ਜੀਓਫੋਨ ਨੂੰ ਟੱਕਰ ਦੇਣ ਲਈ ਆਇਆ ਇੱਕ ਹੋਰ 'ਯੋਧਾ'
ਕਵਾਲਕੌਮ ਦੇ ਅਧਿਕਾਰੀਆਂ ਨੇ ਕਿਹਾ ਕਿ ਕਵਾਲਕਾਮ 205 ਮੋਬਾਈਲ ਪਲੇਟਫਾਰਮ ਦੀ ਸ਼ਕਤੀ ਨਾਲ ਸੰਚਾਲਿਤ 'ਭਾਰਤ-1' ਲੱਖਾਂ ਉਪਭੋਗਤਾਵਾਂ ਨੂੰ 4ਜੀ, ਵਾਲਟੀਈ, ਭੁਗਤਾਨ ਤੇ ਅਵਸਰਾਂ ਦੇ ਨਵੇਂ ਯੁੱਗ ਤੱਕ ਪਹੁੰਚ ਪ੍ਰਦਾਨ ਕਰੇਗਾ।
ਬੀਐਸਐਨਐਲ ਦਾ ਮੈਨੇਜਿੰਗ ਡਾਇਰੈਟਰ ਅਨੁਪਮ ਸ਼੍ਰੀਵਾਸਤਵ ਨੇ ਕਿਹਾ ਕਿ ਸਾਨੂੰ ਮਾਈਕ੍ਰੋਮੈਕਸ ਨਾਲ ਕਰਾਰ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ ਤੇ ਜਿਸ ਦਾ ਭਾਰਤ ਦੀ ਵਿਕਾਸ ਯਾਤਰਾ 'ਚ ਮਹੱਤਵਪੂਰਨ ਯੋਗਦਾਨ ਹੈ। ਮਾਈਕ੍ਰੋਮੈਕਸ ਨੇ 15 ਕਰੋੜ ਤੋਂ ਵੱਧ ਮੋਬਾਈਲ ਉਪਭੋਗਤਾਵਾਂ ਦਾ ਯੋਗਦਾਨ ਦਿੱਤਾ ਹੈ।
ਮਾਈਕ੍ਰੋਮੈਕਸ ਦੇ ਕੋ-ਫਾਊਂਡਰ ਰਾਹੁਲ ਸ਼ਰਮਾ ਦਾ ਕਹਿਣਾ ਹੈ ਕਿ ਬੀਐਸਐਨਐਲ ਦਾ ਨੈੱਟਵਰਕ ਭਾਰਤ ਦੇ ਕੋਨੋ-ਕੋਨੇ 'ਚ ਹੈ। ਸਾਡਾ ਟੀਚਾ ਉਨ੍ਹਾਂ ਲੋਕਾਂ ਤੱਕ ਇੰਟਰਨੈੱਟ ਪਹੁੰਚਾਉਣਾ ਹੈ, ਜੋ ਹਾਲੇ ਤੱਕ ਇਸ ਨਾਲ ਜੁੜੇ ਨਹੀਂ।
ਕੰਪਨੀ ਨੇ ਕਿਹਾ ਕਿ ਮਾਈਕ੍ਰੋਮੈਕਸ ਦੇ 'ਭਾਰਤ-1' ਨਾਲ ਉਪਭੋਗਤਾਵਾਂ ਨੂੰ ਮਹਿਜ਼ 97 ਰੁਪਏ ਪ੍ਰਤੀ ਮਹੀਨਾ 'ਤੇ ਬੀਐਸਐਨਐਲ ਦੀ ਅਸੀਮਤ ਕਾਲਿੰਗ ਤੇ ਅਸੀਮਤ ਡਾਟਾ ਸਰਵਿਸ ਮਿਲੇਗੀ।
ਰਿਲਾਇੰਸ ਜੀਓ ਦੇ 4ਜੀ ਫੀਚਰਫੋਨ ਨੂੰ ਟੱਕਰ ਦੇਣ ਲਈ ਮਾਈਕ੍ਰੋਮੈਕਸ ਨੇ ਬੀਐਸਐਨਐਲ ਨਾਲ ਮਿਲ ਕੇ 4ਜੀ ਵਾਲਟ ਈ ਸਮਾਰਟਫੋਨ 'ਭਾਰਤ-1' ਨੂੰ ਬਾਜ਼ਾਰ 'ਚ ਉਤਾਰ ਦਿੱਤਾ ਹੈ। ਕੰਪਨੀ ਅਨੁਸਾਰ ਇਹ ਫੋਨ ਦੇਸ਼ 'ਚ 50 ਕਰੋੜ ਤੋਂ ਵੱਧ ਫੀਚਰ ਫੋਨ ਉਪਭੋਗਤਾਵਾਂ ਨੂੰ ਧਿਆਨ 'ਚ ਰੱਖ ਕੇ ਉਤਾਰਿਆ ਹੈ।