ਸ਼ਿਓਮੀ ਦਾ ਨਵਾਂ ਫੋਨ ਲਾਂਚ, ਅੱਠ ਦਿਨਾਂ ਦੀ ਬੈਟਰੀ ਲਾਈਫ ਹੋਰ ਵੀ ਖੂਬੀਆਂ
ਇਸ ਤੋਂ ਇਲਾਵਾ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ PDAF, LED ਫਲੈਸ਼ ਅਤੇ ਅਪਚਰ f/2.2 ਨਾਲ ਦਿੱਤਾ ਗਿਆ ਹੈ, ਪਰ ਇਸ 'ਚ ਸੈਲਫੀ ਲਈ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਦਿੱਤਾ ਗਿਆ ਹੈ। ਨੈਕਟੀਵਿਟੀ ਲਈ ਸਮਾਰਟਫੋਨ 'ਚ ਡਿਊਲ ਸਿਮ, 4G VoLTE, ਵਾਈ-ਫਾਈ (802.11b/g/n), ਬਲੂਟੁੱਥ 4.1 , GPS ਅਤੇ ਮਾਈਕ੍ਰੋ USB ਪੋਰਟ ਦੀ ਸਹੂਲਤ ਦਿੱਤੀ ਗਈ ਹੈ।
ਇਸ ਸਮਾਰਟਫੋਨ 'ਚ 3000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ। ਕੰਪਨੀ ਦਾ ਇਹ ਸਮਰਾਟਫੋਨ MIUI 9 ਨਾਲ ਐਂਡਰਾਇਡ ਨੂਗਟ ਨਾਲ ਆਪਰੇਟਿੰਗ ਸਿਸਟਮ 'ਤੇ ਆਧਾਰਿਤ ਹੈ।
ਇਸ ਸਮਾਰਟਫੋਨ 'ਚ 2 ਜੀ. ਬੀ. ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰਐੱਸਡੀ ਕਾਰਡ ਨਾਲ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ।
ਇਸ ਸਮਾਰਟਫੋਨ 'ਚ 5ਇੰਚ ਦੀ ਐੱਚ ਡੀ ਡਿਸਪਲੇਅ ਨਾਲ ਸਕਰੀਨ ਦਾ ਰੈਜ਼ੋਲਿਊਸ਼ਨ 720x1280 ਪਿਕਸਲ ਦਿੱਤਾ ਗਿਆ ਹੈ। ਇਹ ਡਿਵਾਈਸ 1.2GHz ਸਨੈਪਡ੍ਰੈਗਨ 425 ਕਵਾਡ-ਕੋਰ ਪ੍ਰੋਸੈਸਰ 'ਤੇ ਚੱਲਦਾ ਹੈ।
ਇਹ ਨਵਾਂ ਰੈੱਡਮੀ 5ਏ ਸਮਾਰਟਫੋਨ ਸ਼ੌਪੀਨ ਗੋਲਡ, ਪਿੰਕ ਅਤੇ ਗ੍ਰੇਅ ਕਲਰ ਆਪਸ਼ਨ ਨਾਲ ਉਪਲੱਬਧ ਹੋਵੇਗਾ। ਫਿਲਹਾਲ ਭਾਰਤ 'ਚ ਹੁਣ ਤੱਕ ਇਸ ਦੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ।
ਚੰਡੀਗੜ੍ਹ: ਸ਼ਿਓਮੀ ਨੇ ਰੈੱਡਮੀ 4A ਦਾ ਸਕਸੈਸਰ ਡਿਜ਼ਾਈਨ 'ਸ਼ਿਓਮੀ ਰੈੱਡਮੀ 5ਏ' ਅੱਜ ਚੀਨ 'ਚ ਲਾਂਚ ਕਰ ਦਿੱਤਾ ਹੈ। ਇਸ ਨਵੇਂ Redmi 5A ਦੀ ਕੀਮਤ 599 ਯੂਆਨ (ਲਗਭਗ 5,884 ਰੁਪਏ) ਹੈ, ਇਹ ਸਮਾਰਟਫੋਨ 17 ਅਕਤੂਬਰ ਨੂੰ 10AM ਵਜੇ ਤੋਂ Mi ਮਾਲ, Mi ਹੋਮ , Mi ਸਟੋਰਾਂ , JD.com, ਹੋਰ ਚੁਣਿੰਦਾ ਰੀਟੇਲ ਆਊਟਲੇਟਸ ਅਤੇ ਚੀਨ 'ਚ ਆਫਲਾਈਨ ਅਤੇ ਆਨਲਾਈਨ ਮਾਧਿਅਮ ਨਾਲ ਉਪਲੱਬਧ ਹੋਵੇਗਾ।