ਸ਼ਿਓਮੀ ਨੇ ਮੁੜ ਤੋਂ ਖੋਲ੍ਹੀ ਛੋਟਾਂ ਦੀ ਪਟਾਰੀ, ਬੰਪਰ ਦੀਵਾਲੀ ਧਮਾਕੇ 1 ਰੁਪਏ ਦੀਆਂ ਵਿਕ ਰਹੀਆਂ ਚੀਜ਼ਾਂ
ਸ਼ਿਓਮੀ ਦੇ ਹਵਾ ਨੂੰ ਸਾਫ ਰੱਖਣ ਵਾਲੇ ਏਅਰ ਪਿਊਰੀਫਾਇਰਜ਼ ਨੂੰ 9,999 ਦੀ ਬਜਾਏ 8,499 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ ਤੇ ਇਸ ਦੇ ਬੰਡਲ ਜਿਸ ਦਾ ਛੋਟ ਤੋਂ ਬਾਅਦ ਮੁੱਲ 9,998 ਰੁਪਏ ਬਣਦਾ ਹੈ।
ਮੀ ਵਾਈ ਫ਼ਾਈ ਰਿਪੀਟਰ ਨੂੰ ਵੀ 100 ਰੁਪਏ ਸਸਤਾ ਕਰ ਦਿੱਤਾ ਗਿਆ ਹੈ। ਇਸ ਤੋਂ ਉੱਚੇ ਮੀ ਰਾਊਟਰ 3ਸੀ ਵ੍ਹਾਈਟ ਨੂੰ 300 ਰੁਪਏ ਸਸਤਾ ਕਰ ਕੇ 899 ਰੁਪਏ ਵਿੱਚ ਵੇਚਿਆ ਜਾ ਰਿਹਾ ਹੈ।
ਕੰਪਨੀ ਨੇ 1,199 ਰੁਪਏ ਦੀ ਕੀਮਤ ਵਾਲਾ ਮੀ ਰਾਊਟਰ 3ਸੀ 899 ਰੁਪਏ ਦਾ ਵੇਚਿਆ ਜਾ ਰਿਹਾ ਹੈ। ਇਨ-ਈਅਰ ਹੈੱਡਫ਼ੋਨ 200 ਰੁਪਏ ਦੀ ਛੋਟ ਤੋਂ ਬਾਅਦ 1,799 ਰੁਪਏ ਦੇ ਵੇਚੇ ਜਾ ਰਹੇ ਹਨ। ਇਸ ਤੋਂ ਇਲਾਵਾ ਬੇਸਿਕ ਈਅਰਫ਼ੋਨ 'ਤੇ 100 ਰੁਪਏ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵੇ ਟੀ-ਸ਼ਰਟ, ਬੈਗ, ਕਾਰ ਚਾਰਜਰ ਤੇ ਫ਼ੋਨ ਕਵਰ ਆਦਿ 'ਤੇ ਵੀ ਛੋਟ ਮਿਲ ਰਹੀ ਹੈ।
ਇਸ ਸੇਲ ਵਿੱਚ ਸ਼ਿਓਮੀ ਨੇ ਰੈਡਮੀ ਨੋਟ 4 'ਤੇ 2000 ਰੁਪਏ ਦੀ ਛੋਟ ਕਰ ਦਿੱਤੀ ਹੈ।
ਇਸ ਸੇਲ ਵਿੱਚ ਹਰ ਰੋਜ਼ ਸਵੇਰੇ 11 ਵਜੇ ਤੇ ਸ਼ਾਮ 5 ਵਜੇ 1 ਰੁਪਏ ਵਾਲੀ ਫਲੈਸ਼ ਸੇਲ ਵੀ ਰੱਖੀ ਗਈ ਹੈ। ਇਸ ਰਾਹੀਂ ਤੁਸੀਂ 1 ਰੁਪਏ ਵਿੱਚ ਹੀ ਸ਼ਿਓਮੀ ਦੇ ਪ੍ਰੋਡਕਟਸ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਰੋਜ਼ ਦੁਪਹਿਰ 2 ਵਜੇ ਐਪ 'ਤੇ ਮੁਕਾਬਲੇ ਦੇ ਨਾਲ ਨਾਲ 4 ਵਜੇ ਸਭ ਤੋਂ ਤੇਜ਼ ਉਂਗਲੀ ਮਤਲਬ ਫਾਸਟੈਸਟ ਫਿੰਗਰ ਮੁਕਾਬਲਾ ਵੀ ਕਰਵਾਇਆ ਜਾਵੇਗਾ।
ਮਸ਼ਹੂਰ ਚੀਨੀ ਤਕਨੀਕੀ ਕੰਪਨੀ ਸ਼ਿਓਮੀ ਦਾ ਬੰਪਰ ਦੀਵਾਲੀ ਧਮਾਕਾ ਸ਼ੁਰੂ ਹੋ ਚੁੱਕਾ ਹੈ। ਕੰਪਨੀ ਨੇ ਇਸ ਨੂੰ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਹੀ ਸ਼ੁਰੂ ਕੀਤਾ ਹੈ। ਇਹ ਸੇਲ ਸਿਰਫ ਭਲਕੇ ਤੱਕ ਹੀ ਜਾਰੀ ਰਹੇਗੀ। ਸ਼ਿਓਮੀ ਇਸ ਸੇਲ ਵਿੱਚ ਆਪਣੇ ਕਈ ਗੈਜੇਟਸ ਨੂੰ ਆਕਰਸ਼ਕ ਕੀਮਤਾਂ 'ਤੇ ਵੇਚ ਰਹੀ ਹੈ।