ਦੀਵਾਲੀ ਤੋਂ ਬਾਅਦ ਜੀਓ ਦੇਵੇਗਾ ਵੱਡੀ ਖੁਸ਼ਖਬਰੀ
ਫੋਨ 'ਚ ਐਫਐਮ ਰੇਡੀਓ ਤੋਂ ਇਲਾਵਾ ਬੇਸਿਕ ਕੈਮਰਾ ਵੀ ਦਿੱਤਾ ਗਿਆ ਹੈ। ਕੈਮਰੇ ਦੇ ਮੈਗਾਪਿਕਸਲ ਨੂੰ ਲੈ ਕੇ ਅਜੇ ਤੱਕ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਵਾਇਸ ਕਮਾਂਡ ਜ਼ਰੀਏ ਫੋਨ ਤੋਂ ਕਾਲ, ਮੈਜੇਜ ਤੇ ਗੂਗਲ ਸਰਚ ਕੀਤਾ ਜਾ ਸਕਦਾ ਹੈ। ਫੋਨ 'ਚ ਮਾਈਕ੍ਰੋ ਐਸਡੀ ਸਪੋਰਟ ਦਿੱਤਾ ਗਿਆ ਹੈ। ਫੋਨ 'ਚ 3.5mm ਦਾ ਹੈੱਡਫੋਨ ਜੈਕ ਉਪਲੱਬਧ ਕਰਵਾਇਆ ਗਿਆ ਹੈ।
ਜੀਓਫੋਨ ਸਿੰਗਲ ਸਿਮ ਫੋਨ ਹੈ ਜੋ ਸਿਰਫ਼ ਜੀਓ ਸਿਮ ਸਪੋਰਟ ਕਰਦਾ ਹੈ। ਫੋਨ 'ਚ 2.4 ਇੰਚ ਦਾ ਕੀਓਵੀਜੀਏ ਡਿਸਪਲੇ ਹੈ।
ਜੀਓ ਫੋਨ ਦੀ ਬੂਕਿੰਗ 24 ਅਗਸਤ ਤੋਂ ਸ਼ੁਰੂ ਹੋਈ ਸੀ। ਕੰਪਨੀ ਅਨੁਸਾਰ ਜੀਓਫੋਨ ਦੀ ਕੀਮਤ ਸਿਫਰ ਹੋਵੇਗੀ ਪਰ ਇਸ ਨੂੰ ਖਰੀਦਣ ਲਈ 1500 ਰੁਪਏ ਦੀ ਜ਼ਮਾਨਤੀ ਰਾਸ਼ੀ ਦੇਣੀ ਹੋਵੇਗੀ ਜੋ ਬਾਅਦ 'ਚ ਵਾਪਸ ਕਰ ਦਿੱਤੀ ਜਾਵੇਗੀ।
ਇਸ ਗੇੜ 'ਚ ਬੁੱਕ ਕੀਤੇ ਗਏ ਜੀਓਫੋਨ ਨੂੰ ਨਵੰਬਰ ਮਹੀਨੇ ਦੇ ਪਹਿਲੇ ਹਫ਼ਤੇ ਤੱਕ ਡਿਲੀਵਰ ਕੀਤਾ ਜਾਵੇਗਾ। ਫਿਲਹਾਲ ਕੰਪਨੀ ਪਹਿਲੇ ਗੇੜ 'ਚ ਮਿਲੀ ਤਕਰੀਬਨ 60 ਲੱਖ ਬੁਕਿੰਗ ਦੀ ਸ਼ਿਪਿੰਗ ਕਰ ਰਹੀ ਹੈ।
ਰਿਲਾਇੰਸ ਜੀਓ ਫੋਨ ਨੂੰ ਖਰੀਦਣ ਦੀ ਚਾਹਤ ਰੱਖਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਇਸ ਫੋਨ ਦੇ ਦੂਜੇ ਗੇੜ ਦੀ ਪ੍ਰੀ-ਬੁਕਿੰਗ ਦੀਵਾਲੀ ਤੋਂ ਬਾਅਦ ਸ਼ੁਰੂ ਹੋਵੇਗੀ। ਜੀਓ ਫੋਨ ਦੀ ਪ੍ਰੀ ਬੁਕਿੰਗ ਕੰਪਨੀ ਦੀ ਵੈੱਬਸਾਈਟ ਜਾਂ ਨਜ਼ਦੀਕੀ ਜੀਓ ਸਟੋਰ ਤੋਂ ਕੀਤੀ ਜਾ ਸਕੇਗੀ।