ਲਓ ਜੀ ਆ ਗਿਆ ਉੱਡਣ ਵਾਲਾ ਮੋਟਰਸਾਈਕਲ..
ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਜੇਕਰ ਸਮਾਰਟ ਸਿਟੀ ਪ੍ਰੋਜੈਕਟ ਇਹੋ ਜਿਹੇ ਹੁੰਦੇ ਹਨ ਤਾਂ ਸਾਡੀਆਂ ਸਰਕਾਰਾਂ ਸਮਾਰਟ ਸਿਟੀ ਦੇ ਨਾਂਅ 'ਤੇ ਕੀ ਬਣਾ ਕੇ ਦੇ ਰਹੀਆਂ ਹਨ ?
ਦੁਬਈ ਪੁਲਿਸ ਕੋਲ ਫਰਾਰੀ, ਨਿਸਾਨ ਜੀ.ਟੀ.ਆਰ. , ਆਸਟਿਨ ਮਾਰਟਿਨ, ਬੈਂਟਲੇ, ਕੈਮੈਰੋ ਅਤੇ ਲੈਂਬਰਗਿਨੀ ਵਰਗੀਆਂ ਸੁਪਰ ਕਾਰਾਂ ਦਾ ਇੱਕ ਵੱਡਾ ਕਾਫ਼ਿਲਾ ਹੈ ਇਸਦੇ ਬਾਵਜੂਦ ਜੁਰਮ ਨੂੰ ਕਾਬੂ ਕਰਨ ਅਤੇ ਲੋਕਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਦੇ ਮਕਸਦ ਨਾਲ ਅਸਧਾਰਨ ਕਿਸਮ ਦੇ ਤਕਨੀਕੀ ਉਪਕਰਨਾਂ ਨੂੰ ਪਹਿਲ ਦੇ ਆਧਾਰ 'ਤੇ ਪੁਲਿਸ ਵਿਭਾਗ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ।
ਇੱਕ ਗੱਲ ਸਾਫ ਹੈ ਕਿ ਦੁਬਈ ਦੇ ਸਮਾਰਟ ਸਿਟੀ ਪ੍ਰੋਜੈਕਟ ਵਾਂਗ ਇਹ ਗੈਜੇਟ ਵੀ ਉੰਨਾ ਹੀ ਅਤਿ-ਆਧੁਨਿਕ ਹੈ।
ਜ਼ਿਕਰਯੋਗ ਹੈ ਕਿ ਦੁਬਈ ਪੁਲਿਸ ਫੋਰੈਂਸਿਕ ਖੋਜ ਵਿੱਚ ਡੀ.ਐਨ.ਏ. ਟੈਸਟ ਨੂੰ ਲਾਗੂ ਕਰਨ ਵਾਲਾ ਅਤੇ ਇਲੈਕਟ੍ਰੌਨਿਕ ਪੈਰ-ਪ੍ਰਿੰਟ ਭਾਵ ਅੰਗੂਠੇ ਦੇ ਨਿਸ਼ਾਨ ਵਾਂਗ ਪੈਰ ਦਾ ਇਲੈਕਟ੍ਰੌਨਿਕ ਨਿਸ਼ਾਨ ਲੈਣ ਵਾਲਾ ਅਰਬ ਦਾ ਪਹਿਲਾ ਪੁਲਿਸ ਅਦਾਰਾ ਹੈ।
ਦਰਅਸਲ ਇਹ ਗੈਜੇਟ ਦੁਬਈ ਦੀ 'ਸਮਾਰਟ ਸਿਟੀ' ਯੋਜਨਾ ਦਾ ਇੱਕ ਹਿੱਸਾ ਹੈ।
ਚੰਡੀਗੜ੍ਹ - ਹਾਲ ਹੀ ਵਿੱਚ ਦੁਬਈ ਪੁਲਿਸ ਨੇ ਇੱਕ ਗੈਜੇਟ ਦਾ ਟੈਸਟ ਕੀਤਾ ਜੋ ਡ੍ਰੋਨ ਅਤੇ ਮੋਟਰਸਾਈਕਲ ਦਾ ਸੁਮੇਲ ਹੈ। ਇਸ ਅਤਿ-ਆਧੁਨਿਕ ਉਡਣ ਵਾਲੇ ਮੋਟਰਸਾਈਕਲ ਦਾ ਨਾਂਅ ਹੈ ਸਕੌਰਪੀਅਨ ਅਤੇ ਇਸਨੂੰ ਬਣਾਇਆ ਹੈ ਰੂਸ ਦੀ ਕੰਪਨੀ ਹੋਵਰਸਰਫ ਨੇ।
ਇਹ ਉਡਣਾ ਮੋਟਰਸਾਈਕਲ ਇੰਨਾ ਕੁ ਤਾਕਤਵਰ ਹੈ ਕਿ ਇੱਕ ਪੁਲਿਸ ਅਫ਼ਸਰ ਨੂੰ ਆਰਾਮ ਨਾਲ ਉਡਾ ਕੇ ਲਿਜਾ ਸਕਦਾ ਹੈ ਅਤੇ ਉਹ ਵੀ ਲਗਭੱਗ 70 ਕਿਲੋਮੀਟਰ ਪ੍ਰਤੀ ਘੰਟਾ ਦੀ ਹੈਰਾਨ ਕਰ ਦੇਣ ਵਾਲੀ ਸਪੀਡ ਨਾਲ।
ਇਹ ਗੈਜੇਟ ਪੁਲਿਸ ਅਫਸਰਾਂ ਨੂੰ ਮੁਸ਼ਕਿਲ ਭਰੇ ਹਾਲਾਤ ਅਤੇ ਭੀੜ-ਭੜੱਕੇ ਮੌਕੇ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਬੈਟਰੀ ਨਾਲ ਚੱਲਣ ਵਾਲਾ ਇਹ ਉਪਕਰਣ ਇੱਕ ਪੂਰੀ ਚਾਰਜ ਬੈਟਰੀ ਨਾਲ 25 ਮਿੰਟ ਉਡਾਣ ਭਰ ਸਕਦਾ ਹੈ। ਰੂਸ ਦੀ ਕੰਪਨੀ ਹੋਵਰਸਰਫ ਨੇ ਇਸਦਾ ਨਿਰਮਾਣ ਦੁਬਈ ਪੁਲਿਸ ਨਾਲ ਸਾਂਝੇਦਾਰੀ ਵਿੱਚ ਕੀਤਾ ਹੈ।