JioPhone ਦੀ ਡਿਲੀਵਰੀ ਹੋਈ ਸ਼ੁਰੂ, ਗਾਹਕਾਂ ਲਈ 60 ਲੱਖ ਫ਼ੋਨ ਭੇਜੇ
ਬੁੱਕ ਕੀਤੇ ਹੋਏ ਫ਼ੋਨ ਦਾ ਸਟੇਟਸ MyJio ਰਾਹੀਂ ਜ਼ਰੀਏ ਚੈੱਕ ਕਰ ਸਕਦਾ ਹੈ। ਅਜਿਹੇ ਵਿੱਚ ਤੁਸੀਂ ਇਸੇ ਐਪ ਦੀ ਮਦਦ ਨਾਲ ਜਾਣਕਾਰੀ ਕਰ ਸਕਦੇ ਹੋ ਕਿ ਤੁਸੀਂ ਆਪਣੇ ਫ਼ੋਨ ਨੂੰ ਕਦੋਂ ਤਕ ਪ੍ਰਾਪਤ ਕਰ ਸਕਦੇ ਹੋ।
ਲੱਖਾਂ ਲੋਕਾਂ ਨੇ ਜੀਓ ਫ਼ੋਨ ਦੀ ਪ੍ਰੀ-ਬੁਕਿੰਗ ਕੀਤੀ ਹੈ। ਕੰਪਨੀ ਨੇ ਇਸ ਫ਼ੋਨ ਦੇ ਪ੍ਰੀ-ਆਰਡਰ ਸਿਰਫ਼ ਡੇਢ ਦਿਨ ਲਈ ਰੱਖੇ ਸਨ। ਇਸ ਤੋਂ ਬਾਅਦ ਪ੍ਰੀ-ਆਰਡਰ ਰੋਕ ਦਿੱਤੇ ਸਨ।
ਖ਼ਾਸ ਗੱਲ ਇਹ ਹੈ ਕੰਪਨੀ ਦਾ ਦਾਅਵਾ ਕੀਤਾ ਹੈ ਕਿ ਇਸ ਫ਼ੋਨ ਦੀ ਅਸਰਦਾਰ ਕੀਮਤ 0 ਰੁਪਏ ਹੋਵੇਗੀ। ਗਾਹਕ ਨੇ ਜੋ 1500 ਰੁਪਏ ਦੇ ਦਿੰਦਾ ਹੈ ਤਾਂ ਉਹ ਵੀ ਤਿੰਨ ਸਾਲ ਬਾਅਦ ਕੰਪਨੀ ਵਾਪਸ ਕਰ ਦੇਵੇਗੀ।
ਅਗਸਤ ਦੇ ਜੀਓਫ਼ੋਨ ਦੀ ਪ੍ਰੀ ਬੁਕਿੰਗ ਸ਼ੁਰੂ ਕੀਤੀ ਹੋਈ ਸੀ। ਪ੍ਰੀ-ਬੁਕਿੰਗ ਸਮੇਂ ਯੂਜ਼ਰ ਨੂੰ 500 ਰੁਪਏ ਦਾ ਭੁਗਤਾਨ ਕਰਨਾ ਹੋਣਾ ਸੀ। ਇਸ ਤੋਂ ਬਾਅਦ ਡਿਲੀਵਰੀ ਸਮੇਂ 1000 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
@LYF_In ਦੇ ਟਵਿੱਟਰ ਹੈਂਡਲ ਜ਼ਰੀਏ ਕੰਪਨੀ ਨੇ ਸਾਫ਼ ਦੱਸਿਆ ਹੈ ਕਿ ਜੀਓਫ਼ੋਮ ਦੀ ਡਿਲੀਵਰੀ ਫੇਜ਼ ਤੇ ਤਰਜ਼ 'ਤੇ ਸ਼ੁਰੂ ਹੋ ਚੁੱਕਿਆ ਹੈ। ਜਿਨ੍ਹਾਂ ਨੇ ਵੀ ਇਸ ਦੀ ਪ੍ਰੀ-ਬੁਕਿੰਗ ਕੀਤੀ ਹੈ, ਦਿਵਾਲੀ ਤਕ ਉਨ੍ਹਾਂ ਇਹ ਫ਼ੋਨ ਮਿਲ ਜਾਏਗਾ।
ਜੀਓ ਮੁਤਾਬਕ ਜੀਓ ਫ਼ੋਨ ਨੂੰ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਦਿਹਾਤ ਇਲਾਕਿਆਂ ਅਤੇ ਕਸਬਿਆਂ ਵਿੱਚ ਪਹਿਲਾਂ ਭੇਜਿਆ ਜਾਵੇਗਾ।
ਜੀਓ ਦੇ ਕਰੀਬੀ ਸੂਤਰ ਨੇ ਦੱਸਿਆ ਕਿ ਜੀਓਫ਼ੋਨ ਕੰਪਨੀ ਆਪਣੇ ਰਿਟੇਲਰਜ਼ ਤਕ ਭੇਜ ਰਹੀ ਹੈ, ਜਿੱਥੇ ਇਹ ਖ਼ਪਤਕਾਰ ਇਹ ਫ਼ੋਨ ਪ੍ਰਾਪਤ ਕਰ ਸਕਦੇ ਹਨ। ਅਗਲੇ 15 ਦਿਨਾਂ ਦੇ ਅੰਦਰ 60 ਲੱਖ ਜੀਓ ਫ਼ੋਨ ਦੀ ਸ਼ਿਪਿੰਗ ਕਰਨ ਦਾ ਟੀਚਾ ਕੀਤਾ ਗਿਆ ਹੈ।
ਰਿਲਾਇੰਸ ਜੀਓਫ਼ੋਨ ਦੀ ਡਿਲੀਵਰੀ ਐਤਵਾਰ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਡਿਲੀਵਰੀ ਉਨ੍ਹਾਂ ਯੂਜ਼ਰ ਨੂੰ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਅਗਸਤ ਵਿੱਚ ਜੀਓਫ਼ੋਨ ਲਈ ਪ੍ਰੀ-ਬੁਕਿੰਗ ਕੀਤੀ ਹੋਈ ਸੀ।