ਭਾਰਤ 'ਚ ਹੁਣ 5G ਇੰਟਰਨੈੱਟ ਸਪੀਡ
ਨਵੀ ਦਿੱਲੀ: ਦੇਸ਼ ਵਿੱਚ 5G ਇੰਟਰਨੈੱਟ ਸਪੀਡ ਲਾਂਚ ਕਰਨ ਲਈ ਭਾਰਤ ਸਰਕਾਰ ਨੇ ਵੱਡਾ ਕਦਮ ਪੁੱਟਿਆ ਹੈ। ਸਰਕਾਰ ਨੇ ਇਸ ਮਕਸਦ ਲਈ '5G ਇੰਡੀਆ 2020' ਫੋਰਮ ਦਾ ਗਠਨ ਕੀਤਾ ਹੈ। ਇਹ ਜਾਣਕਾਰੀ ਕੇਂਦਰੀ ਸੰਚਾਰ ਮੰਤਰੀ ਮਨੋਜ ਸਿਨ੍ਹਾਂ ਨੇ ਮੰਗਲਵਾਰ ਨੂੰ ਦਿੱਤੀ।
ਇਸ ਦੇ ਨਾਲ ਹੀ ਇਹ ਜਲਦ ਤੋਂ ਜਲਦ ਵਿੱਚ 5G ਦੀ ਲਾਂਚਿੰਗ ਤੇ ਵਿਸ਼ਵ ਪੱਧਰੀ ਮੁਕਾਬਲੇ ਦੀ ਵਿਕਾਸ ਤੇ ਭਾਰਤ ਦੇ 50 ਫ਼ੀਸਦੀ ਦੇ ਲਈ ਮੈਨੂਫੈਕਚਰਿੰਗ ਵਾਤਾਵਰਨ ਤੰਤਰ ਦੀ ਨਿਸ਼ਾਨਦੇਹੀ ਕਰੇਗਾ। ਇਹ ਅਗਲੇ ਪੰਜ ਸੱਤ ਸਾਲਾਂ ਵਿੱਚ ਇਹ ਵਿਸ਼ਵ ਪੱਧਰੀ ਬਾਜ਼ਾਰ ਦੇ 10 ਫ਼ੀਸਦੀ ਦੇ ਉਦੇਸ਼ ਨੂੰ ਹਾਸਲ ਕਰੇਗਾ।
ਮੰਤਰੀ ਨੇ ਕਿਹਾ ਕਿ 5G ਲਾਂਚ ਕਰਨ ਲਈ ਸਰਕਾਰ 500 ਕਰੋੜ ਰੁਪਏ ਦਾ ਕਾਰਪਸ ਬਣਾਵੇਗੀ। 5G ਫੋਰਮ ਦੂਰਸੰਚਾਰ ਵਿਭਾਗ, ਆਈਟੀ ਤੇ ਇਲੈਕਟ੍ਰਾਨਿਕਸ ਤੇ ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ਤੋਂ ਤਿੰਨ ਸਕੱਤਰ ਹੋਣਗੇ।
ਫੋਰਮ 5ਜੀ ਇੰਡੀਆ ਦੇ ਲਈ ਟਾਰਗੈਟ ਤੈਅ ਕਰੇਗਾ। ਇਹ 5G 2020 ਲਈ ਕੰਮਕਾਜ ਦੀ ਯੋਜਨਾ ਦਾ ਮੁਲਾਂਕਣ ਕਰੇਗਾ ਤੇ ਉਸ ਨੂੰ ਮਨਜ਼ੂਰੀ ਦੇਵੇਗਾ।
ਉਨ੍ਹਾਂ ਕਿਹਾ ਕਿ ਸਰਕਾਰ 5ਜੀ ਤਕਨੀਕ ਅਪਣਾਉਣ ਵਿੱਚ ਪਿੱਛੇ ਨਹੀਂ ਰਹਿਣਾ ਚਾਹੁੰਦੀ। ਇਸ ਲਈ ਇਹ ਕਮੇਟੀ ਬਣਾਈ ਹੈ। ਉਨ੍ਹਾਂ ਕਿਹਾ ਕਿ 5ਜੀ ਦੇ ਆਉਣ ਨਾਲ ਭਾਰਤ ਜੀਡੀਪੀ ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਨ੍ਹਾਂ ਹੀ ਨਹੀਂ ਅਰਥਵਿਵਸਥਾ ਦਾ ਵੀ ਡਿਜੀਟੀਕਰਨ ਹੋਵੇਗਾ।