ਸੈਮਸੰਗ ਸਮਾਰਟਫ਼ੋਨਾਂ 'ਤੇ ਮੋਟੀ ਛੂਟ
ਗੈਲੈਕਸੀ On5: ਇਹ ਸਮਾਰਟਫ਼ੋਨ 6,490 ਰੁਪਏ ਵਿੱਚ ਮਿਲ ਰਿਹਾ ਹੈ। ਜੇਕਰ ਤੁਸੀਂ ਬਜਟ ਸਮਾਰਟਫ਼ੋਨ ਖ਼ਰੀਦਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਬਿਹਤਰ ਬਦਲ ਹੈ।
ਗੈਲੈਕਸੀ On7: ਇਸ ਸੇਲ ਵਿੱਚ ਇਹ ਫ਼ੋਨ 6,590 ਰੁਪਏ ਵਿੱਚ ਉਪਲਬਧ ਹੈ।
ਗੈਲੈਕਸੀ On7 Pro, J3 Pro: ਇਹ ਦੋਵੇਂ ਸਮਾਰਟਫ਼ੋਨ ਹੁਣ 7,590 ਤੇ 7,090 ਰੁਪਏ ਵਿੱਚ ਮਿਲ ਰਹੇ ਹਨ। ਪਹਿਲਾਂ ਇਨ੍ਹਾਂ ਦੀ ਕੀਮਤ 8,990 ਰੁਪਏ ਤੇ 7,990 ਰੁਪਏ ਸੀ।
ਗੈਲੈਕਸੀ On Nxt: ਇਸ ਸਮਾਰਟਫ਼ੋਨ 'ਤੇ 2,000 ਰੁਪਏ ਦੀ ਛੋਟ ਮਿਲ ਰਹੀ ਹੈ ਜਿਸ ਤੋਂ ਬਾਅਦ ਇਸ ਨੂੰ 13,900 ਰੁਪਏ ਵਿੱਚ ਖ਼ਰੀਦਿਆ ਜਾ ਸਕਦਾ ਹੈ। ICICI ਕ੍ਰੈਡਿਟ ਕਾਰਡ ਵਾਲਿਆਂ ਨੂੰ ਇਸ ਫ਼ੋਨ 'ਤੇ 5% ਦੀ ਵਾਧੂ ਛੋਟ ਦਿੱਤੀ ਜਾਵੇਗੀ।
ਗੈਲੈਕਸੀ On ਮੈਕਸ: ਇਸ ਸਮਾਰਟਫ਼ੋਨ 'ਤੇ ਕੰਪਨੀ 1000 ਰੁਪਏ ਦੀ ਛੋਟ ਮਿਲ ਰਹੀ ਹੈ। ਇਸ ਤੋਂ ਬਾਅਦ ਇਸ ਫ਼ੋਨ ਨੂੰ 15,900 ਰੁਪਏ ਵਿੱਚ ਖ਼ਰੀਦਿਆ ਜਾ ਸਕੇਗਾ।
ਗੈਲੈਕਸੀ S8+ : ਸੈਮਸੰਗ ਦੇ ਗੈਲੈਕਸੀ S8+ ਸਮਾਰਟਫ਼ੋਨ ਦੀ ਕੀਮਤ 60,900 ਰੁਪਏ ਹੈ। ਇਸ ਸੇਲ ਵਿੱਚ ਇਹ ਤੁਹਾਨੂੰ 53,900 ਰੁਪਏ ਵਿੱਚ ਮਿਲੇਗਾ। ਇਸ ਤੋਂ ਇਲਾਵਾ ਕੰਪਨੀ HDFC ਦੇ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਖ਼ਰੀਦਦਾਰੀ ਕਰਨ 'ਤੇ 4000 ਰੁਪਏ ਦੀ ਵਾਧੂ ਛੋਟ ਦੇ ਰਹੀ ਹੈ।
ਜੇਕਰ ਤੁਸੀਂ ਸਮਾਰਟਫ਼ੋਨ ਖ਼ਰੀਦਣ ਦੀ ਸੋਚ ਰਹੇ ਹੋ ਤਾਂ ਸੈਮਸੰਗ ਕੰਪਨੀ ਦੇ ਡਿਵਾਈਸ ਖ਼ਰੀਦਣ ਲਈ ਤੁਹਾਨੂੰ ਬਿਹਤਰੀਨ ਮੌਕਾ ਮਿਲ ਰਿਹਾ ਹੈ। ਸੈਮਸੰਗ 25-30 ਸਤੰਬਰ ਦਰਮਿਆਨ ਸੈਮਸੰਗ ਸ਼ੌਪ ਐਨੀਵਰਸਿਰੀ ਮੌਕੇ ਆਪਣੇ ਸਮਾਰਟਫ਼ੋਨ 'ਤੇ ਕਾਫੀ ਛੋਟ ਦੇ ਰਿਹਾ ਹੈ। ਇਸ ਵਿੱਚ ਗੈਲੈਕਸੀ S8, S8+ ਵਰਗੇ ਸਮਾਰਟਫ਼ੋਨ ਵੀ ਸ਼ਾਮਲ ਹਨ।