਬੈਕ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਵਿੱਚ ਸਾਰੇ ਅਸੀਮਤ ਸੁਪਰਪਲਾਨ-ਪਲਾਨ ਤੇ 110 ਰੁਪਏ ਵਾਲੇ ਫੁੱਲ-ਟਾਕ ਟਾਈਮ ਟੈਰਿਫ ਉੱਤੇ 5% ਦਾ ਕੈਸ਼ਬੈਕ ਮਿਲ ਰਿਹਾ ਹੈ।

2

ਦਿੱਲੀ-ਐਨ.ਸੀ.ਆਰ. ਦੇ ਵੋਡਾਫੋਨ ਬਿਜ਼ਨੈਸ ਹੈੱਡ ਨੇ ਇਸ ਫੈਸਟੀਵਲ ਪੈਕ ਲਾਂਚ ਦੌਰਾਨ ਦੱਸਿਆ ਕਿ ਛੁੱਟੀਆਂ 'ਤੇ ਜਾ ਰਹੇ ਹੋ ਤਾਂ ਮੁਫਤ ਕਾਲਜ਼ ਤੇ ਇੰਟਰਨੈਟ ਦੀ ਸੁਵਿਧਾ ਦਾ ਲਾਭ ਲੈਣ ਲਈ 392 ਰੁਪਏ ਜਾਂ 198 ਰੁਪਏ ਦਾ ਰੀਚਾਰਜ ਕਰਾਉਣਾ ਨਾ ਭੁੱਲੋ।

3

ਵੋਡਾਫੋਨ ਦਾ ਨਵਾਂ ਪੈਕ ਉਨ੍ਹਾਂ ਗਾਹਕਾਂ ਨੂੰ ਧਿਆਨ ਵਿੱਚ ਰੱਖ ਦੇ ਬਣਾਇਆ ਗਿਆ ਹੈ ਜੋ ਆਪਣੇ ਕਾਰੋਬਾਰ ਜਾਂ ਹੋਮ ਟਾਊਨ ਦੂਰ ਹੋਣ ਕਾਰਨ ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਹਰਿਆਣਾ, ਰਾਜਸਥਾਨ ਤੇ ਪੰਜਾਬ ਵਿੱਚ ਆਉਣਾ-ਜਾਣਾ ਜ਼ਿਆਦਾ ਕਰਦੇ ਹਨ।

4

ਇਸ ਪਲਾਨ ਵਿੱਚ ਹੋਮ ਐਂਡ ਰੋਮ ਨਾਂ ਤੋਂ ਰੋਮਿੰਗ ਪੈਕ ਦੀ ਵੀ ਸਹੂਲਤ ਮਿਲੇਗੀ। ਇਸ ਤਹਿਤ ਰੋਮਿੰਗ 'ਤੇ ਵੀ ਅਸੀਮਤ ਕਾਲ ਤੇ 2 ਜੀ.ਬੀ. 3ਜੀ/4ਜੀ ਡੇਟਾ ਮਿਲੇਗਾ।

5

ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਵੋਡਾਫੋਨ ਦਾ 392 ਰੁਪਏ ਦਾ ਇਹ ਨਵਾਂ ਕੌਂਬੋ ਪੈਕ ਵੋਡਾਫੋਨ ਦੇ ਪੁਰਾਣੇ 349 ਰੁਪਏ ਪਲਾਨ ਦੇ ਸੋਧੇ ਹੋਏ ਵਰਸ਼ਨ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ 349 ਦੇਸ਼ ਭਰ ਦੇ ਉਪਭੋਗਤਾਵਾਂ ਲਈ ਸੀ।

6

ਨਵੇਂ ਆਫਰ ਵਿੱਚ 392 ਰੁਪਏ ਦੇ ਰੀਚਾਰਜ ਨਾਲ ਹਰ ਦਿਨ 1 ਜੀ.ਬੀ. 3ਜੀ/4ਜੀ ਡੇਟਾ 28 ਦਿਨਾਂ ਤਕ ਮਿਲੇਗਾ। ਇਸ ਵਿੱਚ ਅਸੀਮਤ ਲੋਕਲ ਤੇ ਐਸ.ਟੀ.ਡੀ. ਕਾਲਜ਼ ਦੇ ਨਾਲ ਅਸੀਮਤ ਰੋਮਿੰਗ ਕਾਲਜ ਵੀ ਸ਼ਾਮਲ ਹਨ।

7

ਜੀਓ ਦੇ ਸਸਤੇ ਪਲਾਨ ਨੂੰ ਵੋਡਾਫੋਨ ਆਪਣੇ ਨਵੇਂ ਸਸਤੇ ਪਲਾਨ ਨਾਲ ਇੱਕ ਵਾਰ ਫਿਰ ਟੱਕਰ ਦੇਣ ਨੂੰ ਤਿਆਰ ਹੈ। ਵੋਡਾਫੋਨ ਇੰਡੀਆ ਨੇ ਮੰਗਲਵਾਰ ਨੂੰ ਦਿੱਲੀ ਤੇ ਐਨ.ਸੀ.ਆਰ. ਦੇ ਪ੍ਰੀਪੇਡ ਗਾਹਕਾਂ ਲਈ ਨਵਾਂ ਡੇਟਾ ਤੇ ਵਾਇਸ ਕੌਂਬੋ ਪੈਕ ਬਾਜ਼ਾਰ ਵਿੱਚ ਉਤਾਰਿਆ ਹੈ।

  • ਹੋਮ
  • Gadget
  • ਡੇਟਾ ਚਾਹੀਦਾ ਤਾਂ ਲਓ ਵੋਡਾਫੋਨ ਦਾ ਇਹ ਨਵਾਂ ਪਲਾਨ
About us | Advertisement| Privacy policy
© Copyright@2025.ABP Network Private Limited. All rights reserved.