✕
  • ਹੋਮ

ਹੁਣ ਹਰ ਕੋਈ ਕਰ ਸਕਦਾ ਹੈ ਪੁਲਾੜ ਦੇ ਦਰਸ਼ਨ, ਨਿਕਲਿਆ ਹੱਲ

ਏਬੀਪੀ ਸਾਂਝਾ   |  18 Oct 2017 09:23 AM (IST)
1

ਗੂਗਲ ਨੇ ਇਸ ਨੂੰ ਤਿਆਰ ਕਰਨ ਲਈ ਖਗੋਲ ਵਿਗਿਆਨੀ ਬਿਓਰਨ ਜਾਨਸਨ ਦੀ ਮਦਦ ਲਈ ਹੈ ਜਿਨ੍ਹਾਂ ਨੇ ਨਾਸਾ ਅਤੇ ਯੂਰਪੀ ਪੁਲਾੜ ਏਜੰਸੀ ਦੀਆਂ ਤਸਵੀਰਾਂ ਦੀ ਮਦਦ ਨਾਲ ਗ੍ਰਹਿਆਂ ਅਤੇ ਚੰਦਰਮਾਵਾਂ ਦੇ ਨਕਸ਼ੇ ਤਿਆਰ ਕੀਤੇ ਹਨ।

2

3

4

5

ਗੂਗਲ ਦੇ ਪ੍ਰਾਡਕਟ ਮੈਨੇਜਰ ਸਟੈਫੋਰਡ ਮਾਰਕਵਾਰਡ ਨੇ ਕਿਹਾ, ਮੈਪ ਨਾਲ ਤੁਸੀਂ ਇੰਸੈਲੇਡਸ ਦੇ ਬਰਫ਼ੀਲੇ ਮੈਦਾਨਾਂ ਦੀ ਸੈਰ ਕਰ ਸਕਦੇ ਹਾਂ ਜਿੱਥੇ ਕੈਸੀਨੀ ਯਾਨ ਨੇ ਪਾਣੀ ਲੱਭਿਆ ਸੀ ਅਤੇ ਟਾਈਟਨ ਦੀਆਂ ਮੀਥੇਨ ਝੀਲਾਂ ਦੀ ਯਾਤਰਾ ਵੀ ਕਰ ਸਕਦੇ ਹੋ। ਅਸੀਂ ਪਲੂਟੋ, ਸ਼ੁੱਕਰ ਗ੍ਰਹਿ ਅਤੇ ਹੋਰ ਚੰਦਰਮਾਵਾਂ ਦੇ ਨਾਲ 12 ਨਵੀਂ ਦੁਨੀਆ ਦੇ ਨਕਸ਼ੇ ਐਪ 'ਚ ਸ਼ਾਮਿਲ ਕੀਤੇ ਹਨ।

6

ਇਸ ਫੀਚਰ ਦੀ ਮਦਦ ਨਾਲ ਤੁਸੀਂ ਪਿ੍ਰਥਵੀ ਦੇ ਇਲਾਵਾ ਹੋਰ ਗ੍ਰਹਿਆਂ ਅਤੇ ਚੰਦਰਮਾ ਦਾ ਘਰ ਬੈਠੇ ਦਰਸ਼ਨ ਕਰ ਸਕਦੇ ਹੋ। ਗੂਗਲ ਮੈਂਪ ਦੇ ਜ਼ਰੀਏ ਸ਼ਨੀ ਗ੍ਰਹਿ ਦੇ ਕੁਦਰਤੀ ਉਪਗ੍ਰਹਿ ਇੰਸੇਲੇਡਸ, ਡਿਓਨ, ਮਿਮਾਸ, ਰੇਆ ਦੇ ਨਾਲ ਹੀ ਬ੍ਰਹਿਸਪਤੀ ਗ੍ਰਹਿ ਦੇ ਚੰਦਰਮਾ ਯੂਰੋਪਾ ਅਤੇ ਗਨੀਮੇਡ ਦੀ ਯਾਤਰਾ ਵੀ ਕੀਤੀ ਜਾ ਸਕਦੀ ਹੈ।

7

ਸਾਨ ਫਰਾਂਸਿਸਕੋ :ਜੇਕਰ ਤੁਹਾਨੂੰ ਗ੍ਰਹਿਆਂ, ਤਾਰਿਆਂ ਵਰਗੇ ਖਗੋਲੀ ਪਿੰਡਾਂ 'ਚ ਦਿਲਚਸਪੀ ਹੈ ਅਤੇ ਤੁਸੀਂ ਉਨ੍ਹਾਂ ਦੇ ਬਾਰੇ ਜ਼ਿਆਦਾ ਜਾਣਕਾਰੀਆਂ ਇਕੱਠੀਆਂ ਕਰਨਾ ਚਾਹੁੰਦੇ ਹੋ ਤਾਂ ਗੂਗਲ ਮੈਪ ਦਾ ਨਵਾਂ ਫੀਚਰ ਤੁਹਾਡੀ ਮਦਦ ਕਰ ਸਕਦਾ ਹੈ।

  • ਹੋਮ
  • Gadget
  • ਹੁਣ ਹਰ ਕੋਈ ਕਰ ਸਕਦਾ ਹੈ ਪੁਲਾੜ ਦੇ ਦਰਸ਼ਨ, ਨਿਕਲਿਆ ਹੱਲ
About us | Advertisement| Privacy policy
© Copyright@2025.ABP Network Private Limited. All rights reserved.